ਜੇਕਰ ਬਲੈਕ ਆਊਟ ਹੋਇਆ ਤਾਂ ਪੰਜਾਬ ਦੀ ਇੰਡਸਟਰੀ ਨੂੰ ਪੱਕੇ ਤੌਰ ''ਤੇ ਤਾਲੇ ਲੱਗ ਜਾਣਗੇ

Friday, Oct 30, 2020 - 03:09 PM (IST)

ਜੇਕਰ ਬਲੈਕ ਆਊਟ ਹੋਇਆ ਤਾਂ ਪੰਜਾਬ ਦੀ ਇੰਡਸਟਰੀ ਨੂੰ ਪੱਕੇ ਤੌਰ ''ਤੇ ਤਾਲੇ ਲੱਗ ਜਾਣਗੇ

ਲੁਧਿਆਣਾ (ਸਲੂਜਾ) : ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਦੀ ਵਜ੍ਹਾ ਨਾਲ ਪੰਜਾਬ ਦੇ ਬਿਜਲੀ ਉਤਪਾਦਨ ਥਰਮਲ ਪਲਾਂਟਾਂ 'ਚ ਕੋਲੇ ਦੀ ਸਪਲਾਈ ਠੱਪ ਹੋ ਕੇ ਰਹਿ ਗਈ ਹੈ। ਜਿਸ ਨਾਲ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਬਲੈਕ ਆਊਟ ਹੋਣ ਦਾ ਖ਼ਤਰਾ ਮੰਡਰਾਉਣ ਲੱਗਾ ਹੈ, ਜਿਸ ਨੂੰ ਲੈ ਕੇ ਪੰਜਾਬ ਦੀ ਇੰਡਸਟਰੀ 'ਚ ਹੁਣ ਤੋਂ ਹਾਹਾਕਾਰ ਮਚ ਗਈ ਹੈ। ਇੰਡਸਟਰੀਲਿਸਟਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ 'ਚ ਬਲੈਕ ਆਊਟ ਹੋਇਆ ਤਾਂ ਇੰਡਸਟਰੀ ਨੂੰ ਪੱਕੇ ਤੌਰ 'ਤੇ ਤਾਲੇ ਲੱਗ ਜਾਣਗੇ।

ਕਿਸ ਇੰਡਸਟਰੀ ਤੇ ਟ੍ਰੇਡ ਦਾ ਕਿੰਨਾ ਮਾਲ ਡੰਪ


 
ਸਾਈਕਲ ਤੇ ਸਾਈਕਲ ਪਾਰਟਸ 100 ਤੋਂ 150 ਕਰੋੜ
ਡ੍ਰਾਈ ਫਰੂਟ 400 ਕਰੋੜ 
ਹੈਂਡ ਟੂਲਜ਼     130 ਕਰੋੜ 
ਟੈਕਸਟਾਈਲ 250 ਕਰੋੜ
ਆਟੋ ਪਾਰਟਸ   50 ਤੋਂ 60 ਕਰੋੜ

ਇਹ ਵੀ ਪੜ੍ਹੋ : ਨੌਜਵਾਨ ਦੀ ਹੋਈ ਅਚਾਨਕ ਮੌਤ ਕਾਰਨ ਟੁੱਟਿਆ ਪਰਿਵਾਰ, 15 ਨਵੰਬਰ ਨੂੰ ਮਿੱਥਿਆ ਸੀ ਵਿਆਹ

ਐੱਨ. ਡੀ. ਏ. ਅਤੇ ਕੈਪਟਨ ਸਕਾਰ ਦੀ ਕਸ਼ਮਕਸ਼ ਵਿਚਕਾਰ ਇੰਡਸਟਰੀ ਪਿਸ ਰਹੀ ਹੈ। ਆਖਿਰ ਇਸ ਅੰਦੋਲਨ ਦਾ ਦੀ ਐਂਡ ਕਦੋਂ ਹੋਵੇਗਾ। ਇਕ ਦਿਨ ਤਾਂ ਕਰਨਾ ਹੀ ਪਵੇਗਾ। ਹਰ ਰੋਜ਼ ਵਿਆਪਕ ਪੱਧਰ 'ਤੇ ਨੁਕਸਾਨ ਕਿਉਂ ਕਰਵਾ ਰਹੇ ਹੋ। ਕੋਲੇ ਦੀ ਡਲਿਵਰੀ ਨਾ ਹੋਣ ਨਾਲ ਬਲੈਕ ਆਊਟ ਪੰਜਾਬ ਦੀ ਇੰਡਸਟਰੀ ਨੂੰ ਤਬਾਹ ਕਰ ਕੇ ਰੱਖ ਦੇਵੇਗਾ। ਜੇਕਰ ਕੇਂਦਰ ਨੇ ਕਿਸਾਨ ਅੰਦੋਲਨ ਨੂੰ ਜਾਰੀ ਰੱਖਣਾ ਹੈ ਤਾਂ ਫਿਰ ਉਸ ਸਮੇਂ ਤਕ ਇੰਡਸਟਰੀ ਨੂੰ ਬਿਜਲੀ ਬਿੱਲ, ਲੇਬਰ ਤਨਖਾਹ, ਬੈਂਕਾਂ ਦੇ ਵਿਆਜ ਅਤੇ ਹੋਰ ਟੈਕਸਾਂ ਤੋਂ ਛੋਟ ਦੇਣ ਦਾ ਐਲਾਨ ਕਰ ਦਿੱਤਾ ਜਾਵੇ ਕਿਉਂਕਿ ਮੌਜੂਦਾ ਹਾਲਾਤ ਵਿਚ ਇੰਡਸਟਰੀ ਆਰਥਿਕ ਤੌਰ 'ਤੇ ਬੋਝ ਚੁੱਕਣ ਨੂੰ ਤਿਆਰ ਨਹੀਂ ਹੈ। - ਡੀ. ਐੱਸ. ਚਾਵਲਾ, ਪ੍ਰਧਾਨ ਯੂਨਾਈਟਿਡ ਸਾਈਕਲ ਪਾਰਟਸ ਇੰਡਸਟਰੀ ਐਂਡ ਮੈਨੂਫੈਕਚਰਜ ਐਸੋਸੀਏਸ਼ਨ

ਜੇਕਰ ਪੰਜਾਬ 'ਚ ਬਲੈਕ ਆਊਟ ਵਰਗੇ ਹਾਲਾਤ ਪੈਦਾ ਹੁੰਦੇ ਹਨ ਤਾਂ ਫਿਰ ਇੰਡਸਟਰੀ ਦਾ ਬਚ ਪਾਉਣਾ ਮੁਸ਼ਕਲ ਹੋਵੇਗਾ ਕਿਉਂਕਿ ਕੇਵਲ 5 ਫੀਸਦੀ ਇੰਡਸਰੀ ਕੋਲ ਹੀ ਜਨਰੇਟਰ ਦੀ ਸੁਵਿਧਾ ਹੈ, ਜਦਕਿ 95 ਫੀਸਦੀ ਇੰਡਸਟਰੀ ਅੱਜ ਵੀ ਪੂਰੀ ਤਰ੍ਹਾਂ ਬਿਜਲੀ ਸਪਲਾਈ 'ਤੇ ਹੀ ਨਿਰਭਰ ਹੈ। ਲਗਭਗ 35 ਲੱਖ ਲੋਕ ਇੰਡਸਟਰੀ ਦੇ ਨਾਲ ਰੋਜ਼ਗਾਰ ਦੇ ਰੂਪ ਵਿਚ ਜੁੜੇ ਹੋਏ ਹਨ। ਇਸ ਵਾਰ ਇੰਡਸਟਰੀ ਨੂੰ ਪੱਕੇ ਤੌਰ 'ਤੇ ਹੀ ਤਾਲੇ ਲੱਗਣਗੇ ਕਿਉਂਕਿ ਇਸ ਤੋਂ ਪਹਿਲਾਂ ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਇੰਡਸਟਰੀ ਨੂੰ ਲਗਭਗ 4 ਮਹੀਨੇ ਤੱਕ ਆਰਥਿਕ ਤੌਰ 'ਤੇ ਨੁਕਸਾਨ ਝੱਲਣਾ ਪਿਆ। ਬਿਨਾਂ ਕੰਮ-ਕਾਜ ਦੇ ਲੇਬਰ ਨੂੰ ਤਨਖਾਹ ਅਤੇ ਹੋਰ ਸੁਵਿਧਾਵਾਂ ਪ੍ਰਦਾਨ ਕਰਨ ਨੂੰ ਮਜ਼ਬੂਰ ਹੋਣਾ ਪਵੇਗਾ। ਜੇਕਰ ਕਿਸਾਨਾਂ ਨੇ ਆਪਣਾ ਰੋਸ ਹੀ ਜਤਾਉਣਾ ਹੈ ਤਾਂ ਫਿਰ ਦਿੱਲੀ ਜਾ ਕੇ ਕੇਂਦਰ ਮੰਤਰੀਆਂ ਦੇ ਘਰਾਂ ਦੇ ਸਾਹਮਣੇ ਜਾ ਕੇ ਧਰਨੇ ਲਗਾਉਣ। ਇਸ ਤਰ੍ਹਾਂ ਰੇਲਵੇ ਟਰੈਕਾਂ 'ਤੇ ਬੈਠ ਕੇ ਖੇਤੀ ਕਾਨੂੰਨ ਰੱਦ ਹੋਣ ਵਾਲੇ ਨਹੀਂ ਹਨ। - ਬਦੀਸ਼ ਜਿੰਦਲ, ਪ੍ਰਧਾਨ ਆਲ ਇੰਡੀਆ ਇੰਡਸਟਰੀ ਐਂਡ ਟਰੇਡ ਫੋਰਮ

ਇਹ ਵੀ ਪੜ੍ਹੋ : ਪੰਜਾਬ 'ਚ ਮੰਡਰਾਇਆ ਬਲੈਕ ਆਊਟ ਦਾ ਖਤਰਾ, ਬਾਹਰੋਂ ਬਿਜਲੀ ਖਰੀਦਣ ਲੱਗਾ ਪਾਵਰਕਾਮ

ਕੇਂਦਰ ਅਤੇ ਪੰਜਾਬ ਸਰਕਾਰ ਨੂੰ ਇਹ ਅਪੀਲ ਕੀਤੀ ਹੈ ਕਿ ਕਿਸਾਨਾਂ ਦੇ ਅੰਦੋਲਨ ਨੂੰ ਜਿੰਨੀ ਜਲਦੀ ਹੋ ਸਕਦਾ ਹੈ ਖਤਮ ਕਰਵਾ ਦੇਣ। ਜੇਕਰ ਵਿਦੇਸ਼ਾਂ ਤੋਂ ਮਿਲਣ ਵਾਲੇ ਆਰਡਰ ਰੱਦ ਹੋ ਗਏ ਤਾਂ ਫਿਰ ਲੁਧਿਆਣਾ ਸਮੇਤ ਪੰਜਾਬ ਦੀ ਇੰਡਸਟਰੀ ਬਚ ਨਹੀਂ ਸਕੇਗੀ। -ਉਪਕਾਰ ਸਿੰਘ ਆਹੂਜਾ, ਪ੍ਰਧਾਨ ਚੈਂਬਰ ਆਫ ਇੰਡਸਟਰੀ ਐਂਡ ਕਮਰਸ਼ੀਅਲ ਅੰਡਰ ਟੇਕਿੰਗ

ਇੰਡਸਟਰੀ ਤਾਂ ਪਹਿਲਾਂ ਹੀ ਬੰਦ ਹੈ। ਨਾ ਤਿਆਰ ਹੋਇਆ ਮਾਲ ਜਾ ਰਿਹਾ ਅਤੇ ਨਾ ਹੀ ਪੈਸਾ ਆ ਰਿਹਾ ਹੈ। ਜੇਕਰ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਦੀ ਵਜ੍ਹਾ ਨਾਲ ਪੰਜਾਬ ਵਿਚ ਬਲੈਕ ਆਊਟ ਹੁੰਦਾ ਹੈ ਤਾਂ ਫਿਰ ਪੰਜਾਬ ਦੀ ਇੰਡਸਟਰੀ ਪੈਰਾਂ 'ਤੇ ਖੜ੍ਹੀ ਨਹੀਂ ਹੋ ਸਕੇਗੀ। ਲਾਕਡਾਊਨ ਦੌਰਾਨ ਲੇਬਰ ਆਪਣੇ-ਆਪਣੇ ਰਾਜਾਂ ਵਿਚ ਸ਼ਿਫਟ ਹੋ ਗਈ ਸੀ। ਹੁਣ ਜਦ ਕੰਮ ਚੱਲਣ ਲੱਗਾ ਤਾਂ ਕਿਸਾਨੀ ਅੰਦੋਲਨ ਨੇ ਫਿਰ ਹਾਸ਼ੀਏ 'ਤੇ ਲਿਆ ਖੜ੍ਹਾ ਕਰ ਦਿੱਤਾ। ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਅੰਦੋਲਨ ਨੂੰ ਖਤਮ ਕਰਵਾ ਕੇ ਇੰਡਸਟਰੀ ਨੂੰ ਬਚਾਇਆ ਜਾਵੇ। ਨਹੀਂ ਤਾਂ ਪੰਜਾਬ ਦੀ ਆਰਥਿਕਤਾ ਦੇ ਨਾਲ ਦੇਸ਼ ਦੀ ਆਰਥਿਕਤਾ ਦਾ ਵਿਗੜਨਾ ਯਕੀਨੀ ਹੈ। -ਜਸਵਿੰਦਰ ਸਿੰਘ ਠੁਕਰਾਲ, ਪ੍ਰਧਾਨ ਜਨਤਾ ਨਗਰ ਸਮਾਲ ਸਕੇਲ ਮੈਨੂਫੈਕਚਰਸ ਐਸੋਸੀਏਸ਼ਨ

ਇਹ ਵੀ ਪੜ੍ਹੋ : ਮੋਗਾ: ਬਿਜਲੀ ਘਰ 'ਚ 25 ਫੁੱਟ ਉੱਪਰ ਲਟਕਦੀ ਲਾਸ਼ ਨੂੰ ਵੇਖ ਲੋਕਾਂ ਦੇ ਉੱਡੇ ਹੋਸ਼
 


author

Anuradha

Content Editor

Related News