ਰਾਜ਼ੀਨਾਮੇ ਦੌਰਾਨ ਪਤਨੀ ਨੇ ਪਤੀ ਨੂੰ ਕੀਤਾ ਜਲੀਲ, ਥਾਣੇ ''ਚ ਫਿਰ ਜੋ ਹੋਇਆ ਦੇਖ ਕੰਬ ਗਏ ਸਭ
Monday, Aug 05, 2024 - 11:57 AM (IST)
ਤਰਨਤਾਰਨ (ਰਮਨ) : ਥਾਣੇ ’ਚ ਝਗੜੇ ਦੀ ਸੁਣਵਾਈ ਦੌਰਾਨ ਪਤਨੀ ਵੱਲੋਂ ਕੀਤੀ ਗਈ ਪਤੀ ਦੀ ਬੇਇਜ਼ਤੀ ਤੋਂ ਬਾਅਦ ਪਤੀ ਨੇ ਜ਼ਹਿਰੀਲੀ ਦਵਾਈ ਪੀ ਲਈ, ਜਿਸ ਤੋਂ ਬਾਅਦ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਮ੍ਰਿਤਕ ਵਿਅਕਤੀ ਦੀ ਮਾਂ ਦੇ ਬਿਆਨਾਂ 'ਤੇ ਪਤਨੀ ਅਤੇ ਸਹੁਰੇ ਖ਼ਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੂੰ ਦਿੱਤੇ ਬਿਆਨਾਂ ’ਚ ਬਲਵਿੰਦਰ ਕੌਰ ਪਤਨੀ ਮੇਘ ਸਿੰਘ ਵਾਸੀ ਮੁਹੱਲਾ ਰੋਡੂਪੁਰਾ ਤਰਨਤਾਰਨ ਨੇ ਦੱਸਿਆ ਕਿ ਕਰੀਬ ਢਾਈ ਸਾਲ ਪਹਿਲਾਂ ਉਸ ਦੇ ਬੇਟੇ ਮਨਜੀਤ ਸਿੰਘ ਦਾ ਵਿਆਹ ਅੰਬਾਲਾ ਨਿਵਾਸੀ ਹਿਨਾ ਵਰਮਾ ਨਾਲ ਹੋਇਆ ਸੀ। ਜਿਸ ਤੋਂ ਕੁਝ ਸਮਾਂ ਬਾਅਦ ਨੂੰ ਹਿਨਾ ਵਰਮਾ ਆਪਣੇ ਪਤੀ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਕਰੀਬ ਪੰਜ ਮਹੀਨੇ ਪਹਿਲਾਂ ਮੇਰੀ ਨੂੰਹ ਆਪਣੇ ਪਤੀ ਮਨਜੀਤ ਸਿੰਘ ਨਾਲ ਝਗੜਾ ਕਰਕੇ ਪੇਕੇ ਘਰ ਚਲੀ ਗਈ ਅਤੇ ਕਰੀਬ 15 ਦਿਨ ਪਹਿਲਾਂ ਬਿਨਾਂ ਸਾਨੂੰ ਦੱਸੇ ਪੁੱਛੇ ਰਾਤ 12 ਵਜੇ ਵਾਪਸ ਘਰ ਆ ਗਈ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਸੁਖਬੀਰ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਨੂੰ ਦਿੱਤਾ ਸਪੱਸ਼ਟੀਕਰਨ ਹੋਇਆ ਜਨਤਕ
ਇਸ ਤੋਂ ਕਰੀਬ 10 ਦਿਨ ਬਾਅਦ ਹਿਨਾ ਨੇ ਫਿਰ ਆਪਣੇ ਪਤੀ ਨਾਲ ਝਗੜਾ ਸ਼ੁਰੂ ਕਰ ਦਿੱਤਾ, ਜਿਸ ਨੂੰ ਮੇਰਾ ਕੁੜਮ ਸੁਨੀਲ ਸੁਗੰਧ ਫੋਨ ਰਾਹੀਂ ਹੱਲਾਸ਼ੇਰੀ ਦਿੰਦਾ ਸੀ। ਇਸ ਝਗੜੇ ਸਬੰਧੀ ਹਿਨਾ ਵੱਲੋਂ ਥਾਣਾ ਸਿਟੀ ਤਰਨਤਾਰਨ ਵਿਖੇ ਆਪਣੇ ਪਤੀ ਖ਼ਿਲਾਫ ਦਰਖਾਸਤ ਦਿੱਤੀ ਗਈ ਸੀ, ਜਿਸ ਦੀ ਸੁਣਵਾਈ ਲਈ ਮਿਤੀ 1 ਅਗਸਤ ਨੂੰ ਥਾਣਾ ਸਿਟੀ ਵਿਖੇ ਬੁਲਾਇਆ ਗਿਆ ਸੀ। ਇਸ ਦੌਰਾਨ ਮੇਰੇ ਬੇਟੇ ਮਨਜੀਤ ਸਿੰਘ ਤੋਂ ਇਲਾਵਾ ਹੋਰ ਰਿਸ਼ਤੇਦਾਰ ਅਤੇ ਉਸ ਦੀ ਪਤਨੀ ਹਿਨਾ ਵੀ ਥਾਣੇ ’ਚ ਮੌਜੂਦ ਸੀ, ਜਿੱਥੇ ਹਿਨਾ ਨੇ ਆਪਣੇ ਪਤੀ ਮਨਜੀਤ ਸਿੰਘ ਖਿਲਾਫ ਕਾਫੀ ਬੋਲ ਬੁਲਾਰਾ ਕੀਤਾ ਅਤੇ ਉਸਦੀ ਬੇਇਜ਼ਤੀ ਕੀਤੀ। ਇਸ ਬੇਇਜ਼ਤੀ ਨੂੰ ਨਾ ਸਹਾਰਦੇ ਹੋਏ ਮਨਜੀਤ ਸਿੰਘ ਨੇ ਆਪਣੀ ਜੇਬ੍ਹ ਵਿਚੋਂ ਜ਼ਹਿਰੀਲੀ ਦਵਾਈ ਕੱਢ ਕੇ ਪੀ ਲਈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਐੱਸ. ਐੱਚ. ਓ. ਅਮਨਜੋਤ ਕੌਰ 'ਤੇ ਡਿਊਟੀ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਇਸ ਦੌਰਾਨ ਉਸ ਨੂੰ ਤੁਰੰਤ ਗੁਰੂ ਨਾਨਕ ਦੇਵ ਹਸਪਤਾਲ ਤਰਨਤਾਰਨ ਵਿਖੇ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ। ਡਾਕਟਰ ਵੱਲੋਂ ਕੀਤੇ ਜਾ ਰਹੇ ਇਲਾਜ ਤੋਂ ਬਾਅਦ ਐਤਵਾਰ ਸਵੇਰੇ ਮਨਜੀਤ ਸਿੰਘ ਮੌਤ ਹੋ ਗਈ। ਮ੍ਰਿਤਕ ਮਨਜੀਤ ਸਿੰਘ ਦੀ ਮਾਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਜ਼ਿਲ੍ਹੇ ਦੇ ਐੱਸ.ਐੱਸ.ਪੀ. ਪਾਸੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਹੋਈ ਮੌਤ ਤੋਂ ਬਾਅਦ ਹਿਨਾ ਵਰਮਾ ਪੁਲਸ ਨੂੰ ਸੂਚਨਾ ਦੇ ਫਰਾਰ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਸਿਟੀ ਤਰਸੇਮ ਮਸੀਹ ਨੇ ਦੱਸਿਆ ਕਿ ਇਸ ਮਾਮਲੇ ਵਿਚ ਮ੍ਰਿਤਕ ਦੀ ਮਾਂ ਦੇ ਬਿਆਨਾਂ ਹੇਠ ਨੂੰਹ ਹਿਨਾ ਵਰਮਾ ਅਤੇ ਕੁੜਮ ਸੁਨੀਲ ਸੁਗੰਧ ਖ਼ਿਲਾਫ ਮਾਮਲਾ ਦਰਜ ਕਰਦੇ ਹੋਏ ਗ੍ਰਿਫਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਐੱਸ. ਜੀ. ਪੀ. ਸੀ. ਦਫ਼ਤਰ 'ਚ ਮੁਲਾਜ਼ਮਾਂ ਵਿਚਾਲੇ ਚੱਲੀਆਂ ਤਲਵਾਰਾਂ, ਇਕ ਸੇਵਾਦਾਰ ਦੀ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8