ਪੰਜਾਬ ਦੇ 2 ਹੋਰ IAS ਤੇ 10 PCS ਅਧਿਕਾਰੀ ਤਬਦੀਲ
Saturday, Sep 28, 2019 - 07:30 PM (IST)

ਚੰਡੀਗੜ੍ਹ,(ਭੁੱਲਰ): ਪੰਜਾਬ ਸਰਕਾਰ ਵਲੋਂ ਆਈ. ਏ. ਐਸ. ਤੇ ਪੀ. ਸੀ. ਐਸ. ਅਧਿਕਾਰੀਆਂ ਦੇ ਤਬਾਦਲਿਆਂ ਦੀ ਅੱਜ ਇਕ ਹੋਰ ਲਿਸਟ ਜਾਰੀ ਕਰਦਿਆਂ 2 ਹੋਰ ਆਈ. ਏ. ਐਸ. ਤੇ 10 ਪੀ. ਸੀ. ਐਸ. ਅਧਿਕਾਰੀ ਤਬਦੀਲ ਕੀਤੇ ਹਨ। ਮੁੱਖ ਸਕੱਤਰ ਵਲੋਂ ਜਾਰੀ ਤਬਾਦਲਾ ਆਦੇਸ਼ਾਂ ਅਨੁਸਾਰ ਆਈ. ਏ. ਐਸ. ਅਧਿਕਾਰੀਆਂ 'ਚ ਅੰਮ੍ਰਿਤ ਸਿੰਘ ਨੂੰ ਬਦਲ ਕੇ ਏ.ਡੀ.ਸੀ. (ਵਿਕਾਸ) ਲੁਧਿਆਣਾ ਤੇ ਸਾਗਰ ਸੇਤੀਆ ਨੂੰ ਐਸ.ਡੀ.ਐਮ. ਪਾਇਲ ਲਾਇਆ ਗਿਆ ਹੈ। ਪੀ. ਸੀ. ਐਸ. ਅਧਿਕਾਰੀਆਂ 'ਚ ਰਿਸ਼ੀਪਾਲ ਸਿੰਘ ਨੂੰ ਅਡੀਸ਼ਨਲ ਕਮਿਸ਼ਨ ਨਗਰ ਨਿਗਮ ਲੁਧਿਆਣਾ, ਅਮਿਤ ਬਾਂਬੀ ਨੂੰ ਡਿਪਟੀ ਡਾਇਰੈਕਟਰ ਅਰਬਨ ਲੋਕਲ ਬਾਡੀਜ਼ ਲੁਧਿਆਣਾ, ਸਕੱਤਰ ਸਿੰਘ ਬਲ ਨੂੰ ਐਸ.ਡੀ.ਐਸ. ਗੁਰਦਾਸਪੁਰ, ਅਮਿਤ ਨੂੰ ਐਸ.ਡੀ.ਐਮ. ਪੱਟੀ, ਨਵਰਾਜ ਸਿੰਘ ਬਰਾੜ ਨੂੰ ਜੁਆਇੰਟ ਕਮਿਸ਼ਨਰ ਨਗਰ ਨਿਗਮ ਲੁਧਿਆਣਾ, ਮਨਜੀਤ ਸਿੰਘ ਚੀਮਾ ਨੂੰ ਐਸ.ਡੀ.ਐਮ. ਦਿੜਬਾ, ਕੁਲਪ੍ਰੀਤ ਸਿੰਘ ਨੂੰ ਜੁਆਇੰਟ ਕਮਿਸ਼ਨਰ ਨਗਰ ਨਿਗਮ ਲੁਧਿਆਣਾ, ਜੀਵਨਜੋਤ ਕੌਰ ਨੂੰ ਏ. ਐਮ. ਡੀ. ਪੀ. ਆਰ. ਟੀ. ਸੀ., ਸਵਾਤੀ ਟਿਵਾਣਾ ਨੂੰ ਜੁਆਇੰਟ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਅਤੇ ਰਣਦੀਪ ਸਿੰਘ ਹੀਰ ਨੂੰ ਐਸ.ਡੀ.ਐਮ. ਭੁਲੱਥ ਲਾਇਆ ਗਿਆ ਹੈ।