ਜੇਕਰ ਪੰਜਾਬ ਦਾ ਕਿਸਾਨ ਇਕ ਹੈ ਤਾਂ ਦੇਸ਼ ਇਕ ਹੈ : ਰਾਕੇਸ਼ ਟਿਕੈਤ

Wednesday, Dec 28, 2022 - 06:29 PM (IST)

ਜੇਕਰ ਪੰਜਾਬ ਦਾ ਕਿਸਾਨ ਇਕ ਹੈ ਤਾਂ ਦੇਸ਼ ਇਕ ਹੈ : ਰਾਕੇਸ਼ ਟਿਕੈਤ

ਜ਼ੀਰਾ (ਰਾਜੇਸ਼ ਢੰਡ) : ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ, ਜਿੱਥੋਂ ਦੇਸ਼ ਦੇ ਅੰਨ ਭੰਡਾਰ ’ਚ ਸਭ ਤੋਂ ਜ਼ਿਆਦਾ ਅਨਾਜ ਭੇਜਿਆ ਜਾਂਦਾ ਹੈ। ਜੇਕਰ ਪੰਜਾਬ ਦੇ ਕਿਸਾਨ ਇਕਮੁੱਠ ਹੋ ਕੇ ਆਪਣੇ ਹੱਕਾਂ ਦੀ ਲੜਾਈ ਲੜਨਗੇ ਤਾਂ ਜਿੱਤ ਜ਼ਰੂਰ ਪ੍ਰਾਪਤ ਹੋਵੇਗੀ ਅਤੇ ਦੇਸ਼ ਦੀਆਂ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਜੋ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਉਠਾਉਂਦੀਆਂ ਹਨ, ਉਹ ਸਾਰੀਆਂ ਹੀ ਜਥੇਬੰਦੀਆਂ ਦੇ ਨਾਲ ਹਨ ਕਿਉਂਕਿ ਜੇਕਰ ਪੰਜਾਬ ਦੇ ਲੋਕ ਇਕ ਹੋ ਕੇ ਆਪਣੇ ਹੱਕਾਂ ਦੀ ਲੜਾਈ ਲੜਨਗੇ ਤਾਂ ਫਾਇਦਾ ਪੂਰੇ ਦੇਸ਼ ਨੂੰ ਹੋਵੇਗਾ।

ਇਹ ਵੀ ਪੜ੍ਹੋ : ਕਾਂਗਰਸ ਨੇ 'ਭਾਰਤ ਜੋੜੋ ਯਾਤਰਾ' ਦੀਆਂ ਤਿਆਰੀਆਂ ਨੂੰ ਦਿੱਤਾ ਅੰਤਿਮ ਰੂਪ, ਜਾਣੋ ਕਦੋਂ ਪਹੁੰਚੇਗੀ ਪੰਜਾਬ

ਇਹ ਪ੍ਰਗਟਾਵਾ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਪਿੰਡ ਸੋਢੀਵਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਤੇ ਫਿਰੋਜ਼ਪੁਰ ਦੇ ਜ਼ਿਲ੍ਹਾ ਮੁੱਖ ਸਕੱਤਰ ਕਿਰਨਪਾਲ ਸਿੰਘ ਸੋਢੀ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਵੀ ਉਚੇਚੇ ਤੌਰ 'ਤੇ ਹਾਜ਼ਰ ਸਨ, ਜਿਨ੍ਹਾਂ ਵਲੋਂ ਇੱਥੇ ਇਕੱਤਰ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ।

ਇਹ ਵੀ ਪੜ੍ਹੋ : ਨਗਰ ਨਿਗਮ ਦੀ ਜਨਰਲ ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਲਈ 25 ਕਰੋੜ ਰੁਪਏ ਦੇ ਕੰਮ ਹੋਏ ਪਾਸ : ਜਿੰਪਾ

ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਰਾਕੇਸ਼ ਟਿਕੈਤ ਤੇ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਉਹ ਪੰਜਾਬ ਹੀ ਨਹੀਂ, ਸਮੁੱਚੇ ਦੇਸ਼ ’ਚ ਕਿਤੇ ਵੀ ਇੰਡਸਟਰੀ ਜਾਂ ਫੈਕਟਰੀਆਂ ਲੱਗਣ ਦੇ ਵਿਰੋਧ ’ਚ ਨਹੀਂ ਹਨ ਪਰ ਚਾਹੁੰਦੇ ਹਨ ਕਿ ਜਿੱਥੇ ਵੀ ਇੰਡਸਟਰੀ ਲੱਗੇ ਉਹ ਸਰਕਾਰੀ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰੇ ਅਤੇ ਕਿਸੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਨਾ ਕਰੇ। ਇਸ ਸਬੰਧੀ ਸਰਕਾਰ ਸਖਤ ਕਾਨੂੰਨ ਬਣਾਏ ਅਤੇ ਇਨ੍ਹਾਂ ਨਿਯਮਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣ ਲਈ ਸਮੇਂ-ਸਮੇਂ 'ਤੇ ਫੈਕਟਰੀਆਂ ਦੀ ਜਾਂਚ ਹੁੰਦੀ ਰਹੇ ਤਾਂ ਜੋ ਕੋਈ ਵੀ ਗਲਤ ਕੰਮ ਨਾ ਕਰੇ ਅਤੇ ਦੇਸ਼ ਤੇ ਲੋਕਾਂ ਨੂੰ ਹਰ ਏਰੀਏ 'ਚ ਇਡਸਟਰੀ ਦਾ ਫਾਇਦਾ ਹੋਵੇ, ਨਾ ਕਿ ਨੁਕਸਾਨ ਹੋਵੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News