ਜੇਕਰ ਤੁਹਾਡੇ ਕੋਲ ਵੀ ਹੈ ਡ੍ਰੋਨ ਤਾਂ ਕਰਵਾਓ ਰਜਿਸਟ੍ਰੇਸ਼ਨ ਨਹੀਂ ਤਾਂ ਮਿਲੇਗੀ ਸਜ਼ਾ
Monday, Jan 13, 2020 - 10:00 PM (IST)
ਨਵੀਂ ਦਿੱਲੀ - ਏਵੀਏਸ਼ਨ ਮੰਤਰਾਲੇ ਨੇ ਮਾਪਦੰਡਾਂ ਦੀ ਪਾਲਣਾ ਨਾ ਕਰਦੇ ਹੋਏ ਡ੍ਰੋਨ ਉਡਾਣ ਵਾਲੇ ਸਾਰੇ ਲੋਕਾਂ ਲਈ ਇਕ ਸਵੈ-ਇਛੁੱਕ ਰਜਿਸਟ੍ਰੇਸ਼ਨ ਦਾ ਐਲਾਨ ਕੀਤਾ ਹੈ ਅਤੇ ਉਨ੍ਹਾਂ ਤੋਂ 31 ਜਨਵਰੀ ਤੱਕ ਅਜਿਹਾ ਕਰਨ ਨੂੰ ਆਖਿਆ ਗਿਆ ਹੈ। ਅਮਰੀਕੀ ਡ੍ਰੇਨ ਹਮਲੇ 'ਚ ਸੀਨੀਅਰ ਈਰਾਨੀ ਕਮਾਂਡਰ ਕਾਸਿਮ ਸੁਲੇਮਾਨੀ ਦੇ ਮਾਰੇ ਗਏ ਤੋਂ ਕੁਝ ਦਿਨ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਰਜਿਸਟ੍ਰੇਸ਼ਨ ਨਾ ਕਰਾਉਣ ਵਾਲਿਆਂ ਖਿਲਾਫ ਭਾਰਤੀ ਦੰਡ ਕੋਡ ਅਤੇ ਏਅਰਕ੍ਰਾਫਟ ਐਕਟ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।
ਮੰਤਰਾਲੇ ਨੇ ਇਕ ਨੋਟਿਸ 'ਚ ਆਖਿਆ ਕਿ ਸਰਕਾਰ ਦੇ ਬਿਆਨ 'ਚ ਡ੍ਰੋਨ ਅਤੇ ਉਨ੍ਹਾਂ ਦਾ ਸੰਚਾਲਨ ਕਰਨ ਵਾਲੇ ਆਏ ਹਨ ਜੋ ਸੀ. ਏ. ਆਰ. (ਨਾਗਰ ਏਵੀਏਸ਼ਨ ਜ਼ਰੂਰਤਾਂ) ਦੀ ਪਾਲਣਾ ਨਹੀਂ ਕਰਦੇ। ਇਸ 'ਚ ਆਖਿਆ ਗਿਆ ਗੈਰ-ਫੌਜੀ ਡ੍ਰੋਨਾਂ ਅਤੇ ਡ੍ਰੋਨ ਸੰਚਾਲਕਾਂ ਦੀ ਪਛਾਣ ਦੀ ਸੁਵਿਧਾ ਲਈ ਅਜਿਹੇ ਡ੍ਰੋਨਾਂ ਅਤੇ ਡ੍ਰੋਨ ਸੰਚਾਲਕਾਂ ਨੂੰ ਇਕ ਵਾਰ ਸਵੈ-ਇਛੁੱਕ ਪ੍ਰਕਟੀਕਰਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਡ੍ਰੋਨ ਰੱਖਣ ਵਾਲੇ ਸਾਰੇ ਲੋਕਾਂ ਨੂੰ 31 ਜਨਵਰੀ, 2020 ਤੱਕ ਇਹ ਪ੍ਰਕਿਰਿਆ (ਆਨਲਾਈਨ ਰਜਿਸਟ੍ਰੇਸ਼ਨ ਦੀ) ਪੂਰੀ ਕਰਨੀ ਹੋਵੇਗੀ। ਡ੍ਰੋਨ 'ਤੇ ਫਿੱਕੀ ਦੀ ਇਕ ਕਮੇਟੀ ਦੇ ਸਹਿ-ਪ੍ਰਧਾਨ ਅੰਕਿਤਾ ਮਹਿਤਾ ਨੇ ਪਿਛਲੇ ਸਾਲ 22 ਅਕਤੂਬਰ ਨੂੰ ਆਖਿਆ ਸੀ ਕਿ ਭਾਰਤ 'ਚ ਗੈਰ-ਕਾਨੂੰਨੀ ਡ੍ਰੋਨਾਂ ਦੀ ਗਿਣਤੀ 50 ਤੋਂ 60 ਹਜ਼ਾਰ ਹੋਣ ਦੀ ਉਮੀਦ ਹੈ।
ਉਥੇ ਡ੍ਰੋਨ ਫੈਡਰੇਸ਼ਨ ਆਫ ਇੰਡੀਆ (ਡੀ. ਐੱਫ. ਆਈ.) ਦੇ ਡਾਇਰੈਕਟਰ-ਹਿੱਸੇਦਾਰੀ ਸਮਿਤ ਸ਼ਾਹ ਨੇ ਸੋਮਵਾਰ ਨੂੰ ਆਖਿਆ ਕਿ ਸਾਡਾ ਮੰਨਣਾ ਹੈ ਕਿ ਨਾਗਰ ਏਵੀਏਸ਼ਨ ਵੱਲੋਂ ਚੁੱਕੇ ਗਏ ਇਸ ਕਦਮ ਨਾਲ ਭਾਰਤ 'ਚ ਮੌਜੂਦ ਡ੍ਰੋਨਾਂ ਦੀ ਗਿਣਤੀ ਉਪਲੱਬਧ ਹੋਵੇਗੀ। ਸ਼ਾਹ ਨੇ ਆਖਿਆ ਕਿ ਆਦਰਸ਼ ਰੂਪ ਤੋਂ ਇਹ ਅੰਕੜੇ ਭਾਰਤ 'ਚ ਡ੍ਰੋਨ ਸੰਚਾਲਨ ਦੀ ਗਿਣਤੀ ਨੂੰ ਸਮਝਣ ਅਤੇ ਅੱਗੇ ਦੇ ਨੀਤੀਗਤ ਫੈਸਲਿਆਂ ਦਾ ਆਧਾਰ ਹੋਣਾ ਚਾਹੀਦੇ ਹਨ। ਡ੍ਰੋਨ ਫੈਡਰੇਸ਼ਨ ਆਫ ਇੰਡੀਆ ਡ੍ਰੋਨ ਕੰਪਨੀਆਂ ਦਾ ਇਕ ਸੰਗਠਨ ਹੈ।