ਪੇਕੇ ਗਈ ਪਤਨੀ ਨੂੰ ਲੈਣ ਗਿਆ ਸੀ ਪਤੀ, ਝਗੜਾ ਹੋਣ ''ਤੇ ਪਤੀ ਨੇ ਨਿਗਲਿਆ ਜ਼ਹਿਰੀਲਾ ਪਥਾਰਥ

08/31/2017 1:02:33 PM

ਕਪੂਰਥਲਾ(ਮਲਹੋਤਰਾ)— ਘਰੇਲੂ ਵਿਵਾਦ ਨੂੰ ਲੈ ਕੇ ਇਕ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਗੰਭੀਰ ਹਾਲਤ 'ਚ ਨੌਜਵਾਨ ਨੂੰ ਸਥਾਨਕ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹਸਪਤਾਲ 'ਚ ਆਪਣਾ ਇਲਾਜ ਕਰਵਾ ਰਹੇ ਸਾਬੀ ਪੁੱਤਰ ਸੋਹਨ ਲਾਲ ਨਿਵਾਸੀ ਪਿੰਡ ਲੇਸੜੀਵਾਲ (ਜਲੰਧਰ) ਦੇ ਰਿਸ਼ਤੇਦਾਰ ਵਿਸ਼ਾਲ ਪੁੱਤਰ ਟਹਿਲ ਸਿੰਘ ਨੇ ਦੱਸਿਆ ਕਿ ਉਸ ਦਾ ਉਸ ਦੀ ਪਤਨੀ ਨਾਲ ਕੁਝ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ, ਜਿਸ ਨੂੰ ਲੈ ਕੇ ਉਹ ਆਪਣੇ ਪੇਕੇ (ਕਪੂਰਥਲਾ) ਆਈ ਹੋਈ ਸੀ, ਸਾਬੀ ਜਦੋਂ ਆਪਣੀ ਪਤਨੀ ਨੂੰ ਵਾਪਸ ਲੈ ਕੇ ਜਾਣ ਲਈ ਕਪੂਰਥਲਾ ਆਇਆ ਤਾਂ ਕਿਸੇ ਗੱਲ ਨੂੰ ਲੈ ਕੇ ਉਸ ਦਾ ਫਿਰ ਤੋਂ ਝਗੜਾ ਹੋ ਗਿਆ ਅਤੇ ਉਸ ਨੇ ਇਥੇ ਜ਼ਹਿਰੀਲਾ ਪਦਾਰਥ ਨਿਗਲ ਲਿਆ।


Related News