ਪਰਦੇਸ ਜਾਣ ਦੇ ਸੁਪਨਿਆਂ ਨੂੰ ''ਕੋਰੋਨਾ'' ਦਾ ਪੁੱਠਾ ਗੇੜਾ, ਰੁਲ੍ਹੀਆਂ ਬੈਂਡਾਂ ਵਾਲੀਆਂ ਕੁੜੀਆਂ
Tuesday, Mar 31, 2020 - 11:45 AM (IST)
ਚੰਡੀਗੜ੍ਹ : ਪੂਰੀ ਦੁਨੀਆਂ ਸਮੇਤ ਪੰਜਾਬ 'ਚ ਕਹਿਰ ਕਰਨ ਵਾਲੇ ਕੋਰੋਨਾ ਵਾਇਰਸ ਨੇ ਆਈਲੈੱਟਸ ਕਰਕੇ ਪਰਦੇਸ ਜਾਣ ਵਾਲੇ ਨੌਜਵਾਨ ਕੁੜੀਆਂ ਅਤੇ ਮੁੰਡ਼ਿਆਂ ਦੇ ਸੁਪਨਿਆਂ ਨੂੰ ਪੁੱਠਾ ਗੇੜਾ ਦੇ ਦਿੱਤਾ ਹੈ ਕਿਉਂਕਿ ਹਜ਼ਾਰਾਂ ਨੌਜਵਾਨਾਂ ਨੂੰ ਆਈਲੈੱਟਸ 'ਚ ਹਾਸਲ ਕੀਤੇ ਬੈਂਡਾਂ ਦੀ ਪ੍ਰਮਾਣਕਤਾ ਦਾ ਸਮਾਂ ਪੁੱਗਣ ਦਾ ਡਰ ਬਣ ਗਿਆ ਹੈ, ਜੋ ਕਿ ਮਈ 'ਚ ਇਨਟੇਕ ਲਈ ਸਟੱਡੀ ਵੀਜ਼ੇ ਦੀ ਪ੍ਰਕਿਰਿਆ ਅਧੀਨ ਸਨ, ਉੱਥੇ ਹੀ ਦੂਜੇ ਪਾਸੇ ਬੈਂਡ ਵਾਲੀਆਂ ਕੁੜੀਆਂ ਨੂੰ ਵੀ ਕੋਈ ਨਹੀਂ ਪੁੱਛ ਰਿਹਾ ਹੈ।
ਇਹ ਵੀ ਪੜ੍ਹੋ : ਸਰਕਾਰ ਦੀ ਇਕ ਗਲਤੀ ਵਾਇਰਸ ਨੂੰ 'ਐਟਮ ਬੰਬ' ਦੀ ਤਰ੍ਹਾਂ ਫੈਲਾਅ ਸਕਦੀ ਹੈ ਪੰਜਾਬ 'ਚ
ਆਈਲੈੱਟਸ ਪ੍ਰੀਖਿਆ ਪ੍ਰਬੰਧਕ ਵਲੋਂ ਅਪ੍ਰੈਲ ਮਹੀਨੇ ਦੀਆਂ ਚਾਰ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਮਾਰਚ ਮਹੀਨੇ 'ਚ 21 ਮਾਰਚ ਨੂੰ ਹੋਣ ਵਾਲੀ ਪ੍ਰੀਖਿਆ ਪਹਿਲਾਂ ਹੀ ਮੁਲਤਵੀ ਕਰ ਦਿੱਤੀ ਗਈ ਸੀ। ਕੋਰੋਨਾ ਵਾਇਰਸ ਕਰਕੇ ਬਣੇ ਸੰਕਟ ਵਜੋਂ ਪੰਜਾਬ ਦੇ ਕਰੀਬ 28 ਹਜ਼ਾਰ ਨੌਜਵਾਨ ਆਈਲੈੱਟਸ ਦੀ ਪ੍ਰੀਖਿਆ ਦੇਣ ਤੋਂ ਖੁੰਝ ਗਏ ਹਨ, ਜਿਨ੍ਹਾਂ ਨੂੰ ਹੁਣ ਨਵੇਂ ਸਿਰਿਓਂ ਤਿਆਰੀ ਕਰਕੇ ਪ੍ਰੀਖਿਆ ਦੇਣੀ ਪਵੇਗੀ। ਅੰਦਾਜ਼ੇ ਮੁਤਾਬਕ ਪੰਜਾਬ 'ਚੋਂ ਆਈਲੈੱਟਸ ਦੀ ਪ੍ਰੀਖਿਆ ਫੀਸ ਪ੍ਰਤੀ ਮਹੀਨਾ ਅੰਦਾਜ਼ਨ 35.42 ਕਰੋੜ ਰੁਪਏ ਇਕੱਠੀ ਹੋ ਜਾਂਦੀ ਹੈ, ਜਿਸ ਦਾ ਘਾਟਾ ਪ੍ਰੀਖਿਆ ਪ੍ਰਬੰਧਕਾਂ ਨੂੰ ਪਵੇਗਾ। ਦੱਸ ਦੇਈਏ ਕਿ ਪੰਜਾਬ 'ਚ ਸਲਾਨਾ ਆਈਲੈੱਟਸ ਦਾ 1100 ਕਰੋੜ ਦਾ ਕਾਰੋਬਾਰ ਹੈ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਪੰਜਾਬ ਸਰਕਾਰ ਵਲੋਂ 'ਨਸ਼ਾ ਪੀੜਤ ਮਰੀਜ਼ਾਂ' ਲਈ ਵੱਡੀ ਰਾਹਤ
ਪੰਜਾਬ 'ਚ ਖੰਨਾ, ਜਲੰਧਰ, ਮੋਗਾ, ਲੁਧਿਆਣਾ, ਬਠਿੰਡਾ ਇਸ ਮਾਮਲੇ 'ਚ ਵੱਡੇ ਕਾਰੋਬਾਰੀ ਸੈਂਟਰ ਹਨ, ਜਿਨ੍ਹਾਂ ਦਾ ਕਾਰੋਬਾਰ ਠੱਪ ਹੋਇਆ ਹੈ। ਮਾਲਵੇ ਖਿੱਤੇ 'ਚੋਂ ਸਟੱਡੀ ਵੀਜ਼ੇ ਦੀ ਰਫਤਾਰ ਜ਼ਿਆਦਾ ਸੀ, ਜਿਸ ਨੂੰ ਫਿਲਹਾਲ ਸੱਟ ਵੱਜੀ ਹੈ। ਇਸੇ ਤਰ੍ਹਾਂ ਪਹਿਲਾਂ ਮੁੰਡ਼ੇ ਵਾਲੇ ਬੈਂਡਾਂ ਵਾਲੀਆਂ ਕੁੜੀਆਂ 'ਚ ਜ਼ਿਆਦਾ ਦਿਲਚਸਪੀ ਦਿਖਾਉਂਦੇ ਸਨ ਪਰ ਹੁਣ ਉਹ ਗੱਲ ਨਹੀਂ ਰਹੀ ਹੈ, ਜਦੋਂ ਕਿ ਪਹਿਲਾਂ ਮੁੰਡੇ ਵਾਲੇ ਬੈਂਡ ਵਾਲੀਆਂ ਕੁੜੀਆਂ ਦੇ ਪਿੱਛੇ-ਪਿੱਛੇ ਗੇੜੇ ਕੱਢਦੇ ਸਨ ਪਰ ਕੋਰੋਨਾ ਨੇ ਸਾਰੀ ਕਹਾਣੀ ਹੀ ਬਦਲ ਛੱਡੀ ਹੈ। ਕੋਰੋਨਾ ਸੰਕਟ ਕਾਰਨ ਵਿਆਹਾਂ ਦਾ ਕੰਮ ਵੀ ਕਰੀਬ ਬੰਦ ਹੀ ਪਿਆ ਹੈ। ਇਸ ਤਰ੍ਹਾਂ ਹੁਣ ਉਹ ਲੜਕਿਆਂ ਵਾਲੇ ਜ਼ਿਆਦਾ ਡਰੇ ਹੋਏ ਹਨ, ਜਿਨ੍ਹਾਂ ਨੇ ਵਿਆਹ ਆਧਾਰਿਤ ਕੁੜੀਆਂ ਦੀਆਂ ਵਿਦੇਸ਼ਾਂ 'ਚ ਫੀਸਾਂ ਭਰ ਰੱਖੀਆਂ ਹਨ। ਸਟੱਡੀ ਵੀਜ਼ੇ 'ਤੇ ਗਏ ਨੌਜਵਾਨਾਂ ਦੇ ਮਾਪੇ ਵੀ ਫਿਕਰਮੰਦ ਵਧੇਰੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਦਾਖਲ ਹੋਏ ਐੱਨ. ਆਰ. ਆਈਜ਼ ਲਈ ਕੈਪਟਨ ਸਰਕਾਰ ਦਾ ਨਵਾਂ ਐਕਸ਼ਨ