ਆਰਥਿਕ ਸੰਕਟ ਨਾਲ ਜੂਝ ਰਹੇ ਪਤੀ ਨੇ ਕੀਤੀ ਖੁਦਕੁਸ਼ੀ

02/17/2018 3:02:27 AM

ਹੁਸ਼ਿਆਰਪੁਰ, (ਅਮਰਿੰਦਰ)- ਮੈਂ ਆਪਣੇ ਕਰਮਾਂ ਦਾ ਫਲ ਭੋਗ ਰਿਹਾ ਹਾਂ, ਤੂੰ ਮੇਰੇ ਨਾਲ ਖੁਸ਼ ਨਹੀਂ ਰਹਿ ਸਕਦੀ, ਇਸ ਲਈ ਮੇਰਾ ਚਲੇ ਜਾਣਾ ਹੀ ਠੀਕ ਰਹੇਗਾ। ਲਿਖਣ ਦੇ ਬਾਅਦ ਰੂਪ ਨਗਰ 'ਚ ਕਿਰਾਏ 'ਤੇ ਰਹਿ ਰਹੇ 43 ਸਾਲਾ ਮਨਪ੍ਰੀਤ ਸਿੰਘ ਲੱਕੀ ਨੇ ਫਾਹਾ ਲੈਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਸ ਦੁਆਰਾ ਸੁਸਾਇਡ ਨੋਟ 'ਚ ਲਿਖੇ ਇਕ-ਇਕ ਸ਼ਬਦ 'ਚ ਜਿਸ 'ਚ ਉਸ ਦੀ ਮੰਦਹਾਲੀ ਦੀ ਵਿਵਸਥਾ ਖੁਦ ਬ ਖੁਦ ਬਿਆਨ ਹੋ ਰਹੀ ਸੀ ਕਿ ਆਪਣੇ ਪਰਿਵਾਰ ਪ੍ਰਤੀ ਬਣਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਅ ਨਾ ਪਾਉਣ ਦੇ ਦਰਦ ਦਾ ਅਹਿਸਾਸ ਹੋ ਰਿਹਾ ਸੀ। ਜੀਵਨ 'ਚ ਯਤਨ ਕਰਨ ਦੇ ਬਾਵਜੂਦ ਕਾਮਯਾਬੀ ਨਾ ਮਿਲਣਾ ਤੇ ਆਰਥਿਕ ਰੂਪ 'ਚ ਤੰਗੀ ਦੀ ਮਾਰ ਨੂੰ ਬਰਦਾਸ਼ਤ ਨਾ ਕਰ ਸਕਣ ਦੇ ਕਾਰਨ ਮਨਪ੍ਰੀਤ ਦੁਆਰਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਕੇ ਚੁੱਕੇ ਗਏ ਕਦਮ ਨੇ ਸਾਰਿਆਂ ਨੂੰ ਰੁਆ ਦਿੱਤਾ।
ਕੀ ਹੈ ਮਾਮਲਾ
ਸਿਵਲ ਹਸਪਤਾਲ 'ਚ ਮ੍ਰਿਤਕ ਮਨਪ੍ਰੀਤ ਸਿੰਘ ਲੱਕੀ ਦੀ ਅਧਿਆਪਕਾ ਪਤਨੀ ਮੋਨਿਕਾ ਨੇ ਰੋਂਦੇ ਹੋਏ ਦੱਸਿਆ ਕਿ ਦਸੂਹਾ ਰੋਡ ਸਥਿਤ ਇਕ ਸਕੂਲ 'ਚ ਸਾਇੰਸ ਮਾਸਟਰ ਹੈ। ਅੱਜ 3 ਵਜੇ ਜਦ ਉਹ ਘਰ ਵਾਪਸ ਆਈ ਤਾਂ ਕਮਰਾ ਖੋਲ੍ਹਦੇ ਹੀ ਕਮਰੇ ਦੀ ਛੱਤ ਦੇ ਪੱਖੇ ਨਾਲ ਪਤੀ ਨੂੰ ਲਟਕੇ ਦੇਖ ਲੋਕਾਂ ਨੂੰ ਬੁਲਾ ਕੇ ਸਿਵਲ ਹਸਪਤਾਲ ਲੈ ਪਹੁੰਚੀ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
PunjabKesari
ਆਰਥਿਕ ਤੌਰ 'ਤੇ ਟੁੱਟ ਗਿਆ ਸੀ ਮਨਪ੍ਰੀਤ
ਗੌਰਤਲਬ ਹੈ ਕਿ ਮਨਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਮੂਲ ਵਾਸੀ ਮਾਨਕੂ ਜ਼ਿਲਾ ਜਲੰਧਰ ਸਾਲ 2011 'ਚ ਪਤਨੀ ਮੋਨਿਕਾ ਦੇ ਨਾਲ ਰੂਪ ਨਗਰ ਹੁਸ਼ਿਆਰਪੁਰ 'ਚ  ਕਿਰਾਏ ਦਾ ਮਕਾਨ ਲੈ ਟਿਊਸ਼ਨ ਪੜਾਉਣ ਦਾ ਕੰਮ ਸ਼ੁਰੂ ਕੀਤਾ ਸੀ। ਬਾਅਦ 'ਚ ਬੈਂਕ ਦੇ ਲੋਕਾਂ ਨੂੰ ਲੋਨ ਦਿਵਾਉਣ ਦੇ ਬਾਅਦ ਪ੍ਰਾਪਰਟੀ ਦਾ ਕੰਮ ਸ਼ੁਰੂ ਕੀਤਾ। ਪਿਛਲੇ ਢੇਡ ਸਾਲ ਤੋਂ ਪ੍ਰਾਪਰਟੀ ਕਾਰੋਬਾਰ 'ਚ ਮੰਦੀ ਆਉਣ ਦੇ ਬਾਅਦ ਉਹ ਬੇਰੁਜ਼ਗਾਰ ਹੋ ਆਰਥਿਕ ਸੰਕਟ 'ਚ ਫ਼ਸ ਕੇ ਗੁੰਮਸੁੰਮ ਰਹਿਣ ਲੱਗ ਪਿਆ ਸੀ।
ਪਤੀ ਦਾ ਸਾਥ ਛੁੱਟਣ ਨਾਲ ਟੁੱਟ ਗਈ ਮੋਨਿਕਾ
ਸਿਵਲ ਹਸਪਤਾਲ 'ਚ ਪਤੀ ਦੀ ਲਾਸ਼ ਦੇਖ ਜ਼ੋਰ-ਜ਼ੋਰ ਨਾਲ ਰੋਂਦੇ ਹੋਏ ਮੋਨਿਕਾ ਕਹਿ ਰਹੀ ਸੀ ਕਿ ਉਹ ਉਸ ਦੇ ਸਿਹਾਰੇ ਜਿਊਂਦੀ ਸੀ। ਸਵੇਰੇ ਪਤੀ ਨੂੰ ਚਾਹ ਪਿਲਾ ਖੁਸ਼ੀ-ਖੁਸ਼ੀ ਸਕੂਲ ਗਈ ਸੀ ਪਰ ਮੈਨੂੰ ਕੀ ਪਤਾ ਸੀ ਕਿ ਘਰ ਵਾਪਸ ਆਉਂਦੇ ਦੁਨੀਆ ਹੀ ਉੱਜੜ ਜਾਵੇਗੀ। ਮੋਨਿਕਾ ਨੇ ਦੱਸਿਆ ਕਿ ਸਾਡਾ ਵਿਆਹ ਸਤੰਬਰ 2006'ਚ ਹੋਇਆ ਸੀ।
ਕੀ ਕਹਿੰਦੀ ਹੈ ਮਾਡਲ ਟਾਊਨ ਪੁਲਸ
ਸੰਪਰਕ ਕਰਨ 'ਤੇ ਥਾਣਾ ਮਾਡਲ ਟਾਊਨ ਪੁਲਸ ਨੇ ਦੱਸਿਆ ਕਿ ਸੁਸਾਇਡ ਨੋਟ ਦੇ ਆਧਾਰ 'ਤੇ ਪੁਲਸ ਧਾਰਾ 174 ਦੇ ਅਧੀਨ ਕਾਰਵਾਈ ਕਰ ਰਹੀ ਹੈ। ਸ਼ਨੀਵਾਰ ਨੂੰ ਲਾਸ਼ ਦਾ ਪੋਸਟਮਾਰਟਮ ਹੋਣ ਉਪਰੰਤ ਵਾਰਸਾ ਹਵਾਲੇ ਕਰ ਦਿੱਤੀ ਜਾਵੇਗੀ।


Related News