ਮੈਂ ਪੰਜਾਬ ਲਈ ਜਿਊਂਗਾ ਤੇ ਪੰਜਾਬ ਲਈ ਮਰਾਂਗਾ : ਸਿੱਧੂ

Sunday, Feb 17, 2019 - 07:47 PM (IST)

ਮੈਂ ਪੰਜਾਬ ਲਈ ਜਿਊਂਗਾ ਤੇ ਪੰਜਾਬ ਲਈ ਮਰਾਂਗਾ : ਸਿੱਧੂ

ਹੁਸ਼ਿਆਰਪੁਰ, (ਘੁੰਮਣ)- ਪੰਜਾਬ ਦੇ ਸਥਾਨਕ ਨਿਕਾਏ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ 'ਚ ਕੈਪ. ਅਮਰਿੰਦਰ ਸਿੰਘ ਸਰਕਾਰ ਦੀ ਲੋਕਪ੍ਰਿਅਤਾ ਨਾਲ ਅਕਾਲੀ ਭਾਜਪਾ ਦਾ ਡਰ ਹਾਤਾਸ਼ ਤੇ ਨਿਰਾਸ਼ ਹੋ ਗਿਆ ਹੈ। ਐਤਵਾਰ ਸਰਵਿਸਜ਼ ਕਲੱਬ 'ਚ ਜਗਬਾਣੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸਿੱਧੂ ਨੇ ਕਿਹਾ ਕਿ ਪੰਜਾਬ 'ਚ ਨਗਰ ਨਿਗਮਾਂ, ਜ਼ਿਲਾ ਪ੍ਰੀਸ਼ਦਾਂ, ਬਲਾਕ ਸੰਮਤੀਆਂ, ਪੰਚਾਇਤਾਂ ਤੇ ਵਿਧਾਨ ਸਭਾ ਉਪ ਚੋਣਾਂ ਸਮੇਤ 7 ਚੋਣਾਂ 'ਚ ਸ਼ਰਮਨਾਕ ਹਾਰ ਦੇ ਉਪਰੰਤ ਅਕਾਲੀ ਭਾਜਪਾ ਨੂੰ ਆਪਣੀ ਉਕਾਤ ਦਾ ਪਤਾ ਚੱਲ ਗਿਆ ਹੈ। ਪੁਲਵਾਮਾ ਹਮਲੇ ਤੋਂ ਬਾਅਦ ਸ੍ਰੀ ਸਿੱਧੂ ਦੇ ਬਿਆਨ ਦੇ ਦ੍ਰਿਸ਼ਟੀਗਤ ਭਾਰਤੀ ਜਨਤਾ ਯੁਵਾ ਮੋਰਚਾ ਦੇ ਕੁਝ ਵਰਕਰਾਂ ਵਲੋਂ ਉਨ੍ਹਾਂ ਵਿਰੁੱਧ ਰੋਸ ਪ੍ਰਦਰਸ਼ਨ ਸਬੰਧੀ ਕਰਨ 'ਤੇ ਪੁੱਛੇ ਜਾਣ 'ਤੇ ਸਿੱਧੂ ਨੇ ਕਿਹਾ ਕਿ 'ਕਾਲੀਆਂ ਝੰਡੀਆ ਲੈ ਕੇ ਮੇਰਾ ਮੁਰਦਾਬਾਦ ਕਰਨ ਵਾਲਿਆਂ ਲੋਕਾਂ ਦੀਆਂ ਝੰਡੀਆ ਦੇ ਨਿੱਚੇ ਡੰਡੀਆਂ ਹੀ ਨਹੀਂ ਹਨ।'
ਸਿੱਧੂ ਨੇ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ 'ਚ ਪੰਜਾਬ ਦੇ ਸਾਰੇ 13 ਲੋਕ ਸਭਾ ਸੀਟਾਂ 'ਤੇ ਕਾਂਗਰਸ ਸ਼ਾਨਦਾਰ ਜਿੱਤ ਦਰਜ ਕਰੇਗੀ। ਉਨ੍ਹਾਂ ਨੇ ਕਿਹਾ ਕਿ ਬੀਤੇ ਸਾਲ ਅੱਤਵਾਦੀਆਂ ਨੂੰ ਛੱਡ ਕੇ ਕੌਣ ਲੋਕ ਆਏ ਸੀ। ਪੁਲਵਾਮਾ ਹਮਲੇ 'ਤੇ ਆਪਣੀ ਸਥਿਤੀ ਸਪੱਸ਼ਟ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਕਾਂਗਰਸੀ ਪਾਰਟੀ ਨੇ ਜੋ ਸਟੈਂਡ ਲਿਆ ਹੈ ਉਹ ਬਿਲਕੁੱਲ ਠੀਕ ਹੈ। ਪਾਰਟੀ ਦਾ ਵਫਾਦਾਰ ਸਿਪਾਹੀ ਹੋਣ ਦੇ ਨਾਤੇ ਮੈਂ ਇਸ ਸਟੈਂਡ ਦਾ ਪੂਰਾ ਸਮਰਥਨ ਕਰਦਾ ਹਾਂ। ਅਕਾਲੀ ਭਾਜਪਾ 'ਤੇ ਵਿਅੰਗ ਕੱਸਦੇ ਹੋਏ ਸਿੱਧੂ ਨੇ ਕਿਹਾ ਕਿ ਇਨ੍ਹਾਂ ਦਾ ਹਾਲ ਤਾਂ ਦਰਵਾਜੇ 'ਤੇ ਤੱਖਤੀ ਨਹੀਂ ਨਾਮ ਤਖ਼ਤ ਸਿੰਘ ਵਰਗਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੋਨਾਂ ਦਲਾਂ ਦੀ ਪ੍ਰਣਾਲੀ ਚੋਰ ਮਚਾਏ ਸ਼ੋਰ ਵਰਗੀ ਹੈ। ਇਸ ਮੌਕੇ ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ, ਡਿਪਟੀ ਕਮਿਸ਼ਨਰ ਈਸ਼ਾ ਕਾਲੀਆ, ਐੱਸ.ਐੱਸ.ਪੀ ਜੇ ਏਲੀਚੇਲਿਅਨ,  ਡਿਪਟੀ ਡਾਈਰੈਕਟਰ ਬਰਜਿੰਦਰ ਸਿੰਘ, ਨਗਰ ਨਿਗਮ ਕਮਿਸ਼ਨਰ ਬਲਬੀਰ ਸਿੰਘ, ਸਹਾਇਕ ਕਮਿਸ਼ਨਰ ਸੰਦੀਪ ਤਿਵਾਰੀ, ਕਾਂਗਰਸ ਨੇਤਾ ਰਮਨ ਕਪੂਰ, ਕੌਸਲਰ ਪੰਡਿਤ ਬ੍ਰਹਮ ਸ਼ੰਕਰ ਜਿੰਪਾ ਆਦਿ ਹਾਜ਼ਰ ਸਨ।
ਜ਼ਿਲਾ ਪ੍ਰੀਸ਼ਦ ਮੈਦਾਨ 'ਚ ਪਹੁੰਚਣ 'ਤੇ ਕਾਂਗਰਸੀ ਨੇਤਾਵਾਂ ਨੇ ਕੀਤਾ ਸਵਾਗਤ
ਜ਼ਿਲਾ ਪ੍ਰੀਸ਼ਦ ਦਫ਼ਤਰ 'ਚ ਪਹੁੰਚਣ 'ਤੇ ਜ਼ਿਲਾ ਕਾਂਗਰਸ ਕਮੇਟੀ ਪ੍ਰਧਾਨ ਡਾ. ਕੁਲਦੀਪ ਨੰਦਾ, ਸ਼ਹਿਰੀ ਕਾਂਗਰਸ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਾਕੇਸ਼ ਮਰਵਾਹਾ, ਕਾਂਗਰਸੀ ਨੇਤਾਵਾਂ ਮਨਮੋਹਨ ਸਿੰਘ ਕਪੂਰ, ਰਜਨੀਸ਼ ਟੰਡਨ, ਕਾਂਗਰਸੀ ਮਹਿਲਾ ਆਗੂ ਨਮਿਸ਼ਾ ਮਹਿਤਾ, ਪੂਨਮ ਤਨੇਜਾ ਸਮੇਤ ਭਾਰੀ ਸੰਖਿਆ 'ਚ ਕਾਂਗਰਸੀ ਵਰਕਰਾਂ ਨੇ ਨਵਜੋਤ ਸਿੰਘ ਸਿੱਧੂ ਦਾ ਸਵਾਗਤ ਕੀਤਾ।


author

KamalJeet Singh

Content Editor

Related News