ਸ਼ਰਾਬ ਦੇ ਨਸ਼ੇ ’ਚ ਹੈਵਾਨ ਬਣੇ ਪਤੀ ਨੇ ਮਾਰ ਮੁਕਾਈ ਪਤਨੀ, 6 ਘੰਟੇ ਲਾਸ਼ ਕੋਲ ਸੁੱਤਾ ਰਿਹਾ

Monday, Jan 17, 2022 - 12:40 PM (IST)

ਸ਼ਰਾਬ ਦੇ ਨਸ਼ੇ ’ਚ ਹੈਵਾਨ ਬਣੇ ਪਤੀ ਨੇ ਮਾਰ ਮੁਕਾਈ ਪਤਨੀ, 6 ਘੰਟੇ ਲਾਸ਼ ਕੋਲ ਸੁੱਤਾ ਰਿਹਾ

ਲੁਧਿਆਣਾ (ਰਾਜ) : ਫੋਕਲ ਪੁਆਇੰਟ ਵਿਚ ਇਕ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਕਿ ਸ਼ਰਾਬ ਦਾ ਨਸ਼ਾ ਔਰਤ ਦੀ ਮੌਤ ਦਾ ਕਾਰਨ ਬਣ ਗਿਆ। ਪਤੀ-ਪਤਨੀ ਵਿਚਕਾਰ ਮਾਮੂਲੀ ਵਿਵਾਦ ’ਚ ਪਤੀ ਨੇ ਸ਼ਰਾਬ ਦੇ ਨਸ਼ੇ ’ਚ ਪਤਨੀ ਨੂੰ ਕੁੱਟ ਕੇ ਮਾਰ ਦਿੱਤਾ, ਫਿਰ ਉਸ ਦਾ ਗਲਾ ਵੀ ਘੁੱਟਿਆ। ਉਸ ਦੇ ਸਿਰ ’ਤੇ ਸ਼ਰਾਬ ਦਾ ਨਸ਼ਾ ਇੰਨਾ ਚੜ੍ਹਿਆ ਹੋਇਆ ਸੀ ਕਿ ਪਤਨੀ ਦੇ ਕਤਲ ਦਾ ਪਤਾ ਨਹੀਂ ਲੱਗਾ ਅਤੇ ਪਤਨੀ ਦੀ ਲਾਸ਼ ਦੇ ਨਾਲ ਸੌਂ ਗਿਆ। ਜਦ 6 ਘੰਟੇ ਬਾਅਦ ਨਸ਼ਾ ਟੁੱਟਾ ਤਾਂ ਉਸ ਨੇ ਪਤਨੀ ਨੂੰ ਜਗਾਉਣ ਦਾ ਯਤਨ ਕੀਤਾ ਪਰ ਜਦ ਉਹ ਨਾ ਉੱਠੀ ਤਾਂ ਉਸ ਨੇ ਆਪਣੇ ਸਾਲੇ ਨੂੰ ਕਾਲ ਕਰ ਕੇ ਘਰ ਬੁਲਾਇਆ। ਮਹਿਲਾ ਦਾ ਭਰਾ ਤੁਰੰਤ ਘਰ ਪੁੱਜਾ ਤਾਂ ਭੈਣ ਨੂੰ ਮਰਿਆ ਦੇਖ ਕੇ ਪੁਲਸ ਕੰਟਰੋਲ ਰੂਮ ’ਚ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਅਤੇ ਚੌਕੀ ਜੀਵਨ ਨਗਰ ਦੀ ਪੁਲਸ ਮੌਕੇ ’ਤੇ ਪੁੱਜੀ।

ਇਹ ਵੀ ਪੜ੍ਹੋ : ਮਾਨਸਾ ’ਚ ਦਿਲ ਝੰਜੋੜਨ ਵਾਲੀ ਘਟਨਾ, ਗਰੀਬੀ ਕਾਰਣ ਪਤੀ-ਪਤਨੀ ਨੇ ਇਕੱਠਿਆਂ ਨਿਗਲਿਆ ਜ਼ਹਿਰ

PunjabKesari

ਮ੍ਰਿਤਕ ਔਰਤ ਦੀ ਪਛਾਣ ਵਿਸ਼ਨੂੰ ਸੇਤਰੀ (42) ਦੇ ਰੂਪ ਵਿਚ ਹੋਈ ਹੈ, ਜਦਕਿ ਮੁਲਜ਼ਮ ਪਤੀ ਸੂਰਜ ਬਹਾਦਰ ਸੇਤਰੀ ਹੈ। ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਮ੍ਰਿਤਕਾ ਦੇ ਭਰਾ ਕ੍ਰਿਸ਼ਨਾ ਬਹਾਦਰ ਦੇ ਬਿਆਨਾਂ ’ਤੇ ਮੁਲਜ਼ਮ ਪਤੀ ਸੂਰਜ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਘਟਨਾ ਸ਼ਨੀਵਾਰ ਦੀ ਹੈ। ਭਰਾ ਕ੍ਰਿਸ਼ਨ ਬਹਾਦਰ ਨੇ ਦੱਸਿਆ ਕਿ ਮੂਲ ਰੂਪ ਵਿਚ ਨੇਪਾਲ ਦਾ ਰਹਿਣ ਵਾਲਾ ਹੈ। ਉਸ ਦੀ ਭੈਣ ਵਿਸ਼ਨੂੰ ਦਾ 23 ਸਾਲ ਪਹਿਲਾਂ ਸੂਰਜ ਨਾਲ ਵਿਆਹ ਹੋਇਆ ਸੀ। ਫੈਕਟਰੀ ਵਿਚ ਕੰਮ ਕਰਦੀ ਹੈ, ਉਥੇ ਹੀ ਕੁਆਰਟਰ ਵਿਚ ਰਹਿੰਦੀ ਸੀ ਪਤੀ ਨਾਈਟ ਨੂੰ ਚੌਂਕੀਦਾਰੀ ਕਰਦਾ ਸੀ ਅਤੇ ਬੇਟਾ ਵਿਕਾਸ ਵੀ ਨਾਲ ਰਹਿੰਦਾ ਸੀ।

ਇਹ ਵੀ ਪੜ੍ਹੋ : ਮੋਗਾ ’ਚ ਵੱਡੀ ਵਾਰਦਾਤ, ਦੋਸਤਾਂ ਵਲੋਂ ਘਿਰੋਂ ਲਿਜਾ ਕੇ 22 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ

PunjabKesari

ਸੂਰਜ ਸ਼ਰਾਬ ਪੀਣ ਦਾ ਆਦੀ ਸੀ ਅਤੇ ਅਕਸਰ ਵਿਸ਼ਨੂੰ ਨਾਲ ਝਗੜਾ ਕਰਦਾ ਸੀ। ਸ਼ਨੀਵਾਰ ਦੀ ਰਾਤ ਨੂੰ ਉਸ ਨੂੰ ਸੂਰਜ ਦੀ ਕਾਲ ਆਈ ਸੀ ਕਿ ਉਸ ਦੀ ਭੈਣ ਉੱਠ ਨਹੀਂ ਰਹੀ ਹੈ। ਉਸ ਨੂੰ ਕੁਝ ਹੋ ਗਿਆ ਹੈ। ਇਸ ਤੋਂ ਬਾਅਦ ਉਹ ਤੁਰੰਤ ਘਰ ਪੁੱਜਾ ਅਤੇ ਉਸ ਨੇ ਦੇਖਿਆ ਉਸ ਦੀ ਭੈਣ ਦੇ ਮੂੰਹ ਅਤੇ ਨੱਕ ਵਿਚੋਂ ਖੂਨ ਨਿਕਲ ਰਿਹਾ ਸੀ ਅਤੇ ਉਸ ਦੀ ਗਰਦਨ ’ਤੇ ਦਬਾਏ ਜਾਣ ਦੇ ਨਿਸ਼ਾਨ ਪਏ ਹੋਏ ਸਨ। ਉਸ ਨੇ ਪੁਲਸ ਨੂੰ ਬੁਲਾ ਲਿਆ ਅਤੇ ਪੁਲਸ ਨੇ ਮੁਲਜ਼ਮ ਸੂਰਜ ਨੂੰ ਫੜ ਲਿਆ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਅੱਧੀ ਰਾਤ ਨੂੰ ਗੈਂਗਵਾਰ, ਗੈਂਗਸਟਰ ਰਿੰਕਾ ਅਤੇ ਅੰਗਰੇਜ਼ ਦੇ ਸਾਥੀਆਂ ਵਿਚਾਲੇ ਚੱਲੀਆਂ ਗੋਲੀਆਂ

PunjabKesari

ਪੁੱਛਗਿੱਛ ’ਚ ਸੂਰਜ ਨੇ ਦੱਸਿਆ ਕਿ ਉਹ ਦੁਪਹਿਰ ਨੂੰ ਸ਼ਰਾਬ ਪੀਣ ਲੱਗ ਗਿਆ ਸੀ। ਉਸ ਨੂੰ ਯਾਦ ਨਹੀਂ ਕਿ ਕਿਹੜੀ ਗੱਲ ਨੂੰ ਲੈ ਕੇ ਪਤਨੀ ਨਾਲ ਝਗੜਾ ਹੋਇਆ ਸੀ। ਉਸ ਨੂੰ ਸਿਰਫ ਇੰਨਾ ਯਾਦ ਹੈ ਕਿ ਉਸ ਨੇ ਪਤਨੀ ਦੇ ਮੂੰਹ ’ਤੇ ਮੁੱਕਾ ਮਾਰਿਆ ਸੀ। ਇੰਨਾ ਨਸ਼ੇ ਵਿਚ ਸੀ ਕਿ ਅੱਗੇ ਉਸ ਨੂੰ ਕੁਝ ਵੀ ਯਾਦ ਨਹੀਂ। ਇਸ ਤੋਂ ਬਾਅਦ ਉਹ ਪਤਨੀ ਨਾਲ ਹੀ ਸੌਂ ਗਿਆ ਸੀ। ਜਦ ਰਾਤ ਨੂੰ ਨਸ਼ਾ ਟੁੱਟਾ ਤਾਂ ਉਸ ਦੀ ਨੀਂਦ ਖੁੱਲ੍ਹੀ ਅਤੇ ਉੱਠ ਕੇ ਪਤਨੀ ਨੂੰ ਜਗਾਉਣ ਦਾ ਯਤਨ ਕੀਤਾ ਪਰ ਉਹ ਨਹੀਂ ਉੱਠੀ। ਫਿਰ ਉਸ ਨੇ ਦੇਖਿਆ ਕਿ ਉਸ ਦੇ ਮੂੰਹ ’ਚੋਂ ਖੂਨ ਨਿਕਲ ਰਿਹਾ ਹੈ ਤਾਂ ਉਸ ਨੂੰ ਯਾਦ ਆਇਆ ਕਿ ਉਸ ਨੇ ਪਤਨੀ ਨਾਲ ਕੁੱਟ-ਮਾਰ ਕੀਤੀ ਸੀ ਪਰ ਉਸ ਨੇ ਇਸ ਤਰ੍ਹਾਂ ਨਹੀਂ ਮਾਰਿਆ ਸੀ ਕਿ ਉਸ ਦੀ ਮੌਤ ਹੋ ਜਾਵੇ। ਇਸ ਲਈ ਉਹ ਕਾਫੀ ਦੇਰ ਤੱਕ ਅਫਸੋਸ ਕਰਦੇ ਹੋਏ ਪਤਨੀ ਦੀ ਲਾਸ਼ ਕੋਲ ਬੈਠਾ ਰਿਹਾ। ਇਸ ਤੋਂ ਬਾਅਦ ਉਸ ਨੇ ਪਹਿਲਾਂ ਆਪਣੇ ਭਰਾ ਅਤੇ ਫਿਰ ਸਾਲੇ ਨੂੰ ਕਾਲ ਕਰ ਕੇ ਸੂਚਨਾ ਦਿੱਤੀ।

ਇਹ ਵੀ ਪੜ੍ਹੋ : ਪਿੰਡ ਕੋਟ ਧਰਮਚੰਦ ਕਲਾਂ ਦਾ ਗੁਰਜੀਤ ਸਿੰਘ 3 ਅੱਤਵਾਦੀਆਂ ਨੂੰ ਢੇਰ ਕਰਕੇ ਹੋਇਆ ਸ਼ਹੀਦ

ਕੀ ਕਹਿਣਾ ਹੈ ਐੱਸ. ਐੱਚ. ਓ. ਦਾ
ਇਸ ਸੰਬੰਧੀ ਐੱਸ. ਐੱਚ. ਓ. ਥਾਣਾ ਫੋਕਲ ਪੁਆਇੰਟ ਨੇ ਦੱਸਿਆ ਕਿ ਮੁਲਜ਼ਮ ਸੂਰਜ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਉਸ ਨੂੰ ਕਾਬੂ ਕਰ ਲਿਆ ਗਿਆ ਹੈ। ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦੇ ਪੁਲਸ ਪੁਲਸ ਰਿਮਾਂਡ ’ਤੇ ਲਿਆ ਹੈ। ਉਥੇ ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ। ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਬਟਾਲਾ ’ਚ ਗੁੰਡਾਗਰਦੀ ਦਾ ਨੰਗਾ ਨਾਚ, ਦਿਨ ਦਿਹਾੜੇ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News