ਪਤਨੀ ਦੇ ਕੈਨੇਡਾ ਜਾਣ ਪਿੱਛੋਂ ਪਤੀ ਨੇ ਕੀਤੀ ਖੁਦਕੁਸ਼ੀ
Wednesday, Nov 27, 2019 - 01:10 AM (IST)

ਲੁਧਿਆਣਾ, (ਰਿਸ਼ੀ)- ਪਤਨੀ ਦੇ ਸਟਡੀ ਵੀਜ਼ਾ 'ਤੇ ਕੈਨੇਡਾ ਜਾਣ ਤੋਂ 2 ਮਹੀਨੇ ਬਾਅਦ ਪਤੀ ਨੇ ਮੰਗਲਵਾਰ ਨੂੰ ਘਰ 'ਚ ਸ਼ੱਕੀ ਹਾਲਾਤ 'ਚ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਥਾਣਾ ਡਵੀਜ਼ਨ ਨੰ. 6 ਦੀ ਪੁਲਸ ਨੇ ਪਿਤਾ ਦੇ ਬਿਆਨ 'ਤੇ ਧਾਰਾ 174 ਦੀ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਕੋਟ ਮੰਗਲ ਸਿੰਘ ਨਗਰ ਦੇ ਰਹਿਣ ਵਾਲੇ ਗੁਰਨਾਮ ਸਿੰਘ (32) ਵਜੋਂ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਪਿਤਾ ਬਲਬੀਰ ਸਿੰਘ ਨੇ ਦੱਸਿਆ ਕਿ ਬੇਟਾ ਪ੍ਰਾਈਵੇਟ ਜਾਬ ਕਰਦਾ ਸੀ। 2 ਸਾਲ ਪਹਿਲਾਂ ਬੇਟੇ ਦਾ ਵਿਆਹ ਕੀਤਾ ਸੀ। 2 ਮਹੀਨੇ ਪਹਿਲਾਂ ਹੀ ਬੇਟੇ ਦੀ ਪਤਨੀ ਸਟਡੀ ਕਰਨ ਕੈਨੇਡਾ ਗਈ ਸੀ ਜਿਸ ਤੋਂ ਬਾਅਦ ਬੇਟਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲਗ ਪਿਆ। ਮੰਗਲਵਾਰ ਸਵੇਰ ਉੱਠ ਕੇ ਉਸ ਨੇ ਚਾਹ ਪੀਤੀ ਜਿਸ ਤੋਂ ਬਾਅਦ ਆਪਣੇ ਕਮਰੇ 'ਚ ਚਲਾ ਗਿਆ। ਕਾਫੀ ਸਮੇਂ ਤੱਕ ਬਾਹਰ ਨਾ ਆਉਣ 'ਤੇ ਜਦੋਂ ਪਿਤਾ ਨੇ ਜਾ ਕੇ ਦੇਖਿਆ ਤਾਂ ਲਾਸ਼ ਕਮਰੇ 'ਚ ਲਟਕ ਰਹੀ ਸੀ ਜਿਸ ਤੋਂ ਬਾਅਦ ਪੁਲਸ ਕੰਟਰੋਲ ਰੂਮ 'ਤੇ ਸੂਚਨਾ ਦਿੱਤੀ ਗਈ।