ਕੈਂਚੀ ਮਾਰ ਕੇ ਪਤਨੀ ਕਤਲ ਕਰਨ ਦਾ ਮਾਮਲਾ, ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਦੋਸ਼ੀ

Friday, Sep 04, 2020 - 01:16 PM (IST)

ਕੈਂਚੀ ਮਾਰ ਕੇ ਪਤਨੀ ਕਤਲ ਕਰਨ ਦਾ ਮਾਮਲਾ, ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਦੋਸ਼ੀ

ਲੁਧਿਆਣਾ (ਜ.ਬ.) : ਪਤੀ ਵੱਲੋਂ ਕੈਂਚੀ ਮਾਰ ਕੇ ਪਤਨੀ ਦਾ ਕਤਲ ਕੀਤੇ ਨੂੰ 24 ਘੰਟੇ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਾ ਹੈ। ਬਾਵਜੂਦ ਇਸ ਦੇ ਉਹ ਹੁਣ ਤੱਕ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਇਕ ਟੀਮ ਉਸ ਦੇ ਪਿੱਛੇ ਲਾਈ ਗਈ ਹੈ। ਉਸ ਦਾ ਮੋਬਾਇਲ ਟ੍ਰੈਕ ਕੀਤਾ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਗੋਰਖਪੁਰ ਸਥਿਤ ਉਸ ਦੇ ਘਰ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।

ਜਲਦ ਹੀ ਉਹ ਸਲਾਖਾਂ ਪਿੱਛੇ ਹੋਵੇਗਾ। ਵਰਣਨਯੋਗ ਹੈ ਕਿ ਬੁੱਧਵਾਰ ਨੂੰ ਘਰੇਲੂ ਝਗੜੇ ਕਾਰਨ ਆਨੰਦ ਕੁਮਾਰ ਨੇ ਕੈਂਚੀ ਨਾਲ ਵਾਰ ਕਰ ਕੇ ਆਪਣੀ ਪਤਨੀ ਆਰਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਘਰ ਨੂੰ ਤਾਲਾ ਲਾ ਕੇ ਫਰਾਰ ਹੋ ਗਿਆ ਸੀ। ਆਰਤੀ ਉਸ ਨੂੰ ਕੰਮ ਕਰਨ ਲਈ ਕਹਿੰਦੀ ਸੀ, ਜਦੋਂ ਕਿ ਉਹ ਰੋਜ਼ ਸ਼ਰਾਬ ਪੀ ਕੇ ਉਸ ਦੇ ਨਾਲ ਕੁੱਟਮਾਰ ਕਰਦਾ ਸੀ। ਆਨੰਦ ਖਿਲਾਫ਼ ਸਲੇਮ ਟਾਬਰੀ ਥਾਣੇ ’ਚ ਉਸ ਦੀ ਨਾਬਾਲਗ ਬੇਟੀ ਅੰਕਿਤਾ ਦੀ ਸ਼ਿਕਾਇਤ ’ਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ, ਜੋ ਕਿ ਇਸ ਕਤਲਕਾਂਡ ਦੀ ਚਸ਼ਮਦੀਦ ਗਵਾਹ ਵੀ ਹੈ।


author

Babita

Content Editor

Related News