ਨਵੇਂ ਸਾਲ ''ਚ ਲੁੱਡੀਆਂ ਨਹੀਂ ਪਾ ਸਕਣਗੇ ਸੀਨੀਅਰ ਅਫਸਰ, ਲਾਗੂ ਹੋਇਆ ਨਵਾਂ ਫੁਰਮਾਨ

Wednesday, Dec 20, 2017 - 12:22 PM (IST)

ਨਵੇਂ ਸਾਲ ''ਚ ਲੁੱਡੀਆਂ ਨਹੀਂ ਪਾ ਸਕਣਗੇ ਸੀਨੀਅਰ ਅਫਸਰ, ਲਾਗੂ ਹੋਇਆ ਨਵਾਂ ਫੁਰਮਾਨ

ਚੰਡੀਗੜ੍ਹ : ਸਾਲ 2018 'ਚ ਮਿਨੀ ਸਕੱਤਰੇਤਾਂ 'ਚ ਸੀਨੀਅਰ ਅਫਸਰ ਲੁੱਡੀਆਂ ਨਹੀਂ ਪਾ ਸਕਣਗੇ ਕਿਉਂਕਿ ਉਨ੍ਹਾਂ ਨੂੰ ਕਿਸੇ ਵੀ ਹਾਲ 'ਚ ਹੁਣ ਦਫਤਰਾਂ 'ਚ ਪੁੱਜਣਾ ਹੀ ਪਵੇਗਾ। ਅਜਿਹਾ ਇਸ ਲਈ ਹੈ ਕਿਉਂਕਿ ਨਵੇਂ ਸਾਲ ਤੋਂ ਮਿੰਨੀ ਸਕੱਤਰੇਤ ਦੇ ਅਫਸਰਾਂ ਅਤੇ ਕਰਮਚਾਰੀਆਂ ਲਈ ਬਾਇਓਮੈਟ੍ਰਿਕ ਸਿਸਟਮ ਲਾਗੂ ਕਰ ਦਿੱਤਾ ਗਿਆ ਹੈ, ਜਿਸ ਰਾਹੀਂ ਆਈ. ਏ. ਐੱਸ., ਪੀ. ਸੀ. ਐੱਸ. ਅਤੇ ਵਿਭਾਗ ਦੇ ਮੁਖੀਆਂ ਦੀ ਹਾਜ਼ਰੀ 'ਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਜਾਣਕਾਰੀ ਮੁਤਾਬਕ ਬੀਤੇ ਹਫਤ ਤੋਂ ਪ੍ਰਸ਼ਾਸਨਿਕ ਵਿਭਾਗ ਵਲੋਂ ਦੋਹਾਂ ਹਰਿਆਣਾ ਅਤੇ ਪੰਜਾਬ ਦੇ ਸਕੱਤਰੇਤਾਂ 'ਚ ਬਾਇਓਮੈਟ੍ਰਿਕ ਮਸ਼ੀਨਾਂ ਲਾਉਣ ਦਾ ਕੰਮ ਤੇਜ਼ ਕਰ ਦਿੱਤਾ ਹੈ। ਇਸ ਲੜੀ ਤਹਿਤ ਸਭ ਤੋਂ ਪਹਿਲਾਂ ਅਫਸਰਾਂ ਦੀ ਹਾਜ਼ਰੀ ਯਕੀਨੀ ਬਣਾਉਣ ਦੇ ਟੀਚੇ ਨਾਲ ਉਨ੍ਹਾਂ ਦੇ ਕੰਪਿਊਟਰਾਂ 'ਚ ਹੀ ਬਾਇਓਮੈਟ੍ਰਿਕ ਹਾਜ਼ਰੀ ਦੀ ਵਿਵਸਥਾ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜੇਕਰ ਅਫਸਰ ਸਮੇਂ 'ਤੇ ਦਫਤਰ 'ਚ ਆਉਣਗੇ ਤਾਂ ਕਰਮਚਾਰੀ ਵੀ ਸਮੇਂ ਸਿਰ ਹੀ ਦਫਤਰ ਪੁੱਜਣਗੇ। ਇਹ ਨਵੀਂ ਵਿਵਸਥਾ ਆਉਣ ਵਾਲੀ ਇਕ ਜਨਵਰੀ ਤੋਂ ਲਾਗੂ ਕਰ ਦਿੱਤੀ ਜਾਵੇਗੀ। ਕਰਮਚਾਰੀਆਂ ਲਈ ਸਕੱਤਰੇਤਾਂ 'ਚ ਫਲੋਰਵਾਈਜ਼ ਬਾਇਓਮੈਟ੍ਰਿਕ ਮਸ਼ੀਨਾਂ ਲਾਉਣ ਦਾ ਕੰਮ ਅਗਲੇ ਹਫਤੇ ਤੋਂ ਸ਼ੁਰੂ ਹੋ ਜਾਵੇਗਾ, ਉਨ੍ਹਾਂ ਦੀ ਹਾਜ਼ਰੀ ਵੀ ਜਲਦ ਹੀ ਇਸੇ ਸਿਸਟਮ ਰਾਹੀਂ ਲੱਗੇਗੀ। 
ਕੰਪਿਊਟਰ 'ਚ ਲੱਗੇਗੀ ਹਾਜ਼ਰੀ
ਸਭ ਤੋਂ ਪਹਿਲਾਂ ਅਫਸਰਾਂ ਦੀ ਹਾਜ਼ਰੀ ਯਕੀਨੀ ਕਰਨ ਲਈ ਉਨ੍ਹਾਂ ਦੇ ਕੰਪਿਊਟਰਾਂ 'ਚ ਹੀ ਬਾਇਓਮੈਟ੍ਰਿਕ ਹਾਜ਼ਰੀ ਦੀ ਵਿਵਸਥਾ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਅਫਸਰ ਜਦੋਂ ਵੀ ਦਫਤਰ ਪਹੁੰਚ ਕੇ ਆਪਣਾ ਕੰਪਿਊਟਰ ਆਨ ਕਰਨਗੇ ਤਾਂ ਉਹ ਆਪਣੀ ਹਾਜ਼ਰੀ ਉਸੇ ਕੰਪਿਊਟਰ 'ਚ ਦਰਜ ਕਰ ਸਕਣਘੇ ਅਤੇ ਹਾਜ਼ਰੀ ਦਾ ਇਹ ਰਿਕਾਰਡ ਜਨਰਲ ਪ੍ਰਸ਼ਾਸਨ ਵਿਭਾਗ ਦੇ ਕੰਪਿਊਟਰ 'ਚ ਸੇਵ ਹੁੰਦਾ ਰਹੇਗਾ। ਕੰਪਿਊਟਰ 'ਤੇ ਉਨ੍ਹਾਂ ਦੀ ਹਾਜ਼ਰੀ ਅੰਗੂਠੇ/ਉਂਗਲੀ ਦੇ ਨਿਸ਼ਾਨ ਨਾਲ ਹੀ ਲੱਗੇਗੀ, ਜਿਵੇਂ ਕਿ ਬਾਇਓਮੈਟ੍ਰਿਕ ਮਸ਼ੀਨਾਂ 'ਚ ਵਿਵਸਥਾ ਹੁੰਦੀ ਹੈ।


Related News