ਸੱਤ ਜਨਮਾਂ ਦਾ ਸਾਥ ਨਿਭਾਉਣ ਵਾਲੇ ਪਤੀ ਨੇ ਕਮਾਇਆ ਧਰੋਹ, ਖੁਦ ਦੋਸਤ ਅੱਗੇ ਪਰੋਸ ਦਿੱਤੀ ਪਤਨੀ

Saturday, Apr 30, 2022 - 06:28 PM (IST)

ਸੱਤ ਜਨਮਾਂ ਦਾ ਸਾਥ ਨਿਭਾਉਣ ਵਾਲੇ ਪਤੀ ਨੇ ਕਮਾਇਆ ਧਰੋਹ, ਖੁਦ ਦੋਸਤ ਅੱਗੇ ਪਰੋਸ ਦਿੱਤੀ ਪਤਨੀ

ਖਰੜ (ਅਮਰਦੀਪ, ਰਣਬੀਰ) : ਕਹਿੰਦੇ ਹਨ ਕਿ ਪਤੀ ਪਤਨੀ ਦੇ ਸਿਰ ਦਾ ਸਾਈਂ ਹੁੰਦਾ ਹੈ ਪਰ ਜੇਕਰ ਪਤੀ ਹੀ ਪਤਨੀ ਦਾ ਜਬਰ-ਜ਼ਿਨਾਹ ਕਰਵਾਉਣ ਲੱਗ ਪਏ ਤਾਂ ਉਸ ਦੀ ਸੁਰੱਖਿਆ ਕੌਣ ਕਰੇਗਾ? ਅਜਿਹਾ ਹੀ ਇਕ ਮਾਮਲਾ ਖਰੜ ਵਿਚ ਸਾਹਮਣੇ ਆਇਆ ਹੈ, ਜਿੱਥੇ ਪਤੀ ਨੇ ਪੈਸੇ ਦੇ ਲਾਲਚ ਵਿਚ ਆਪਣੀ ਪਤਨੀ ਦਾ ਆਪਣੇ ਹੀ ਦੋਸਤ ਤੋਂ ਜਬਰ-ਜ਼ਿਨਾਹ ਕਰਵਾਇਆ। ਇਸ ਸਬੰਧੀ ਪੀੜਤਾ ਨੇ ਥਾਣਾ ਸਿਟੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਪਤੀ ਆਪਣੇ ਦੋਸਤ ਅਰਜਨ ਸਿੰਘ ਨੂੰ ਲੈ ਕੇ ਉਸ ਦੇ ਘਰ ਆ ਗਿਆ ਅਤੇ ਪਤੀ ਨੇ ਉਸ ਨੂੰ ਕੋਲਡ ਡਰਿੰਕਸ ਵਿਚ ਨਸ਼ੇ ਵਾਲੀ ਦਵਾਈ ਮਿਲਾ ਕੇ ਪਿਲਾ ਦਿੱਤੀ, ਜਿਸ ਨਾਲ ਉਹ ਬੇਹੋਸ਼ ਹੋ ਗਈ । ਬੇਹੋਸ਼ੀ ਦੀ ਹਾਲਤ ਵਿਚ ਉਸ ਦੇ ਪਤੀ ਨੇ ਆਪਣੇ ਦੋਸਤ ਤੋਂ ਉਸ ਨਾਲ ਜਬਰ-ਜ਼ਿਨਾਹ ਕਰਵਾਇਆ ਅਤੇ ਇਸ ਤੋਂ ਬਾਅਦ ਦੋਵੇਂ ਫਰਾਰ ਹੋ ਗਏ।

ਇਹ ਵੀ ਪੜ੍ਹੋ : ਮੁਕਤਸਰ ’ਚ ਬੇਨਕਾਬ ਹੋਇਆ ਜਿਸਮ ਫਰੋਸ਼ੀ ਦਾ ਅੱਡਾ, ਇਤਰਾਜ਼ਯੋਗ ਹਾਲਤ ’ਚ ਮਿਲੇ ਜੋੜੇ

ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸ. ਸਤਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰਨ ਉਪਰੰਤ ਪੀੜਤਾ ਦੇ ਪਤੀ ਉਮੇਸ਼ ਪੁੱਤਰ ਰਾਮਜੀ ਵਾਸੀ ਗ੍ਰਾਮ ਸਭਾ ਬੰਜਰਹਾਂ ਸੋਨਬਰਸਾ ਟੋਲਾ ਫੁਲਵਰੀਆ ਜ਼ਿਲ੍ਹਾ ਮਹਾਰਾਜਾ ਗੰਜ ਯੂ. ਪੀ. ਹਾਲ ਵਾਸੀ ਲਾਂਡਰਾਂ ਰੋਡ ਖਰੜ ਅਤੇ ਉਸ ਦੇ ਦੋਸਤ ਅਰਜੁਨ ਸਿੰਘ ਪੁੱਤਰ ਫੂਲ ਸਿੰਘ ਵਾਸੀ ਲਾਂਡਰਾਂ ਰੋਡ ਖਰੜ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਹੌਲਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਅੱਜ ਦੋਵਾਂ ਮੁਲਜ਼ਮਾਂ ਨੂੰ ਖਰੜ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਜੱਜ ਨੇ ਉਨ੍ਹਾਂ ਨੂੰ ਇਕ ਦਿਨਾਂ ਪੁਲਸ ਰਿਮਾਂਡ ’ਤੇ ਭੇਜਣ ਦੇ ਹੁਕਮ ਸੁਣਾਏ ਹਨ।

ਇਹ ਵੀ ਪੜ੍ਹੋ : ਕਲਯੁਗੀ ਪਿਓ ਨੇ ਤਾਰ-ਤਾਰ ਕੀਤਾ ਪਵਿੱਤਰ ਰਿਸ਼ਤਾ, ਨਾਬਾਲਗ ਧੀ ਨਾਲ ਟੱਪਦਾ ਰਿਹਾ ਹੱਦਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


author

Gurminder Singh

Content Editor

Related News