ਆਦਮਪੁਰ 'ਚ ਵਾਪਰੀ ਵੱਡੀ ਘਟਨਾ, ਪਿੰਡ ਚੁਖਿਆਰਾ ਵਿਖੇ ਪਤੀ-ਪਤਨੀ ਨੇ ਲਿਆ ਫਾਹਾ

Friday, Mar 11, 2022 - 06:54 PM (IST)

ਆਦਮਪੁਰ 'ਚ ਵਾਪਰੀ ਵੱਡੀ ਘਟਨਾ, ਪਿੰਡ ਚੁਖਿਆਰਾ ਵਿਖੇ ਪਤੀ-ਪਤਨੀ ਨੇ ਲਿਆ ਫਾਹਾ

ਆਦਮਪੁਰ (ਦਿਲਬਾਗੀ, ਚਾਂਦ)- ਥਾਣਾ ਆਦਮਪੁਰ ਅਧੀਨ ਪੈਂਦੇ ਪਿੰਡ ਚੁਖਿਆਰਾ ਵਿਖੇ ਔਲਾਦ ਨਾ ਹੋਣ ਤੋਂ ਪਰੇਸ਼ਾਨ ਪਤੀ-ਪਤਨੀ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਵਿਆਹ ਦਾ ਲੰਬਾ ਸਮਾਂ ਬੀਤ ਜਾਣ 'ਤੇ ਵੀ ਬੱਚੇ ਦੀ ਖ਼ੁਸ਼ੀ ਨਾ ਮਿਲਣ ਕਾਰਨ ਪਿੰਡ ਚੁਖਿਆਰਾ ਦੇ ਪਤੀ-ਪਤਨੀ ਨੇ ਘਰ ਵਿੱਚ ਫਾਹਾ ਲੈ ਲਿਆ। ਮ੍ਰਿਤਕ ਦੀ ਪਛਾਣ ਕਮਲਜੀਤ ਸਿੰਘ (45) ਅਤੇ ਅਰਚਨਾ (42) ਦੇ ਰੂਪ ਵਿਚ ਹੋਈ ਹੈ। 

ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ: ਪੰਜਾਬ ਦੇ ਲੋਕਾਂ ਨੇ ਫੇਲ ਕੀਤੇ ਡੇਰਾ ਫੈਕਟਰ ਤੇ ਜਾਤੀਵਾਦ ਪਾਲੀਟਿਕਸ

ਕਮਲਜੀਤ ਸਿੰਘ ਦੇ ਭਰਾ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਕਮਲਜੀਤ ਸਿੰਘ (45) ਪਹਿਲਾਂ ਕਰਤਾਰ ਟਰਾਂਸਪੋਰਟ ਦੀਆਂ ਬੱਸਾਂ ਵਿੱਚ ਚੈਕਰ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਿਹਾ ਸੀ ਅਤੇ ਉਸ ਦੀ ਭਰਜਾਈ ਅਰਚਨਾ (42) ਵੀ ਬੱਚੇ ਨਾ ਹੋਣ ਕਾਰਨ ਪਰੇਸ਼ਾਨ ਰਹਿੰਦੀ ਸੀ। ਰਾਤ ਨੂੰ ਰੋਜ਼ਾਨਾ ਦੀ ਤਰ੍ਹਾਂ ਦੋਵੇਂ ਭਰਾ ਅਤੇ ਭਰਜਾਈ ਚੌਬਾਰੇ ਸਥਿਤ ਕਮਰੇ ਵਿੱਚ ਸੌਣ ਲਈ ਚਲੇ ਗਏ। ਜਦੋਂ ਸਵੇਰੇ 9 ਵਜੇ ਤੱਕ ਉਹ ਹੇਠਾਂ ਨਾ ਆਏ ਤਾਂ ਉਨ੍ਹਾਂ ਨੂੰ ਅਵਾਜ਼ਾਂ ਮਾਰੀਆਂ ਅਤੇ ਫੋਨ ਵੀ ਕੀਤੇ। ਪੌੜੀਆਂ ਚੜ੍ਹਨ ਤੋਂ ਅਸਮਰੱਥ ਹੋਣ 'ਤੇ ਕਿਸੇ ਨੂੰ ਬੁਲਾਉਣ ਕੇ ਉੱਪਰ ਭੇਜਿਆ ਤਾਂ ਵੇਖਿਆ ਕਿ ਦੋਵਾਂ ਦੀਆਂ ਲਾਸ਼ਾਂ ਕਮਰੇ ਵਿਚ ਲਟਕ ਰਹੀਆਂ ਸਨ। ਏ. ਐੱਸ. ਆਈ. ਭੁਪਿੰਦਰ ਸਿੰਘ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਕੇ 174 ਦੀ ਕਾਰਵਾਈ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੀ ਹਾਰ ਕੀਤੀ ਸਵੀਕਾਰ, ਦਿੱਤਾ ਵੱਡਾ ਬਿਆਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News