ਮੋਗਾ : ਪਤੀ ਵਲੋਂ ਸਿਰ ''ਚ ਲੱਕੜ ਦਾ ਬਾਲਾ ਮਾਰ ਕੇ ਪਤਨੀ ਦਾ ਕਤਲ

Friday, Jan 31, 2020 - 06:55 PM (IST)

ਮੋਗਾ : ਪਤੀ ਵਲੋਂ ਸਿਰ ''ਚ ਲੱਕੜ ਦਾ ਬਾਲਾ ਮਾਰ ਕੇ ਪਤਨੀ ਦਾ ਕਤਲ

ਮੋਗਾ (ਵਿਪਨ,ਆਜ਼ਾਦ) : ਮੋਗਾ ਦੇ ਪਿੰਡ ਤਾਰੇ ਵਾਲਾ 'ਚ ਪਤੀ ਵਲੋਂ ਪਤਨੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਸੋਨੀ ਨਾਮਕ ਵਿਅਕਤੀ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ ਜਿਸ ਦੇ ਚੱਲਦੇ ਉਸ ਨੇ ਪਤਨੀ ਦੇ ਸਿਰ 'ਚ ਲੱਕੜ ਦਾ ਬਾਲਾ ਮਾਰ ਕੇ ਕਤਲ ਕਰ ਦਿੱਤਾ। ਵਾਰਦਾਤ ਤੋਂ ਬਾਅਦ ਕਾਤਲ ਪਤੀ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਸ਼ੁਰੂਆਤ ਜਾਂਚ 'ਚ ਸਾਹਮਣੇ ਆਇਆ ਕਿ ਪਤੀ ਸੋਨੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ ਜਿਸ ਦੇ ਚੱਲਦੇ ਦੋਵਾਂ ਵਿਚਾਲੇ ਅਕਸਰ ਝਗੜਾ ਰਹਿੰਦਾ ਸੀ। ਸ਼ੁੱਕਰਵਾਰ ਨੂੰ ਫਿਰ ਦੋਵਾਂ ਦਰਮਿਆਨ ਝਗੜਾ ਹੋਇਆ ਅਤੇ ਪਤੀ ਨੇ ਪਤਨੀ ਦੇ ਸਿਰ 'ਚ ਲੱਕੜ ਦਾ ਬਾਲਾ ਮਾਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੋਵਾਂ ਦੇ ਵਿਆਹ ਹੋਏ ਨੂੰ ਲਗਭਗ 15 ਸਾਲ ਹੋ ਗਏ ਸਨ ਅਤੇ ਇਨ੍ਹਾਂ ਦੀ ਇਕ ਬੇਟੀ ਅਤੇ ਬੇਟਾ ਵੀ ਹੈ। ਪੁਲਸ ਵਲੋਂ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


author

Gurminder Singh

Content Editor

Related News