ਆਈਸ ਡਰਗ ਤੇ ਹੈਰੋਇਨ ਸਮੇਤ ਨਾਈਜੀਰੀਆ ਮੂਲ ਦੇ 2 ਵਿਅਕਤੀ ਕਾਬੂ
Sunday, Dec 23, 2018 - 05:53 PM (IST)

ਖੰਨਾ (ਬਿਪਨ) - ਖੰਨਾ ਪੁਲਸ ਨੇ ਇਕ ਕਿਲੋਂ ਆਈਸ ਡਰਗ ਅਤੇ ਇਕ ਕਿਲੋਂ ਹੈਰੋਇਨ ਸਮੇਤ 2 ਨਾਈਜੀਰੀਆ ਮੂਲ ਦੇ ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਛੱਗਿਛ ਕੀਤੀ ਜਾ ਰਹੀ ਹੈ। ਫੜੇ ਗਏ ਉਕਤ ਵਿਅਕਤੀ ਦਿੱਲੀ ਦੇ ਦੁਆਰਕਾ 'ਚ ਭਾਰਤ 'ਚ ਸੈਲਾਨੀ ਵੀਜ਼ੇ 'ਤੇ ਰਹਿ ਰਹੇ ਸਨ।
ਦੱਸ ਦੇਈਏ ਕਿ ਖੰਨਾ ਪੁਲਸ ਨਸ਼ੇ 'ਤੇ ਕਾਬੂ ਪਾਉਣ ਲਈ ਆਪਣੀ ਅਹਿਮ ਭੂਮਿਕਾ ਅਦਾ ਕਰ ਰਹੀ ਹੈ। ਇਸ ਗੱਲ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਰਿਹਾ ਹੈ ਕਿ ਰਾਜਾ ਕੰਦੋਲਾ ਦੇ ਮਾਮਲੇ ਤੋਂ ਬਾਅਦ ਖੰਨਾ ਪੁਲਸ ਨੇ ਦੂਜੀ ਵਾਰ ਵਿਅਕਤੀਆਂ ਸਹਿਤ ਆਈਸ ਡਰਗ ਬਰਾਮਦ ਕੀਤੀ ਹੈ। ਐੱਸ.ਐੱਸ.ਪੀ. ਧਰੁਵ ਦਾਹਿਆ ਖੰਨਾ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਖੁਲਾਸਾ ਕੀਤਾ ਕਿ ਪੁਲਸ ਨੇ ਦੋ ਨਾਈਜੀਰੀਅਨ ਆਦਮੀਆਂ ਨੂੰ 1 ਕਿਲੋਂ ਆਈਸ ਡਰਗ ਅਤੇ 1 ਕਿਲੋਂ ਹੈਰੋਇਨ ਬਰਾਮਦ ਹੋਣ ਦੇ ਦੋਸ਼ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੇ ਖਿਲਾਫ ਅਗਲੇਰੀ ਕਾਰਵਾਈ ਕੀਤੀ ਜਾਵੇਗੀ।