ਮੋਗਾ ’ਚ ਵੱਡੀ ਵਾਰਦਾਤ, ਬੇਰਹਿਮ ਪਤੀ ਨੇ ਪਤਨੀ ਨੂੰ ਦਿੱਤੀ ਦਰਦਨਾਕ ਮੌਤ

Wednesday, Mar 09, 2022 - 06:17 PM (IST)

ਮੋਗਾ (ਆਜ਼ਾਦ) : ਥਾਣਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਸਮਾਧਭਾਈ ਵਿਚ ਪਤੀ ਨੂੰ ਨਸ਼ਾ ਕਰਨ ਤੋਂ ਰੋਕਣ ’ਤੇ ਗੁੱਸੇ ਵਿਚ ਆਏ ਪਤੀ ਵਲੋਂ ਆਪਣੀ ਪਤਨੀ ਦੇ ਸਿਰ ਵਿਚ ਕਹੀਆਂ ਮਾਰ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮੁਲਜ਼ਮ ਖ਼ਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਪੁੱਛ-ਗਿੱਛ ਲਈ ਹਿਰਾਸਤ ਵਿਚ ਲੈ ਲਿਆ ਹੈ। ਇਸ ਮਾਮਲੇ ਦੀ ਜਾਂਚ ਥਾਣਾ ਬਾਘਾਪੁਰਾਣਾ ਦੇ ਮੁੱਖ ਅਫਸਰ ਇੰਸਪੈਕਟਰ ਕੁਲਵਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕਾ ਦੇ ਪਿਤਾ ਨਿੱਕਾ ਸਿੰਘ ਨਿਵਾਸੀ ਪਿੰਡ ਬੀੜ ਰਾਊਕੇ ਨੇ ਪੁਲਸ ਨੂੰ ਦੱਸਿਆ ਕਿ ਉਸਦੀ ਬੇਟੀ ਸੁਖਜੀਤ ਕੌਰ (37) ਦਾ ਵਿਆਹ ਕਰੀਬ 17/18 ਸਾਲ ਪਹਿਲਾਂ ਭਿੰਦਾ ਸਿੰਘ ਨਿਵਾਸੀ ਪਿੰਡ ਸਮਾਧ ਭਾਈ ਦੇ ਨਾਲ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਹੋਇਆ ਸੀ ਜਿਸ ਦੇ ਦੋ ਬੇਟੀਆਂ ਅਤੇ ਇਕ ਬੇਟਾ ਹੈ। ਉਸ ਨੇ ਦੋਸ਼ ਲਾਇਆ ਕਿ ਭਿੰਦਾ ਸਿੰਘ ਕਥਿਤ ਤੌਰ ’ਤੇ ਨਸ਼ਾ ਕਰਨ ਦਾ ਆਦੀ ਸੀ ਅਤੇ ਮੇਰੀ ਬੇਟੀ ਉਸ ਨੂੰ ਰੋਕਦੀ ਸੀ, ਜਿਸ ਕਾਰਨ ਉਹ ਅਕਸਰ ਹੀ ਮੇਰੀ ਬੇਟੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ। ਅਸੀਂ ਕਈ ਵਾਰ ਉਸ ਨੂੰ ਸਮਝਾਉਣ ਦਾ ਯਤਨ ਵੀ ਕੀਤਾ ਪਰ ਉਸ ਨੇ ਕੋਈ ਗੱਲ ਨਹੀਂ ਸੁਣੀ।

ਇਹ ਵੀ ਪੜ੍ਹੋ : 33 ਲੱਖ ਖ਼ਰਚ ਕੇ ਕੈਨੇਡਾ ਭੇਜੀ ਪਤਨੀ ਨੇ ਤੋੜਿਆ ਦਿਲ, ਹੋਇਆ ਉਹ ਜੋ ਸੋਚਿਆ ਨਾ ਸੀ

ਬੀਤੀ 7 ਮਾਰਚ ਨੂੰ ਮੇਰੀ ਬੇਟੀ ਦੇ ਸਹੁਰੇ ਪਰਿਵਾਰ ਦੇ ਕਿਸੇ ਮੈਂਬਰ ਵਲੋਂ ਸਾਨੂੰ ਫੋਨ ਕਰ ਕੇ ਦੱਸਿਆ ਕਿ ਤੁਹਾਡੀ ਬੇਟੀ ਸੁਖਜੀਤ ਕੌਰ ਅਤੇ ਉਸ ਦਾ ਪਤੀ ਭਿੰਦਾ ਸਿੰਘ ਆਪਸ ਵਿਚ ਲੜਾਈ-ਝਗੜਾ ਕਰ ਰਹੇ ਹਨ ਅਤੇ ਇਸ ਝਗੜੇ ਵਿਚ ਤੁਹਾਡੀ ਬੇਟੀ ਸੁਖਜੀਤ ਕੌਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ ਹੈ। ਜਿਸ ਨੂੰ ਮੈਡੀਕਲ ਕਾਲਜ ਫਰੀਦਕੋਟ ਦਾਖਲ ਕਰਵਾਇਆ ਗਿਆ ਹੈ। ਅਸੀਂ ਜਦੋਂ ਪਰਿਵਾਰ ਦੇ ਮੈਂਬਰਾਂ ਨਾਲ ਫਰੀਦਕੋਟ ਹਸਪਤਾਲ ਪਹੁੰਚੇ ਤਾਂ ਪਤਾ ਲੱਗਾ ਕਿ ਮੇਰੀ ਬੇਟੀ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸ਼ੱਕ ਹੋਣ ’ਤੇ ਜਦੋਂ ਅਸੀਂ ਆਪਣੀ ਬੇਟੀ ਦੇ ਸਹੁਰੇ ਪਿੰਡ ਸਮਾਧ ਭਾਈ ਆਏ ਅਤੇ ਪੁੱਛ-ਗਿੱਛ ਕੀਤੀ ਤਾਂ ਪਤਾ ਲੱਗਾ ਕਿ ਸੁਖਜੀਤ ਕੌਰ ਆਪਣੇ ਪਤੀ ਦੇ ਨਾਲ ਪਿੰਡ ਸਮਾਧ ਭਾਈ ਦੇ ਇਕ ਭੱਠੇ ’ਤੇ ਕੱਚੀਆ ਇੱਟਾਂ ਬਣਾਉਣ ਦਾ ਕੰਮ ਕਰ ਰਹੀ ਸੀ।

ਇਹ ਵੀ ਪੜ੍ਹੋ : ਬਿਜਲੀ ਚੋਰੀ ਫੜਨ ਗਈ ਪਾਵਰਕਾਮ ਦੀ ਟੀਮ ਨੂੰ ਕਿਸਾਨਾਂ ਨੇ ਬਣਾਇਆ ਬੰਧਕ, ਫਿਰ ਵਾਪਰ ਗਈ ਵੱਡੀ ਅਣਹੋਣੀ

ਇਸੇ ਦੌਰਾਨ ਦੋਨਾਂ ਵਿਚਕਾਰ ਝਗੜਾ ਹੋ ਗਿਆ ਕਿਉਂਕਿ ਸੁਖਜੀਤ ਕੌਰ ਆਪਣੇ ਪਤੀ ਨੂੰ ਨਸ਼ਾ ਕਰਨ ਤੋਂ ਰੋਕ ਰਹੀ ਸੀ। ਇਸੇ ਦੌਰਾਨ ਗੁੱਸੇ ’ਚ ਆ ਕੇ ਭਿੰਦਾ ਸਿੰਘ ਨੇ ਸੁਖਜੀਤ ਦੇ ਸਿਰ ਵਿਚ ਤੇਜ਼ਧਾਰ ਕਹੀ ਨਾਲ ਵਾਰ ਕੀਤਾ, ਜਿਸ ਨਾਲ ਉਹ ਜ਼ਖਮੀ ਹੋ ਕੇ ਉੱਥੇ ਡਿੱਗ ਪਈ ਅਤੇ ਬੇਹੋਸ਼ ਹੋ ਗਈ, ਜਿਸ ਨੂੰ ਉੱਥੇ ਮੌਜੂਦ ਲੋਕਾਂ ਵਲੋਂ ਮੈਡੀਕਲ ਕਾਲਜ ਫਰੀਦਕੋਟ ’ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਉਸ ਨੇ ਕਿਹਾ ਕਿ ਮੇਰੀ ਧੀ ਦੀ ਹੱਤਿਆ ਲਈ ਮੇਰਾ ਜਵਾਈ ਭਿੰਦਾ ਸਿੰਘ ਜ਼ਿੰਮੇਵਾਰ ਹੈ। ਉਧਰ ਬਾਘਾਪੁਰਾਣਾ ਪੁਲਸ ਵਲੋਂ ਭਿੰਦਾ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧ ਵਿਚ ਜਦੋਂ ਥਾਣਾ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਪੁਲਸ ਵਲੋਂ ਲਾਸ਼ ਨੂੰ ਪੋਸਟਮਾਰਟਮ ਦੇ ਬਾਅਦ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਸਾਧੂ ਦੇ ਭੇਸ ’ਚ ਆਏ ਲੁਟੇਰੇ ਨੇ ਚਾੜ੍ਹਿਆ ਚੰਨ, ਦੁਕਾਨ ’ਤੇ ਬੈਠੀ ਔਰਤ ਨਾਲ ਇੰਝ ਮਾਰੀ ਠੱਗੀ ਕਿ ਉੱਡ ਗਏ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News