ਨਾਜਾਇਜ਼ ਸ਼ਰਾਬ ਤੇ ਅਲਕੋਹਲ ਸਮੇਤ 2 ਅੜਿੱਕੇ

Thursday, Jul 19, 2018 - 12:25 AM (IST)

ਨਾਜਾਇਜ਼ ਸ਼ਰਾਬ ਤੇ ਅਲਕੋਹਲ ਸਮੇਤ 2 ਅੜਿੱਕੇ

 ਬਟਾਲਾ,   (ਬੇਰੀ)–  ਵੱਖ-ਵੱਖ ਥਾਣਿਆਂ ਦੀ ਪੁਲਸ ਵੱਲੋਂ ਨਾਜਾਇਜ਼ ਸ਼ਰਾਬ ਤੇ ਅਲਕੋਹਲ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। 
 ਏ.ਐੱਸ.ਆਈ. ਗੁਰਮਿੰਦਰ ਸਿੰਘ ਤੇ ਹੌਲਦਾਰ ਹਰਭਗਵਾਨ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਉਨ੍ਹਾਂ ਪੁਲਸ ਪਾਰਟੀ ਸਮੇਤ ਗੁਪਤ ਸੂਚਨਾ ਦੇ ਆਧਾਰ ’ਤੇ ਝਾਡ਼ੀਆਂਵਾਲ ਡਰੇਨ ਵਿਖੇ ਨਾਕਾ ਲਾਇਆ ਹੋਇਆ ਸੀ ਅਤੇ ਲਖਬੀਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਛਿੱਥ ਨੂੰ ਮੋਟਰਸਾਈਕਲ ਹੀਰੋ ਹਾਂਡਾ ’ਤੇ ਰੱਖੇ ਕੇਨਾਂ ’ਚ ਰੱਖੀਆਂ 12 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ। ਏ.ਐੱਸ.ਆਈ. ਗੁਰਮਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਕੋਲੋਂ ਹੋਰ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਹ ਹਿਮਾਚਲ ਤੋਂ ਸਸਤੇ ਭਾਅ ਸ਼ਰਾਬ ਲਿਆ ਕੇ ਬਟਾਲਾ ਮਹਿੰਗੇ ਭਾਅ ਵੇਚਦਾ ਹੈ ਅਤੇ ਇਸਦੇ ਵਿਰੁੱਧ ਥਾਣਾ ਸਿਵਲ ਲਾਈਨ ਵਿਖੇ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।  
 ਬਟਾਲਾ, (ਬੇਰੀ)– ਇਸੇ ਤਰ੍ਹਾਂ, ਬੱਸ ਸਟੈਂਡ ਚੌਕੀ ਦੇ ਇੰਚਾਰਜ ਏ. ਐੱਸ. ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲਸ ਪਾਰਟੀ ਸਮੇਤ ਨਾਕਾਬੰਦੀ ਦੌਰਾਨ ਹੰਸਲੀ ਪੁਲ ਤੋਂ ਗੁਰਦੇਵ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਰਾਮਬਾਗ ਬੋਲੀ ਇੰਦਰਜੀਤ ਬਟਾਲਾ ਨੂੰ 30 ਬੋਤਲਾਂ ਅਲਕੋਹਲ ਸਮੇਤ ਗ੍ਰਿਫਤਾਰ ਕੀਤਾ ਹੈ ਅਤੇ ਇਸਦੇ ਵਿਰੁੱਧ ਥਾਣਾ ਸਿਟੀ ’ਚ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। 
 


Related News