ਮੈਂ ਨਪੁੰਸਕ ਹਾਂ, ਨਹੀਂ ਕਰ ਸਕਦਾ ਬਲਾਤਕਾਰ : ਡੇਰਾ ਮੁਖੀ

Saturday, Sep 02, 2017 - 03:49 AM (IST)

ਚੰਡੀਗੜ੍ਹ— ਹੁਣ ਤਕ ਤੁਸੀਂ ਵੇਖਿਆ ਕਿ ਕਿਵੇਂ ਗੁਰਮੀਤ ਰਾਮ ਰਹੀਮ ਆਪਣੇ ਹਰਮ 'ਚ 10 ਲੱਖ ਰੁਪਏ ਦੇ ਗੱਦੇ 'ਤੇ ਲਿਟਦਾ ਅਤੇ ਸੁੰਦਰ-ਸੁੰਦਰ ਸਾਧਵੀਆਂ ਨਾਲ ਰੰਗ ਰਲੀਆਂ ਮਨਾਉਂਦਾ ਸੀ। ਬਾਬੇ ਨੇ ਆਪਣੀ ਗੁਫਾ ਦਾ ਸਿੱਧਾ ਰਸਤਾ ਡੇਰੇ ਦੇ ਗਰਲਸ ਸਕੂਲ 'ਚ ਖੋਲ੍ਹ ਰੱਖਿਆ ਸੀ ਅਤੇ ਆਪਣੇ ਡੇਰੇ 'ਚ ਆਸ਼ਕੀ ਦਾ ਅੱਡਾ ਤਕ ਬਣਵਾ ਰੱਖਿਆ ਸੀ। ਸ਼ਰਧਾ ਦੀ ਆੜ 'ਚ ਬਾਬਾ ਚਾਂਦੀ ਦੇ ਭਾਂਡਿਆਂ 'ਚ ਖਾਂਦਾ, ਸ਼ੇਰਾਂ ਵਾਲੇ ਤਖਤ 'ਤੇ ਬੈਠਦਾ ਅਤੇ ਡੇਰੇ ਤੋਂ ਹੀ ਆਸ਼ਕੀ ਲਈ ਨਵੀਂ-ਨਵੀਂ ਲੜਕੀਆਂ ਚੁਣਦਾ ਸੀ ਪਰ ਅੱਜ ਅਸੀਂ ਬਾਬਾ ਦੀ ਬੇਬੀ ਮਤਲਬ ਹਨੀਪ੍ਰੀਤ ਦਾ ਸਭ ਤੋਂ ਵੱਡਾ ਰਾਜ ਖੋਲ੍ਹਾਂਗੇ ਅਤੇ ਇਹ ਵੀ ਦੱਸਾਂਗੇ ਕਿ ਜੇਲ੍ਹ 'ਚ ਬਾਬਾ ਰਾਤਾਂ ਨੂੰ ਕਿਸਦਾ ਨਾਮ ਲੈਂਦਾ ਹੈ ਅਤੇ ਬਾਬਾ ਨੇ ਸਜ਼ਾ ਤੋਂ ਬਚਣ ਲਈ ਜੱਜ ਜਗਦੀਪ ਸਿੰਘ ਸਾਹਮਣੇ ਕਿਹੜੀ ਦਲੀਲ ਪੇਸ਼ ਕੀਤੀ ਸੀ।
ਦਰਅਸਲ 25 ਅਗਸਤ ਪੰਚਕੂਲਾ ਦੀ ਸੀ.ਬੀ.ਆਈ. ਅਦਾਲਤ 'ਚ ਬਾਬਾ ਰਾਮ ਰਹੀਮ ਨੂੰ ਜਿਵੇਂ ਹੀ ਬਲਾਤਕਾਰ ਦਾ ਦੋਸ਼ੀ ਕਰਾਰ ਕੀਤਾ ਜਾਂਦਾ ਹੈ। ਬਾਬਾ ਜੱਜ ਸਾਹਮਣੇ ਇੱਕ ਬੇਹੱਦ ਹੀ ਅਜੀਬੋ-ਗਰੀਬ ਦਲੀਲ ਦਿੰਦਾ ਹੈ, ਜਿਸ ਨੂੰ ਸੁਣ ਕੇ ਅਦਾਲਤ 'ਚ ਮੌਜੂਦ ਹਰ ਸ਼ਖਸ ਹੈਰਾਨ ਹੋ ਜਾਂਦਾ ਹੈ।
ਰਾਮ ਰਹੀਮ ਨੇ ਅਦਾਲਤ 'ਚ ਕਿਹਾ, ''ਜੱਜ ਸਾਹਿਬ ਮੈਂ 1990 ਤੋਂ ਨਪੁੰਸਕ ਹਾਂ, ਇਸ ਲਈ 1999 ਮੈਂ ਦੋ ਸਾਧਵੀਆਂ ਦਾ ਬਲਾਤਕਾਰ ਕਿਵੇਂ ਕਰ ਸਕਦਾ ਹਾਂ। ਮੇਰੇ 'ਤੇ ਲੱਗੇ ਸਾਰੇ ਚਾਰਜ ਹਟਾ ਦੇਣੇ ਚਾਹੀਦੇ ਹਨ। ਰਾਮ ਰਹੀਮ ਦੀ ਦਲੀਲ ਸੁਣਨ ਤੋਂ ਬਾਅਦ ਜੱਜ ਨੇ ਕਿਹਾ, ''ਤੁਸੀ ਨਪੁੰਸਕ ਹੋ ਤਾਂ ਤੁਹਾਡੀ ਦੋ ਬੇਟੀਆਂ ਕਿਵੇਂ ਹੋਈਆਂ?
ਜੀ ਹਾਂ, ਇਹ ਖਬਰ ਸੂਤਰਾਂ ਦੇ ਹਵਾਲੇ ਤੋਂ ਮਿਲੀ ਹੈ। ਬਾਬਾ 'ਤੇ ਜੱਜ ਨੂੰ ਇਸ ਕਦਰ ਗੁੱਸਾ ਆਇਆ ਕਿ ਰਾਮ ਰਹੀਮ ਨੂੰ ਜੰਗਲੀ ਜਾਨਵਰ ਤੱਕ ਕਰਾਰ ਦੇ ਦਿੱਤਾ ਅਤੇ ਬਾਬੇ ਦੇ ਮਾੜੇ ਕਰਮਾਂ ਦੀ ਸਜ਼ਾ ਪੂਰੇ 20 ਸਾਲਾਂ ਦੀ ਕਰ ਦਿੱਤੀ। ਹੁਣ ਬਾਬਾ ਜੇਲ 'ਚ ਸੜ ਰਿਹਾ ਹੈ ਅਤੇ ਰਾਤਾਂ ਨੂੰ ਰੋਂਦਾ ਹੈ।
ਇੰਨਾ ਹੀ ਨਹੀਂ, ਜੇਲ 'ਚ ਬਾਬਾ ਨੂੰ ਜੇਕਰ ਕਿਸੇ ਦੀ ਯਾਦ ਆਉਂਦੀ ਹੈ ਤਾਂ ਉਹ ਹੈ ਹਨੀਪ੍ਰੀਤ। ਬਾਬਾ ਪਹਿਲੇ ਦਿਨ ਤੋਂ ਜੇਲ 'ਚ ਹਨੀਪ੍ਰੀਤ ਨੂੰ ਯਾਦ ਕਰ ਕੇ ਰੋ ਰਿਹਾ ਹੈ। ਇਹ ਖੁਲਾਸਾ ਕਿਸੇ ਹੋਰ ਨੇ ਨਹੀਂ ਸਗੋਂ ਰੋਹਤਕ ਜੇਲ ਤੋਂ ਜ਼ਮਾਨਤ 'ਤੇ ਰਿਹਾ ਹੋਏ ਕੈਦੀ ਸਵਦੇਸ਼ ਕਿਰਾੜ ਨੇ ਕੀਤਾ ਹੈ। ਦੂਜੇ ਪਾਸੇ ਹਨੀਪ੍ਰੀਤ ਲਈ ਬਾਬਾ ਬੇਚੈਨ ਹੋਇਆ ਜਾ ਰਿਹਾ ਹੈ। ਉੱਧਰ ਹਨੀਪ੍ਰੀਤ ਨੂੰ ਫੜਨ ਲਈ ਪੁਲਸ ਬੇਤਾਬ ਹੈ ਕਿਉਂਕਿ ਬਾਬਾ ਦੀ ਇਸ ਬੇਬੀ 'ਤੇ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਹੋ ਗਿਆ ਹੈ ਅਤੇ ਹਨੀਪ੍ਰੀਤ ਖਿਲਾਫ ਲੁਕ ਆਉਟ ਨੋਟਿਸ ਵੀ ਜਾਰੀ ਹੋ ਚੁੱਕਿਆ ਹੈ।
ਹਨੀਪ੍ਰੀਤ 'ਤੇ ਬਾਬਾ ਰਾਮ ਰਹੀਮ ਨੂੰ ਕੋਰਟ ਤੋਂ ਭਜਾਉਣ ਦੀ ਸਾਜਿਸ਼ ਰਚਣ ਦਾ ਇਲਜ਼ਾਮ ਹੈ। 25 ਅਗਸਤ ਨੂੰ ਜਦੋਂ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤਾ ਗਿਆ, ਤਾਂ ਉਸ ਨੂੰ ਜੇਲ ਤੋਂ ਭਜਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਸੀ। ਪੁਲਸ ਦੀ ਮੁਸਤੈਦੀ ਨੇ ਇਸ ਪਲਾਨ ਨੂੰ ਅਸਫਲ ਕਰ ਦਿੱਤਾ। ਹਨੀਪ੍ਰੀਤ ਨੂੰ ਹਰਿਆਣਾ ਪੁਲਸ ਸ਼ਿੱਦਤ ਨਾਲ ਤਲਾਸ਼ ਕਰ ਰਹੀ ਹੈ। ਸੂਤਰਾਂ ਮੁਤਾਬਕ ਪੁਲਸ ਦੀ ਟੀਮ ਨੇਪਾਲ ਬਾਰਡਰ ਦੇ ਨੇੜਲੇ ਇਲਾਕਿਆਂ 'ਚ ਵੀ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ।


Related News