ਥਾਣੇ ਪਹੁੰਚਿਆ ਮਹਿਲਾ ਹੈੱਡਕਾਂਸਟੇਬਲ ਦਾ ਘਰੇਲੂ ਕਲੇਸ਼, ਪਤੀ ਬੋਲਿਆ ਨਾਜਾਇਜ਼ ਸੰਬੰਧਾਂ ਤੋਂ ਦੁਖੀ ਹੋ ਕਰ ਰਿਹਾ ਹਾਂ ਖ਼ੁਦਕੁਸ਼ੀ

Sunday, Oct 30, 2022 - 01:24 PM (IST)

ਥਾਣੇ ਪਹੁੰਚਿਆ ਮਹਿਲਾ ਹੈੱਡਕਾਂਸਟੇਬਲ ਦਾ ਘਰੇਲੂ ਕਲੇਸ਼, ਪਤੀ ਬੋਲਿਆ ਨਾਜਾਇਜ਼ ਸੰਬੰਧਾਂ ਤੋਂ ਦੁਖੀ ਹੋ ਕਰ ਰਿਹਾ ਹਾਂ ਖ਼ੁਦਕੁਸ਼ੀ

ਤਰਨਤਾਰਨ (ਰਮਨ) : ਪੰਜਾਬ ਪੁਲਸ ’ਚ ਤਾਇਨਾਤ ਮਹਿਲਾ ਹੈੱਡਕਾਂਸਟੇਬਲ ਵੱਲੋਂ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਖ਼ਿਲਾਫ਼ ਦਰਜ ਕਰਵਾਏ ਮਾਰਕੁੱਟ ਅਤੇ ਹੋਰ ਧਾਰਾਵਾਂ ਸਬੰਧੀ ਪਰਚੇ ਨੇ ਨਵਾਂ ਮੋੜ ਲੈ ਲਿਆ ਹੈ। ਇਸ ਦਰਜ ਕੀਤੇ ਗਏ ਪਰਚੇ ਤੋਂ ਬਾਅਦ ਮਹਿਲਾ ਹੈੱਡਕਾਂਸਟੇਬਲ ਦੇ ਪਤੀ ਨੇ ਜਿੱਥੇ ਸੋਸ਼ਲ ਮੀਡੀਆ ਰਾਹੀਂ ਆਪਣੀ ਪਤਨੀ ਖਿਲਾਫ਼ ਕਈ ਗੰਭੀਰ ਦੋਸ਼ ਲਾਏ ਹਨ, ਉਥੇ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪਾਸੋਂ ਇਨਸਾਫ ਨਾ ਮਿਲਣ ਦੌਰਾਨ ਪਰਿਵਾਰ ਸਮੇਤ ਆਤਮਦਾਹ ਕਰਨ ਦੀ ਧਮਕੀ ਵੀ ਦੇ ਦਿੱਤੀ ਹੈ। ਮਨਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਨਿਵਾਸੀ ਪਿੰਡ ਵਾੜਾ ਤੇਲੀਆਂ ਜ਼ਿਲ੍ਹਾ ਤਰਨਤਾਰਨ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੰਦੇ ਦੱਸਿਆ ਕਿ ਉਸ ਦਾ ਵਿਆਹ 2015 ਦੌਰਾਨ ਪੰਜਾਬ ਪੁਲਸ ’ਚ ਬਤੌਰ ਹੈਡਕਾਂਸਟੇਬਲ ਤਾਇਨਾਤ ਬਲਜੀਤ ਕੌਰ ਪੁੱਤਰੀ ਜਸਵੰਤ ਸਿੰਘ ਨਿਵਾਸੀ ਸਕੱਤਰਾਂ ਜ਼ਿਲ੍ਹਾ ਤਰਨਤਾਰਨ ਨਾਲ ਹੋਇਆ ਸੀ। ਇਸ ਵਿਆਹ ਤੋਂ ਬਾਅਦ ਪਤਨੀ ਬਲਜੀਤ ਕੌਰ ਵੱਲੋਂ ਆਏ ਦਿਨ ਪਰਿਵਾਰ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ- 21ਵੇਂ ਦਿਨ ਖ਼ਤਮ ਹੋਇਆ ਸੰਗਰੂਰ 'ਚ ਕਿਸਾਨਾਂ ਦਾ ਪੱਕਾ ਮੋਰਚਾ, ਜੇਤੂ ਰੈਲੀ ਕਰ ਕੇ ਕੀਤਾ ਗਿਆ ਸਮਾਪਤ

ਮਨਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿਤਾ ਨਾਲ ਡੇਅਰੀ ਦਾ ਕਾਰੋਬਾਰ ਕਰਦਾ ਹੈ ਅਤੇ ਬਲਜੀਤ ਕੌਰ ਨਾਲ ਉਸ ਦਾ ਵਿਆਹ ਜਲਦਬਾਜ਼ੀ ਵਿਚ ਤੈਅ ਕੀਤਾ ਗਿਆ ਸੀ ਕਿਉਂਕਿ ਜਿੱਥੇ ਬਲਜੀਤ ਕੌਰ ਦਾ ਵਿਆਹ ਪੱਕਾ ਹੋਇਆ ਸੀ ਉਹ ਮੁੰਡਾ ਨਸ਼ੇ ਕਰਦਾ ਸੀ। ਵਿਆਹ ਤੋਂ ਬਾਅਦ ਉਸ ਦੇ ਘਰ ਇਕ ਮੁੰਡੇ ਮਨਰਾਜ ਸਿੰਘ ਨੇ ਜਨਮ ਲਿਆ, ਜੋ ਅੱਜ ਕਰੀਬ 6 ਸਾਲ ਦਾ ਹੈ ਅਤੇ ਉਸ ਦੇ ਕਬਜ਼ੇ ਵਿਚ ਹੈ। ਮਨਜਿੰਦਰ ਸਿੰਘ ਨੇ ਦੱਸਿਆ ਕਿ ਬਲਜੀਤ ਕੌਰ ਕਈ-ਕਈ ਦਿਨਾਂ ਤੱਕ ਆਪਣੇ ਘਰ ਨਹੀਂ ਪਰਤਦੀ ਸੀ ਅਤੇ ਕਈ ਵਾਰ ਮੁੰਡੇ ਨੂੰ ਨਾਲ ਡਿਊਟੀ ’ਤੇ ਲੈ ਜਾਂਦੀ, ਜੋ ਦੇਰ ਰਾਤ ਤੱਕ ਉਸਦੇ ਨਾਲ ਹੀ ਰਹਿੰਦਾ ਸੀ।

ਬੀਤੇ ਦਿਨੀਂ ਉਸ ਦੀ ਪਤਨੀ ਜਦੋਂ ਮੁੰਡੇ ਮਨਰਾਜ ਸਿੰਘ ਨੂੰ ਡਿਊਟੀ ’ਤੇ ਲਿਜਾ ਰਹੀ ਸੀ ਤਾਂ ਮਾਤਾ ਕੁਲਵਿੰਦਰ ਕੌਰ ਨਾਲ ਹੋਏ ਮਾਮੂਲੀ ਤਕਰਾਰ ਤੋਂ ਬਾਅਦ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਬਜ਼ੁਰਗ ਮਾਤਾ ਕੁਲਵਿੰਦਰ ਕੌਰ ਦੀਆਂ ਉਂਗਲਾਂ ਟੁੱਟ ਗਈਆਂ। ਮਨਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਇਸ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਆਪਣੇ ਪਿਤਾ ਨਾਲ ਮੌਕੇ ’ਤੇ ਪੁੱਜਾ ਤੇ ਜ਼ਖ਼ਮੀ ਮਾਤਾ ਨੂੰ ਹਸਪਤਾਲ ਭਰਤੀ ਕਰਵਾਇਆ। ਪੁਲਸ ਨਾਲ ਮਿਲੀਭੁਗਤ ਕਰਨ ਤੋਂ ਬਾਅਦ ਉਸ ਦੀ ਪਤਨੀ ਨੇ ਝੂਠੀਆਂ ਸੱਟਾਂ ਲਾਉਂਦੇ ਹੋਏ ਉਲਟਾ ਪਰਚਾ ਪਰਿਵਾਰ ਉੱਪਰ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਬਲਜੀਤ ਕੌਰ ਦੇ ਘਰੋਂ ਸਹੀ ਸਲਾਮਤ ਜਾਣ ਸਬੰਧੀ ਉਨ੍ਹਾਂ ਪਾਸ ਕਈ ਸਬੂਤ ਵੀ ਮੌਜੂਦ ਹਨ।

ਇਹ ਵੀ ਪੜ੍ਹੋ- ਵੱਡੇ-ਵੱਡੇ ਸੁਫ਼ਨੇ ਵਿਖਾ ਕੇ ਵਿਆਹ ਤੋਂ ਮੁੱਕਰ ਗਿਆ ਮੰਗੇਤਰ, ਅੰਤ ਕੁੜੀ ਨੇ ਉਹ ਕੀਤਾ ਜੋ ਸੋਚਿਆ ਨਾ ਸੀ

ਮਨਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਉਨ੍ਹਾਂ ਨਾਲ ਧੱਕਾ ਕਰਦੇ ਹੋਏ ਵਿਭਾਗ ਵਿਚ ਤਾਇਨਾਤ ਕਰਮਚਾਰੀਆਂ ਦੀ ਮਦਦ ਕੀਤੀ ਜਾ ਰਹੀ ਹੈ। ਮਨਜਿੰਦਰ ਸਿੰਘ ਨੇ ਇਸ ਬਾਬਤ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੁਲਸ ਦੇ ਉੱਚ ਅਧਿਕਾਰੀਆਂ ਪਾਸੋਂ ਇਨਸਾਫ਼ ਦੀ ਗੁਹਾਰ ਲਾਉਂਦੇ ਹੋਏ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਪਰਿਵਾਰ ਸਮੇਤ ਆਤਮਦਾਹ ਕਰ ਲੈਣਗੇ। ਉੱਧਰ ਥਾਣਾ ਸਿਟੀ ਪੱਟੀ ਵਿਖੇ ਤਾਇਨਾਤ ਮਹਿਲਾ ਹੈੱਡਕਾਂਸਟੇਬਲ ਬਲਜੀਤ ਕੌਰ ਨੇ ਆਪਣੇ ਉੱਪਰ ਲਾਏ ਦੋਸ਼ਾਂ ਨੂੰ ਝੂਠ ਕਰਾਰ ਦੱਸਦੇ ਹੋਏ ਮੁਲਜ਼ਮ ਪਤੀ ਅਤੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਵੀ ਕੀਤੀ ਹੈ। ਇਸ ਬਾਬਤ ਜ਼ਿਲ੍ਹੇ ਦੇ ਐੱਸ. ਐੱਸ. ਪੀ. ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਉੱਪਰ ਮਾਮਲਾ ਦਰਜ ਕਰਦੇ ਅਗਲੇਰੀ ਜਾਂਚ ਬਾਰੀਕੀ ਨਾਲ ਸ਼ੁਰੂ ਕਰ ਦਿੱਤੀ ਗਈ ਹੈ, ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਕਿਸੇ ਨਾਲ ਕੋਈ ਧੱਕਾ ਨਹੀਂ ਹੋਵੇਗਾ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News