... ਤੇ ਹੁਣ ਆਸਾਨੀ ਨਾਲ ਪਤਾ ਲੱਗ ਜਾਵੇਗਾ ਕਿ ਆਈਸਕ੍ਰੀਮ ''ਚ ਮਿਲਾਵਟ ਹੋਈ ਹੈ ਜਾਂ ਨਹੀਂ
Monday, Nov 13, 2017 - 12:58 PM (IST)
ਚੰਡੀਗੜ੍ਹ (ਅਰਚਨਾ) : ਆਈਸ ਕ੍ਰੀਮ ਵਿਚ ਘਿਓ ਦੀ ਵਰਤੋਂ ਕਰਨ ਵਾਲਿਆਂ ਨੂੰ ਫੜ੍ਹਨਾ ਹੁਣ ਆਸਾਨ ਹੋ ਜਾਵੇਗਾ। ਆਈਸ ਕੀ੍ਰਮ ਵਿਚ ਤੇਲ ਜਾਂ ਘਿਉ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ, ਜਦਕਿ ਫ੍ਰੋਜ਼ਨ ਡੈਜ਼ਰਟ ਨੂੰ ਜਮਾਉਣ ਲਈ ਘਿਉ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸੈਂਟ੍ਰਲ ਸਾਇੰਟੀਫਿਕ ਇੰਸਟਰੂਮੈਂਟਸ ਆਰਗੇਨਾਈਜ਼ੇਸ਼ਨ (ਸੀ. ਐੱਸ. ਆਈ. ਓ.) ਨੇ ਇਕ ਅਜਿਹੇ ਯੰਤਰ ਆਇਓਡੀਨ ਐਨਾਲਾਈਜ਼ਰ ਦੀ ਖੋਜ ਕੀਤੀ ਹੈ, ਜਿਸ ਦੇ ਦਮ 'ਤੇ ਸਿਰਫ ਤਿੰਨ ਮਿੰਟਾਂ ਵਿਚ ਆਈਸ ਕ੍ਰੀਮ/ਕੇਕ/ਕੁਕੀਜ਼ ਵਿਚ ਵਰਤੇ ਜਾਣ ਵਾਲੇ ਘਿਉ ਦੀ ਮਾਤਰਾ ਤੇ ਕਿਸਮ ਦਾ ਪਤਾ ਲਗ ਸਕੇਗਾ।
ਇੰਨਾ ਹੀ ਨਹੀਂ, ਐਨਾਲਾਈਜ਼ਰ ਦੇ ਦਮ 'ਤੇ ਇਹ ਵੀ ਪਤਾ ਲਗ ਸਕੇਗਾ ਕਿ ਗਊ ਦੇ ਘਿਉ ਦੇ ਨਾਂ 'ਤੇ ਵਿਕਣ ਵਾਲਾ ਘਿਉ ਸ਼ੁੱਧ ਹੈ ਜਾਂ ਨਹੀਂ? ਕਿਉਂਕਿ ਮਾਰਕੀਟ ਵਿਚ ਗਊ ਦੇ ਘਿਉ ਦੀ ਕੀਮਤ 800 ਰੁਪਏ ਪ੍ਰਤੀ ਕਿਲੋ ਹੈ ਜਦਕਿ ਮੱਝ ਦੇ ਘਿਉ ਦੀ ਕੀਮਤ 400 ਰੁਪਏ ਦੇ ਆਸ-ਪਾਸ ਹੈ। ਇਸ ਲਈ ਮਾਰਕੀਟ ਵਿਚ ਕੁਝ ਕੰਪਨੀਆਂ ਗਊ ਦੇ ਘਿਉ ਵਿਚ ਮੱਝ ਦਾ ਘਿਉ ਮਿਲਾ ਕੇ ਵੇਚ ਰਹੀਆਂ ਹਨ।
