ਪਤਨੀ ''ਤੇ ਸ਼ੱਕ ਨੂੰ ਲੈ ਕੇ ਪਤੀ ਨੇ ਕੀਤੀ ਖ਼ੁਦਕੁਸ਼ੀ, ਅੱਧਾ ਦਰਜਨ ਲੋਕਾਂ ਖ਼ਿਲਾਫ਼ ਮਾਮਲਾ ਦਰਜ

Wednesday, Feb 24, 2021 - 11:01 AM (IST)

ਪਤਨੀ ''ਤੇ ਸ਼ੱਕ ਨੂੰ ਲੈ ਕੇ ਪਤੀ ਨੇ ਕੀਤੀ ਖ਼ੁਦਕੁਸ਼ੀ, ਅੱਧਾ ਦਰਜਨ ਲੋਕਾਂ ਖ਼ਿਲਾਫ਼ ਮਾਮਲਾ ਦਰਜ

ਰਾਜਪੁਰਾ (ਮਸਤਾਨਾ) : ਪਤੀ ਦੀ ਗੈਰ-ਹਾਜ਼ਰੀ ’ਚ ਕਿਸੇ ਹੋਰ ਨਾਲ ਗੱਲਾਂ ਕਰਨ ਦੇ ਸ਼ੱਕ ਨੂੰ ਲੈ ਕੇ ਪਿੰਡ ਸਾਹਲ ਵਿਖੇ ਇਕ ਨੌਜਵਾਨ ਨੇ ਫਾਹ ਲੈ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਸ਼ੰਭੂ ਦੀ ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਉਸ ਦੀ ਪਤਨੀ ਸਣੇ ਅੱਧੀ ਦਰਜਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪਿੰਡ ਸਾਹਲ ਵਾਸੀ ਜਸਵਿੰਦਰ ਸਿੰਘ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਭਰਾ (ਮ੍ਰਿਤਕ) ਸੋਨੀ ਦਾ ਵਿਆਹ 12 ਸਾਲ ਪਹਿਲਾਂ ਪਿੰਡ ਭਟੇੜੀ ਵਾਸੀ ਰਿੰਪੀ ਨਾਲ ਹੋਇਆ ਸੀ।

ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਸੋਨੀ ਘਰ ਤੋਂ ਚਲਾ ਜਾਂਦਾ ਸੀ ਤਾਂ ਉਸ ਦੀ ਪਤਨੀ ਇਸੇ ਹੀ ਪਿੰਡ ਵਾਸੀ ਇਕ ਨੌਜਵਾਨ ਰਵੀ ਨਾਲ ਗੱਲਾਂ ਕਰਦੀ ਸੀ, ਜਿਸ ਕਾਰਣ ਉਸ ਦਾ ਭਰਾ ਆਪਣੀ ਪਤਨੀ ’ਤੇ ਸ਼ੱਕ ਕਰਦਾ ਸੀ। ਰਵੀ ਦੇ ਹੀ ਪਰਿਵਾਰਕ ਮੈਂਬਰਾਂ ਨੇ ਉਸ ਦੇ ਭਰਾ ਸੋਨੀ ਨਾਲ ਕੁੱਟਮਾਰ ਕੀਤੀ, ਜਿਸ ਕਾਰਣ ਉਹ ਜ਼ਖਮੀ ਹੋ ਗਿਆ। ਉਸ ਨੂੰ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਵੀ ਕਰਵਾਇਆ ਗਿਆ, ਜਿੱਥੇ ਪੁਲਸ ਨੇ ਮ੍ਰਿਤਕ ਦੇ ਬਿਆਨ ਵੀ ਦਰਜ ਕੀਤੇ।

ਪੁਲਸ ਮਾਮਲੇ ਦੀ ਪੜਤਾਲ ਕਰ ਹੀ ਰਹੀ ਸੀ ਕਿ ਪਿੰਡ ਵਾਸੀ ਤੋਂ ਸੂਚਨਾ ਮਿਲੀ ਕਿ ਸੋਨੀ ਨੇ ਫਾਹ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਪੁਲਸ ਨੇ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ’ਤੇ ਉਕਤ ਨੌਜਵਾਨ ਰਵੀ, ਉਸ ਦਾ ਪਿਤਾ ਜਸਵੀਰ ਸਿੰਘ, ਭਰਾ ਮੈਕੀ, ਮਾਤਾ ਪਾਲੋ ਅਤੇ ਮ੍ਰਿਤਕ ਦੀ ਪਤਨੀ ਰਿੰਪੀ ਸਣੇ ਕੁੱਲ ਅੱਧੀ ਦਰਜਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
 


author

Babita

Content Editor

Related News