ਨਿਹੰਗ ਸਿੰਘਾਂ ਵੱਲੋਂ ਅਗਵਾ ਕੀਤੇ ਪਤੀ-ਪਤਨੀ ਦੇ ਮਾਮਲੇ 'ਚ ਪੁਲਸ ਕਰ ਸਕਦੀ ਹੈ ਵੱਡੇ ਖ਼ੁਲਾਸੇ

Sunday, Jul 23, 2023 - 12:12 PM (IST)

ਨਿਹੰਗ ਸਿੰਘਾਂ ਵੱਲੋਂ ਅਗਵਾ ਕੀਤੇ ਪਤੀ-ਪਤਨੀ ਦੇ ਮਾਮਲੇ 'ਚ ਪੁਲਸ ਕਰ ਸਕਦੀ ਹੈ ਵੱਡੇ ਖ਼ੁਲਾਸੇ

ਫਗਵਾੜਾ (ਜਲੋਟਾ)- ਨਿਹੰਗ ਸਿੰਘਾਂ ਵੱਲੋਂ ਅਗਵਾ ਕੀਤੇ ਪਤੀ-ਪਤਨੀ ਦੇ ਮਾਮਲੇ 'ਚ ਫਗਵਾੜਾ ਪੁਲਸ ਨੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਪੁਲਸ ਨੇ ਅਗਵਾ ਕੀਤੇ ਗਏ ਦੋ ਲੋਕ ਸੋਨੂੰ ਅਤੇ ਜੋਤੀ ਨੂੰ ਮੁਲਜ਼ਮਾਂ ਦੇ ਚੁੰਗਲ ਵਿਚੋਂ ਛੁਡਵਾ ਕੇ ਵਾਪਸ ਫਗਵਾੜਾ ਲਿਆਂਦਾ ਹੈ। ਪਤਾ ਲੱਗਾ ਹੈ ਕਿ ਉਕਤ ਅਗਵਾਕਾਂਡ ਦੇ ਸਾਰੇ ਮਾਮਲੇ ਪਿੱਛੇ ਪੈਸਿਆਂ ਦਾ ਆਪਸੀ ਲੈਣ-ਦੇਣ ਹੋ ਸਕਦਾ ਹੈ। ਸੂਤਰਾਂ ਮੁਤਾਬਕ ਪੁਲਸ ਨੇ ਇਕ ਦੋਸ਼ੀ ਅਗਵਾਕਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਤਨਵੀਰ ਵਾਸੀ ਬਟਾਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਇਸ ਦਾ ਸੋਨੂ ਨਾਲ ਪੈਸਿਆਂ ਨੂੰ ਲੈ ਕੇ ਆਪਸੀ ਵਿਵਾਦ ਚਲ ਰਿਹਾ ਹੈ। ਹਾਲਾਂਕਿ ਪੀੜਤ ਸੋਨੂੰ ਪੈਸਿਆਂ ਦੇ ਕਥਿਤ ਲੈਣ-ਦੇਣ ਬਾਰੇ ਕਹੀਆਂ ਜਾ ਰਹੀਆਂ ਸਾਰੀਆਂ ਗੱਲਾਂ ਤੋਂ ਸਾਫ਼ ਇਨਕਾਰ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਫਗਵਾੜਾ ਦੇ ਐੱਸ. ਪੀ. ਗੁਰਪ੍ਰੀਤ ਸਿੰਘ ਗਿੱਲ ਜਲਦੀ ਹੀ ਉਕਤ ਮਾਮਲੇ ਸਬੰਧੀ ਪ੍ਰੈਸ ਕਾਨਫ਼ਰੰਸ ਕਰਕੇ ਪੂਰੇ ਮਾਮਲੇ ਦੀ ਜਾਣਕਾਰੀ ਦੇਣਗੇ।

ਇਹ ਵੀ ਪੜ੍ਹੋ- ਮਾਤਾ ਚਿੰਤਪੁਰਨੀ ਮੇਲੇ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਹੁਸ਼ਿਆਰਪੁਰ ਡੀ. ਸੀ. ਨੇ ਜਾਰੀ ਕੀਤੇ ਸਖ਼ਤ ਹੁਕਮ

ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਦਰਜਨ ਤੋਂ ਵੱਧ ਮੁਲਜ਼ਮਾਂ, ਜਿਨਾਂ ਵਿਚ ਕੁਝ ਨਿਹੰਗ ਸਿੰਘਾਂ ਦੇ ਪਹਿਰਾਵੇ ਵਿੱਚ ਫਗਵਾੜਾ ਦੇ ਅਮਨ ਨਗਰ ਵਿਖੇ ਦੋ ਗੱਡੀਆ ਵਿਚ ਆਏ ਸਨ। ਇਕ ਕੋਠੀ ਵਿੱਚ ਦਾਖ਼ਲ ਹੋ ਕੇ ਉੱਥੇ ਰਹਿ ਰਹੇ ਸੋਨੂੰ ਅਤੇ ਜੋਤੀ ਨੂੰ ਅਗਵਾ ਕਰ ਲਿਆ ਸੀ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ, ਜਿਸ ਤੋਂ ਬਾਅਦ ਪੂਰੇ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਚ ਕਾਫ਼ੀ ਡਰ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦੱਸਣ ਮੁਤਾਬਕ ਸੋਨੂੰ ਅਤੇ ਜੋਤੀ ਨੇ ਆਪਣੀ ਨਿੱਜੀ ਸੁਰੱਖਿਆ ਲਈ ਤਿੰਨ ਬਾਊਂਸਰ ਵੀ ਰੱਖੇ ਹੋਏ ਹਨ। ਘਟਨਾ ਦੇ ਸਮੇਂ ਸੋਨੂੰ ਨੇ ਬਾਊਂਸਰਾਂ ਨੂੰ ਬਾਜ਼ਾਰ ਤੋਂ ਖਾਣਾ ਲਿਆਉਣ ਲਈ ਭੇਜਿਆ ਸੀ ਅਤੇ ਦਾਅਵਾ ਕੀਤਾ ਸੀ ਕਿ ਉਹ ਗੱਡੀਆਂ ਵਿਚ ਆਏ ਹੋਏ ਲੋਕਾਂ ਨੂੰ ਜਾਣਦਾ ਹੈ। ਉਕਤ ਮਾਮਲੇ ਵਿਚ ਕੋਠੀ ਦੇ ਮਾਲਕ ਗੁਲਜ਼ਾਰ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਕੋਠੀ ਸੋਨੂੰ ਅਤੇ ਜੋਤੀ ਨੂੰ ਕਿਰਾਏ 'ਤੇ ਦਿੱਤੀ ਹੋਈ ਹੈ। ਕੁਝ ਦਿਨ ਪਹਿਲਾਂ ਕੋਠੀ ਵਿਚ ਚੋਰੀ ਹੋਈ ਸੀ ਅਤੇ ਕਿਡਨੈਪ ਕਰਨ ਆਏ ਮੁਲਜ਼ਮਾਂ ਦਾ ਉਕਤ ਚੋਰੀ ਨਾਲ ਸੰਬੰਧ ਹੋ ਸਕਦਾ ਹੈ। ਇਸ ਮਾਮਲੇ ਨੂੰ ਲੈ ਕੇ ਦੋਹਾਂ ਪੱਖਾਂ ਵਿਚ ਆਪਸੀ ਸਹਿਮਤੀ ਦੀ ਗੱਲ ਵੀ ਕੀਤੀ ਗਈ ਸੀ।

PunjabKesari

ਗੁਲਜ਼ਾਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਕੋਠੀ ਦਾ ਦਰਵਾਜ਼ਾ ਤੋੜ ਕੇ ਸੋਨੂੰ ਅਤੇ ਜੋਤੀ ਨੂੰ ਅਗਵਾ ਕਰ ਲਿਆ ਹੈ। ਕੋਠੀ ਵਿੱਚ ਖ਼ੂਨ ਦੇ ਦਾਗ ਵੀ ਮਿਲੇ ਸਨ। ਸੋਨੂੰ ਅਤੇ ਜੋਤੀ ਦੀ ਸੁਰੱਖਿਆ ਲਈ ਤਾਇਨਾਤ ਪ੍ਰਾਈਵੇਟ ਬਾਊਂਸਰ ਵਿਵੇਕ ਕੁਮਾਰ ਪੁੱਤਰ ਬਲਬੀਰ ਸਿੰਘ ਵਾਸੀ ਮਕਾਨ ਨੰਬਰ 55ਸੀ. ਨਿਊ ਦਸਮੇਸ਼ ਨਗਰ, ਥਾਣਾ ਭਾਰਗੋਂ ਕੈਂਪ ਜ਼ਿਲ੍ਹਾ ਜਲੰਧਰ ਦੇ ਬਿਆਨਾਂ 'ਤੇ ਪੁਲਸ ਥਾਣਾ ਸਿਟੀ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 365 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਪੁਲਸ ਨੇ ਗ੍ਰਿਫ਼ਤਾਰ ਕੀਤੇ ਗਏ 5 ਮੁਲਜ਼ਮਾਂ ਕੋਲੋਂ ਵਾਰਦਾਤ ਵਿਚ ਵਰਤੀ ਗਈ ਆਈ-20 ਕਾਰ ਵੀ ਬਰਾਮਦ ਕਰ ਲਈ ਹੈ। ਹਾਲਾਂਕਿ ਪੁਲਸ ਨੇ ਅਜੇ ਤੱਕ ਬੋਲੈਰੋ ਗੱਡੀ ਬਰਾਮਦ ਨਹੀਂ ਕੀਤੀ ਹੈ। ਇਸ ਮਾਮਲੇ ਵਿਚ ਅੱਧੀ ਦਰਜਨ ਤੋਂ ਵੱਧ ਮੁਲਜ਼ਮ ਅਜੇ ਵੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

ਸੋਨੂੰ ਬਟਾਲਾ ਵਿੱਚ ਮੈਡੀਕਲ ਲੈਬਸ ਚਲਾ ਰਿਹਾ ਹੈ
ਮਿਲੀ ਅਹਿਮ ਜਾਣਕਾਰੀ ਮੁਤਾਬਕ ਅਗਵਾ ਕੀਤਾ ਗਿਆ ਸੋਨੂੰ ਫਗਵਾੜਾ ਆਉਣ ਤੋਂ ਪਹਿਲਾਂ ਬਟਾਲਾ ਵਿਚ ਤਿੰਨ ਮੈਡੀਕਲ ਲੈਬਸ ਚਲਾ ਰਿਹਾ ਸੀ। ਇਸ ਤੋਂ ਬਾਅਦ ਉਹ ਜੋਤੀ ਨਾਲ ਫਗਵਾੜਾ ਆ ਕੇ ਰਹਿਣ ਲੱਗ ਪਿਆ ਅਤੇ ਪਿਛਲੇ 4 ਮਹੀਨਿਆਂ ਤੋਂ ਉਸ ਨੇ ਅਮਨ ਨਗਰ ਵਿਚ ਇਹ ਕੋਠੀ ਗੁਲਜ਼ਾਰ ਸਿੰਘ ਤੋਂ ਕਿਰਾਏ 'ਤੇ ਲਈ ਹੋਈ ਹੈ। ਉਸ ਨੇ ਆਪਣੀ ਨਿੱਜੀ ਸੁਰੱਖਿਆ ਵਿਚ 3 ਬਾਊਂਸਰ ਵੀ ਤਾਇਨਾਤ ਕੀਤੇ ਸਨ, ਜੋ ਹਰ ਸਮੇਂ ਉਸ ਦੀ ਸੁਰੱਖਿਆ ਵਿਚ ਲੱਗੇ ਦੱਸੇ ਜਾਂਦੇ ਹਨ।

ਇਹ ਵੀ ਪੜ੍ਹੋ- ਰੂਪਨਗਰ: ਨਸ਼ੇ ਦੀ ਭੇਟ ਚੜ੍ਹਿਆ ਮਾਪਿਆਂ ਦਾ ਇਕਲੌਤਾ ਪੁੱਤ, ਬੱਸ ਸਟੈਂਡ ਨੇੜੇ ਪਈ ਲਾਸ਼ ਕੋਲੋਂ ਮਿਲੀ ਸਰਿੰਜ

ਕੀ ਜੋਤੀ ਹਕੀਕਤ ਵਿਚ ਸੋਨੂੰ ਦੀ ਪਤਨੀ ਹੈ?
ਕੀ ਜੋਤੀ ਸੋਨੂੰ ਦੀ ਪਤਨੀ ਹੈ? ਇਹ ਤੱਥ ਵੀ ਇਕ ਵੱਡੀ ਬੁਝਾਰਤ ਬਣਿਆ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਦੋਵੇਂ ਪਤੀ-ਪਤਨੀ ਹਨ ਪਰ ਸੂਤਰਾਂ ਦੀ ਮੰਨੀਏ ਤਾਂ ਸੋਨੂੰ ਨਾਲ ਰਹਿ ਰਹੀ ਜੋਤੀ ਸ਼ਾਇਦ ਲਿਵਿੰਗ ਰਿਲੇਸ਼ਨਸ਼ਿਪ ਵਿਚ ਰਹਿ ਰਹੀ ਹੈ? ਹੁਣ ਇਹ ਦਾਅਵਾ ਸਹੀ ਹੈ ਜਾਂ ਝੂਠਾ, ਇਸ ਦੀ ਪੁਸ਼ਟੀ ਕਿਸੇ ਵੀ ਪੱਧਰ 'ਤੇ ਨਹੀਂ ਕੀਤੀ ਗਈ ਹੈ। ਇਸ ਦੇ ਨਾਲ ਹੀ ਸੂਤਰਾਂ ਦਾ ਕਹਿਣਾ ਹੈ ਕਿ ਪੁਲਸ ਇਸ ਗੱਲ ਦੀ ਵੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਕਿ ਸੋਨੂੰ ਅਤੇ ਜੋਤੀ ਅਸਲ 'ਚ ਪਤੀ-ਪਤਨੀ ਹਨ? ਹਾਲਾਂਕਿ, ਸੋਨੂੰ ਕਹਿ ਰਿਹਾ ਹੈ ਕਿ ਜੋਤੀ ਉਸ ਦੀ ਪਤਨੀ ਹੀ ਹੈ ਅਤੇ ਇਸ ਬਾਰੇ ਹੋ ਰਹੀ ਸਾਰੀ ਚਰਚਾ ਸਿਰਫ਼ ਚਰਚਾ ਹੀ ਹੈ।

PunjabKesari

ਕੁਝ ਦਿਨ ਪਹਿਲਾਂ ਕੋਠੀ ਵਿਚੋਂ ਹੋਈ ਸੀ ਚੋਰੀ
ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਇਸੇ ਕੋਠੀ ਵਿਚ ਚੋਰੀ ਹੋਈ ਸੀ, ਜਿਸ ਵਿਚ ਲੱਖਾਂ ਰੁਪਏ ਅਤੇ ਸੋਨੇ ਦੇ ਗਹਿਣੇ ਆਦਿ ਚੋਰੀ ਹੋਣ ਦਾ ਦਾਅਵਾ ਕੀਤਾ ਗਿਆ ਸੀ। ਉਸ ਸਮੇਂ ਪੁਲਸ ਨੂੰ ਸ਼ੱਕ ਸੀ ਕਿ ਉਕਤ ਚੋਰੀ ਵਿਚ ਕਿਸੇ ਜਾਣਕਾਰ ਦਾ ਹੱਥ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਕੋਠੀ ਵਿਚ ਹੋਈ ਚੋਰੀ ਅਤੇ ਅਗਵਾ ਦੇ ਮਾਮਲੇ ਦਾ ਆਪਸ ਵਿਚ ਕੀ ਸਬੰਧ ਹੈ, ਇਸ ਦੀ ਪੁਲਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ-  ਫਗਵਾੜਾ 'ਚ ਵੱਡੀ ਵਾਰਦਾਤ, ਨਿਹੰਗ ਸਿੰਘਾਂ ਨੇ ਘਰ 'ਚ ਦਾਖ਼ਲ ਹੋ ਪਤੀ-ਪਤਨੀ ਦੀ ਕੁੱਟਮਾਰ ਕਰਕੇ ਕੀਤਾ ਅਗਵਾ

ਮੁਲਜ਼ਮਾਂ ਦੇ ਕੋਠੀ ਵਿਚ ਆਉਣ ਤੋਂ ਬਾਅਦ ਸੋਨੂੰ ਨੇ ਉੱਥੋਂ ਬਾਊਂਸਰ ਬਾਜ਼ਾਰ 'ਚ ਕਿਉਂ ਭੇਜੇ?
ਵੱਡਾ ਸਵਾਲ ਇਹ ਵੀ ਹੈ ਕਿ ਸੋਨੂੰ ਨੇ ਆਪਣੀ ਨਿੱਜੀ ਸੁਰੱਖਿਆ ਲਈ ਰੱਖੇ ਤਿੰਨ ਬਾਊਂਸਰਾਂ ਨੂੰ ਉਸੇ ਸਮੇਂ ਕੋਠੀ ਤੋਂ ਬਾਜ਼ਾਰ ਤੋਂ ਖਾਣਾ ਲਿਆਉਣ ਲਈ ਕਿਉਂ ਭੇਜਿਆ ਸੀ ਜਦੋਂ ਮੁਲਜ਼ਮ ਉਥੇ ਆਏ ਸਨ? ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ-ਉਜੜਿਆ ਪਰਿਵਾਰ: ਸੰਗੀਤ ਅਧਿਆਪਕ ਨੇ ਚੁੱਕਿਆ ਖ਼ੌਫ਼ਨਾਕ ਕਦਮ, ਇਸ ਹਾਲ 'ਚ ਪੁੱਤ ਨੂੰ ਵੇਖ ਮਾਪਿਆਂ ਦਾ ਨਿਕਲਿਆ ਤ੍ਰਾਹ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News