ਆਈਲੈਟਸ ਕਰਨ ਜਾ ਰਹੀ ਕੁੜੀ ਨੂੰ ਰਸਤੇ ’ਚੋਂ ਲੈ ਗਈ ਹੋਣੀ, ਅਧੂਰੇ ਰਹਿ ਗਏ ਸੁਫ਼ਨੇ, ਧਾਹਾਂ ਮਾਰ ਰੋਇਆ ਪਰਿਵਾਰ

03/15/2023 6:16:56 PM

ਨਾਭਾ (ਰਾਹੁਲ ਖੁਰਾਣਾ) : ਨਾਭਾ ਵਿਖੇ ਤੇਜ਼ ਰਫ਼ਤਾਰ ਟਰੱਕ ਵਲੋਂ ਦਰੜਨ ਕਾਰਣ 19 ਸਾਲਾ ਕੁੜੀ ਦੀ ਮੌਤ ਹੋ ਗਈ। ਮ੍ਰਿਤਕ ਲੜਕੀ ਸ਼ਰਨਦੀਪ ਕੌਰ ਹੰਢਿਆਇਆ ਬਰਨਾਲਾ ਦੀ ਰਹਿਣ ਵਾਲੀ ਸੀ ਅਤੇ ਨਾਭਾ ਵਿਖੇ ਰਿਸ਼ਤੇਦਾਰੀ ਵਿਚ ਆਈਲੈਟਸ ਦਾ ਕੋਰਸ ਕਰ ਰਹੀ ਸੀ। ਉਸ ਦਾ ਸੁਫ਼ਨਾ ਸੀ ਕਿ ਉਹ ਆਈਲੈਟਸ ਕਰਕੇ ਆਪਣੇ ਪੈਰਾਂ ’ਤੇ ਖੜ੍ਹੀ ਹੋ ਸਕੇ ਪਰ ਤੇਜ਼ ਰਫਤਾਰ ਟਰੱਕ ਨੇ ਸ਼ਰਨਜੀਤ ਦੇ ਸਾਰੇ ਸੁਫ਼ਨੇ ਚਕਨਾਚੂਰ ਕਰ ਦਿੱਤੇ। ਸ਼ਰਨਜੀਤ ਕੌਰ ਜਦੋਂ ਆਪਣੇ ਰਿਸ਼ਤੇਦਾਰ ਨਾਲ ਆਈਲੈਟਸ ਸੈਂਟਰ ਜਾ ਰਹੀ ਸੀ ਤਾਂ ਇਸ ਦੌਰਾਨ ਜਦੋਂ ਉਹ ਘਰ ਤੋਂ ਕੁਝ ਦੂਰੀ ਤੋਂ ਮੇਨ ਰੋਡ ’ਤੇ ਪਹੁੰਚੇ ਤਾਂ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਨੂੰ ਫੇਟ ਮਾਰ ਦਿੱਤੀ ਅਤੇ ਸਕੂਟਰੀ ਚਾਲਕ ਰਿਸ਼ਤੇਦਾਰ ਇਕ ਪਾਸੇ ਡਿੱਗ ਗਿਆ ਅਤੇ ਸ਼ਰਨਜੀਤ ਕੌਰ ਟਰੱਕ ਦੇ ਵਿਚ ਆ ਗਈ ਅਤੇ ਉਸ ਨੇ ਉਥੇ ਹੀ ਦਮ ਤੋੜ ਦਿੱਤਾ। 

ਇਹ ਵੀ ਪੜ੍ਹੋ : ਨਿਹੰਗ ਪ੍ਰਦੀਪ ਸਿੰਘ ਕਤਲ ਕਾਂਡ ’ਚ ਨਵਾਂ ਮੋੜ, ਅਨੰਦਪੁਰ ਸਾਹਿਬ ਨਾਲ ਗਏ ਜਿਗਰੀ ਦੋਸਤ ਨੇ ਕੀਤੇ ਵੱਡੇ ਖ਼ੁਲਾਸੇ

ਇਸ ਦਰਦਨਾਕ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਕਿਉਂਕਿ ਉਨ੍ਹਾਂ ਦੇ ਮਨ ਵਿਚ ਹੁਣ ਵਾਰ-ਵਾਰ ਆ ਰਿਹਾ ਹੈ ਕਿ ਉਨ੍ਹਾਂ ਦੀ ਧੀ ਹੁਣ ਇਸ ਦੁਨੀਆ ਵਿਚ ਨਹੀਂ ਰਹੀ। ਇਹ ਲੜਕੀ ਸਾਡੇ ਕੋਲ ਆਈਲੈਟਸ ਕਰਨ ਲਈ ਆਈ ਸੀ ਪਰ ਉਸ ਦੀ ਇੱਥੇ ਹੀ ਮੌਤ ਹੋ ਗਈ। ਪੁਲਸ ਨੇ ਟਰੱਕ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ’ਤੇ ਮ੍ਰਿਤਕ ਦੇ ਰਿਸ਼ਤੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਇਹ ਸਾਡੀ ਰਿਸ਼ਤੇਦਾਰ ਸੀ ਮੈਂ ਇਸ ਨੂੰ ਆਈਲੈਟਸ ਸੈਂਟਰ ਛੱਡਣ ਲਈ ਜਾ ਰਿਹਾ ਸੀ ਤਾਂ ਅਚਾਨਕ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰੀ ਅਤੇ ਮੈਂ ਇਕ ਪਾਸੇ ਡਿੱਗ ਗਿਆ ਜਦਕਿ ਸ਼ਰਨਦੀਪ ਟਰੱਕ ਦੇ ਟਾਇਰ ਵਿਚ ਆ ਗਈ ਅਤੇ ਉਸ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਮੌਸਮ ਵਿਭਾਗ ਨੇ ਕੀਤੀ ਮੀਂਹ ਦੀ ਭਵਿੱਖਬਾਣੀ, ਆਉਣ ਵਾਲੇ ਦਿਨਾਂ ’ਚ ਫਿਰ ਬਦਲੇਗਾ ਮੌਸਮ

ਇਸ ਮੌਕੇ ’ਤੇ ਪ੍ਰਤੱਖਦਰਸ਼ੀ ਕਰਮਜੀਤ ਨੇ ਦੱਸਿਆ ਕਿ ਇਹ ਲੜਕੀ ਆਈਲੈਟਸ ਸੈਂਟਰ ਵਿਖੇ ਆਪਣੇ ਰਿਸ਼ਤੇਦਾਰ ਨਾਲ ਜਾ ਰਹੀ ਸੀ ਤਾਂ ਰਸਤੇ ਵਿਚ ਤੇਜ਼ ਰਫਤਾਰ ਟਰੱਕ ਨੇ ਇਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਕੁੜੀ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਐਕਟਿਵਾ ਚਾਲਕ ਵਾਲ-ਵਾਲ ਬਚ ਗਿਆ। ਉਧਰ ਸਰਕਾਰੀ ਹਸਪਤਾਲ ਦੇ ਐੱਸ. ਐੱਮ. ਓ. ਸੰਜੇ ਗੋਇਲ ਨੇ ਦੱਸਿਆ ਕਿ ਜੋ 19 ਸਾਲਾ ਲੜਕੀ ਸ਼ਰਨਦੀਪ ਮ੍ਰਿਤਕ ਹੀ ਸਾਡੇ ਕੋਲ ਆਈ ਸੀ ਅਤੇ ਜੋ ਰਿਸ਼ਤੇਦਾਰ ਉਸ ਦੀ ਹਾਲਤ ਠੀਕ ਹੈ। ਮ੍ਰਿਤਕ ਦੀ ਲਾਸ਼ ਨੂੰ ਮੋਰਚਰੀ ਰਖਵਾ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : ਸੜਕ ਕਿਨਾਰੇ ਸਾਗ ਵੇਚ 7 ਵਾਰ ਆਸਟ੍ਰੇਲੀਆ ਘੁੰਮ ਆਈ ਬੇਬੇ, ਕਹਿੰਦੀ ਰੱਬ ਨੇ ਮਿਹਨਤ ਦਾ ਫਲ ਦਿੱਤੈ (ਵੀਡੀਓ)

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News