ਮਾਨਸਾ 'ਚ ਕਰੋੜਾਂ ਦੀ ਲਾਗਤ ਨਾਲ ਬਣਿਆ ਪਾਰਕ ਵਿਵਾਦਾਂ 'ਚ, ਹਾਈਕੋਰਟ ਪੁੱਜਾ ਮਾਮਲਾ

12/18/2019 8:06:00 PM

ਬੁਢਲਾਡਾ,(ਬਾਂਸਲ) : ਮਾਨਸਾ ਜਿਲੇ ਦੇ ਲੋਕਾਂ ਨੂੰ ਆਈ ਲਵ ਯੂ ਮਾਨਸਾ ਦੇ ਬੈਨਰ ਹੇਠ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਸੈਂਟਰ ਪਾਰਕ ਲੋਕਾਂ ਦੇ ਸਪੁੱਰਦ ਕਰਨ ਤੋਂ ਪਹਿਲਾਂ ਹੀ ਵਿਵਾਦਾਂ ਦੇ ਘੇਰੇ 'ਚ ਆ ਗਿਆ ਹੈ।  ਪਾਰਕ 'ਤੇ ਖਰਚ ਕੀਤੇ ਗਏ ਕਰੋੜਾਂ ਰੁਪਏ ਦੇ ਹਿਸਾਬ ਕਿਤਾਬ ਨੂੰ ਲੈ ਕੇ ਮਾਮਲਾ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੱਕ ਪਹੁੰਚ ਗਿਆ ਹੈ।|ਜਿਥੇ ਮਾਨਯੋਗ ਜਸਟਿਸ ਸੁਬੀਰ ਸਹਿਗਲ ਵੱਲੋ ਕੌਂਸਲਰਾਂ ਦੀ ਪਟੀਸ਼ਨ ਦੀ ਸੁਣਵਾਈ ਕਰਦਿਆ ਚੀਫ ਸੈਕਟਰੀ ਪੰਜਾਬ ਸਰਕਾਰ, ਪ੍ਰਿੰਸੀਪਲ ਸੈਕਟਰੀ ਵਣ ਵਿਭਾਗ ਅਤੇ ਡਿਪਟੀ ਕਮਿਸ਼ਨਰ ਮਾਨਸਾ ਸਮੇਤ ਹੋਰ 10 ਲੋਕਾਂ ਨੂੰੂ 29 ਜਨਵਰੀ ਨੂੰ ਤਲਬ ਕੀਤਾ ਗਿਆ ਤੇ ਪਟੀਸ਼ਨਰ ਵੱਲੋਂ ਦਾਇਰ ਕੀਤੀ ਗਈ ਰਿਟ ਪਟੀਸ਼ਨ ਦੇ ਸਬੰਧ 'ਚ ਜਵਾਬ ਦਾਵਾ ਪੇਸ਼ ਕਰਨ ਲਈ ਸੱਦਿਆ ਗਿਆ ਹੈ। 
ਜ਼ਿਕਰਯੋਗ ਹੈ ਕਿ|ਮਾਨਸਾ ਜਿਲੇ ਦੇ ਲੋਕਾਂ ਨੂੰ ਆਧੁਨਿਕ ਸਹੂਲਤਾ ਨਾਲ ਲੈਸ ਸਥਾਨਕ ਵਿਭਾਗ, ਐਮ. ਲੇਡ ਆਦਿ ਅਖਤਿਆਰੀ ਫੰਡਾਂ ਦੇ ਸਾਂਝੇ ਉਦਮ ਸਦਕਾ ਸੈਂਟਰ ਪਾਰਕ ਦਾ ਨਿਰਮਾਣ ਕੀਤਾ ਗਿਆ, ਜੋ ਕਿ ਲਗਪਗ 56 ਏਕੜ ਜ਼ਮੀਨ ਵਿਚ ਸਥਾਪਿਤ ਕੀਤਾ ਗਿਆ ਹੈ।|ਜਿਸ ਨੂੰ ਇਕ ਸੁੰਦਰ ਦਿਖ ਦਿੰਦਿਆਂ ਲੋਕਾਂ ਲਈ ਸੈਰਗਾ ਬਣਾਈ ਗਈ। ਇਸ ਸੈਂਟਰ ਪਾਰਕ 'ਤੇ 9 ਕੌਂਸਲਰਾਂ, ਕੁੱਝ ਸਮਾਜ ਸੇਵੀ ਅਤੇ ਬੁਧੀਜੀਵੀ ਲੋਕਾਂ ਨੇ ਇਸ ਨਿਰਮਾਣ ਕਾਰਜ 'ਤੇ ਖਰਚ ਕੀਤੇ ਗਏ ਕਰੋੜਾਂ ਰੁਪਏ ਦੀ ਜਾਂਚ ਦੀ ਮੰਗ ਕੀਤੀ ਗਈ ਪਰ ਕਿਸੇ ਵੀ ਸਰਕਾਰੀ ਅਧਿਕਾਰੀ ਜਾ ਏਜੰਸੀ ਨੇ ਕੌਂਸਲਰਾਂ ਦੀ ਸ਼ਿਕਾਇਤ ਪੱਤਰ ਵੱਲ ਕੋਈ ਧਿਆਨ ਨਹੀਂ ਦਿੱਤਾ। ਜਿਸ 'ਤੇ ਮਜ਼ਬੂਰਨ ਕੌਂਸਲਰਾਂ ਨੇ ਸਾਰਾ ਮਾਮਲਾ ਮਾਣਯੋਗ ਪੰਜਾਬ ਐਂਡ ਹਰਿਆਣਾ ਕੋਰਟ 'ਚ ਰਿਟ ਪਟੀਸ਼ਨ ਦਾਇਰ ਕਰਕੇ ਧਿਆਨ 'ਚ ਲਿਆਦਾ। ਜਿਥੇ ਮਾਨਯੋਗ ਅਦਾਲਤ ਵੱਲੋਂ 17 ਦਸੰਬਰ 2019 ਸੀ. ਡਬਲਯੂ. ਪੀ 34701, 2019 ਦੇ ਤਹਿਤ ਮੁੱਖ ਸਕੱਤਰ ਅਤੇ ਡਿਪਟੀ ਕਮਿਸ਼ਨਰ ਮਾਨਸਾ ਸਮੇਤ 10 ਅਫਸਰ ਅਤੇ ਅਹੁੱਦੇਦਾਰਾਂ ਨੂੰ ਤਲਬ ਕੀਤਾ ਗਿਆ ਹੈ।|ਇਸ ਸਬੰਧੀ ਅੱਜ ਪਟੀਸ਼ਨਰ ਦਾਇਰ ਕਰਤਾ ਕੌਂਸਲਰ ਅਨਿਲ ਸੋਨੀ ਸਾਥੀਆਂ ਸਮੇਤ ਅੱਜ ਇਥੇ 
ਚੁੱਣਵੇ ਪੱਤਰਕਾਰਾਂ ਨੂੰ ਪਟੀਸ਼ਨ ਦੀ ਕਾਪੀ ਅਤੇ ਮਾਨਯੋਗ ਅਦਾਲਤ ਵੱਲੋ ਤਲਬ ਕੀਤੇ ਗਏ ਹੁਕਮ ਦੀ ਕਾਪੀ ਦਿੱਤੀ ਗਈ। ਇਸ ਮੌਕੇ ਕੌਂਸਲਰ ਬਲਵਿੰਦਰ ਸਿੰਘ ਕਾਕਾ, ਗੁਰਮੇਲ ਸਿੰਘ, ਪ੍ਰੇਮ ਸਾਗਰ ਭੋਲਾ, ਮਨਜੀਤ ਸਿੰਘ ਮੀਤਾ ਆਦਿ ਹਾਜ਼ਰ ਸਨ।   


Related News