ਪੈਟਰੋਲ ਪੰਪ ਤੋਂ 6000 ਦਾ ਡੀਜ਼ਲ ਪੁਆ ਆਈ-20 ਕਾਰ ਸਵਾਰ ਫਰਾਰ

07/04/2022 10:56:33 PM

ਮਖੂ (ਵਾਹੀ) : ਬੀਤੀ ਸ਼ਾਮ ਮਖੂ ਸ਼ਹਿਰ 'ਚ ਅੰਮ੍ਰਿਤਸਰ ਰੋਡ 'ਤੇ ਸਥਿਤ ਰਾਮ ਸਰਨ ਦਾਸ ਸੱਤਪਾਲ ਦੇ ਨਾਂ 'ਤੇ ਸਥਿਤ ਇੰਡੀਅਨ ਆਇਲ ਦੇ ਪੈਟਰੋਲ ਪੰਪ ਤੋਂ ਆਈ-20 ਕਾਰ ਸਵਾਰ 6 ਹਜ਼ਾਰ ਰੁਪਏ ਦਾ ਡੀਜ਼ਲ ਪੁਆ ਕੇ ਫਰਾਰ ਹੋ ਗਏ। ਪੈਟਰੋਲ ਪੰਪ ਮਾਲਕ ਨਵਜੋਤ ਠੁਕਰਾਲ ਨੇ ਦੱਸਿਆ ਕਿ 4 ਵੱਜ ਕੇ 40 ਮਿੰਟ 'ਤੇ ਨਵੇਂ ਮਾਡਲ ਦੀ ਆਈ-ਟਵੰਟੀ ਕਾਰ 'ਚ 2 ਲੜਕੇ ਆਏ ਤੇ 4 ਹਜ਼ਾਰ ਰੁਪਏ ਦਾ ਤੇਲ ਕਾਰ ਵਿੱਚ ਤੇ 2 ਹਜ਼ਾਰ ਰੁਪਏ ਦਾ ਡੀਜ਼ਲ ਕੈਨ 'ਚ ਪੁਆਇਆ ਅਤੇ ਕਾਰ ਭਜਾ ਕੇ ਲੈ ਗਏ। ਪੰਪ ਮਾਲਕ ਨੇ ਇਸ ਦੀ ਜਾਣਕਾਰੀ ਤੁਰੰਤ ਪੁਲਸ ਨੂੰ ਦਿੱਤੀ ਪਰ ਕਾਰ ਸਵਾਰ ਕਾਬੂ ਨਹੀਂ ਆ ਸਕੇ।

ਇਹ ਵੀ ਪੜ੍ਹੋ : ਮੂਸੇਵਾਲਾ ਨੂੰ ਮਾਰਨ ਮਗਰੋਂ ਕਾਤਲਾਂ ਨੇ ਇੰਝ ਮਨਾਇਆ ਸੀ ਜਸ਼ਨ, ਹਥਿਆਰ ਲਹਿਰਾਉਂਦਿਆਂ ਦੀ ਵੀਡੀਓ ਹੋਈ ਵਾਇਰਲ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News