ਫਿਜ਼ੀਓਥੈਰੇਪਿਸਟ ਡਾਕਟਰ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ’ਚ ਲਿਖ ਦਿੱਤਾ ਮੌਤ ਦਾ ਰਾਜ਼

02/26/2024 10:58:23 AM

ਅਬੋਹਰ (ਜ. ਬ.) : ਲਾਈਨ ਪਾਰ ਖੇਤਰ ਨਵੀਂ ਅਬਾਦੀ ਗਲੀ ਨੰਬਰ 13 ਦੇ ਵਸਨੀਕ ਫਿਜ਼ੀਓਥੈਰੇਪੀ ਡਾਕਟਰ ਨੇ ਪਤੀ-ਪਤਨੀ ਤੋਂ ਪ੍ਰੇਸ਼ਾਨ ਹੋ ਕੇ ਛੱਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰਾਂ ਨੂੰ ਘਟਨਾ ਦਾ ਪਤਾ ਲੱਗਦਿਆਂ ਹੀ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੁਖੀ ਰਾਜੂ ਚਰਾਇਆ ਅਤੇ ਸ਼ੈਰੀ ਨਰੂਲਾ ਨੇ ਮੌਕੇ ’ਤੇ ਪਹੁੰਚ ਕੇ ਸਿਟੀ ਥਾਣਾ ਨੰਬਰ 2 ਦੀ ਪੁਲਸ ਨੂੰ ਸੂਚਿਤ ਕੀਤਾ। ਸਹਾਇਕ ਸਬ-ਇੰਸਪੈਕਟਰ ਭੁਪਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਹੇਠਾਂ ਉਤਾਰ ਕੇ ਸਰਕਾਰੀ ਹਸਪਤਾਲ ਪਹੁੰਚਾਇਆ। ਮ੍ਰਿਤਕ ਕੋਲੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ’ਤੇ ਉਕਤ ਜੋੜੇ ਦਾ ਨਾਂ ਲਿਖਿਆ ਹੋਇਆ ਹੈ। ਪੁਲਸ ਨੇ ਇਸ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ’ਚ ਪੈਦਾ ਹੋ ਰਹੇ ਗੋਸ਼ੇ ਰੋਗ ਨਾਲ ਪੀੜਤ ਬੱਚੇ, ਬੇਹੱਦ ਖ਼ਤਰਨਾਕ ਹੈ ਬਿਮਾਰੀ

ਮ੍ਰਿਤਕ ਦਿਨੇਸ਼ ਕੁਮਾਰ ਲਖੀਰਾ (25) ਪੁੱਤਰ ਹਰੀ ਸ਼ੰਕਰ ਦੇ ਭਰਾ ਮੁਕੇਸ਼ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਜਾਗਿਆ ਤਾਂ ਉਸ ਨੇ ਘਰ ਵਿਚ ਬਣੇ ਕਲੀਨਿਕ ’ਚ ਆਪਣੇ ਭਰਾ ਦੀ ਲਾਸ਼ ਲਟਕਦੀ ਦੇਖੀ ਤਾਂ ਉਸ ਨੇ ਨਰ ਸੇਵਾ ਸੰਮਤੀ ਦੇ ਮੁਖੀ ਨੂੰ ਸੂਚਨਾ ਦਿੱਤੀ, ਜਿਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਨਗਰ ਥਾਣਾ ਨੰਬਰ 2 ਦੀ ਪੁਲਸ ਨੂੰ ਸੂਚਿਤ ਕੀਤਾ। ਸੁਸਾਈਡ ਨੋਟ ’ਚ ਦਿਨੇਸ਼ ਕੁਮਾਰ ਨੇ ਲਿਖਿਆ ਹੈ ਕਿ ਉਸ ਨੇ ਨਵੀਂ ਆਬਾਦੀ ਦੇ ਰਹਿਣ ਵਾਲੇ ਇਕ ਜੋੜੇ ਵਲੋਂ ਕਿਸੇ ਕੰਪਨੀ ’ਚ 25 ਲੱਖ ਰੁਪਏ ਇਨਵੈਸਟ ਕਰਵਾਏ ਸੀ। ਜਿਸ ਤੋਂ ਬਾਅਦ ਕੰਪਨੀ ਭੱਜ ਗਈ। ਇਸ 25 ਲੱਖ ਰੁਪਏ ਵਿਚੋਂ ਕੁਝ ਪੈਸੇ ਉਸ ਦੇ ਸਨ ਅਤੇ ਕੁਝ ਪੈਸੇ ਉਸ ਨੇ ਹੋਰ ਲੋਕਾਂ ਦੇ ਇਨਵੇਸਟ ਕਰਵਾਏ ਸੀ। ਸੁਸਾਈਡ ਨੋਟ ’ਚ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਜ਼ਿੰਮੇਵਾਰੀ ਉਕਤ ਜੋੜੇ ਨੂੰ ਦਿੱਤੀ ਹੈ। ਸਹਾਇਕ ਸਬ-ਇੰਸਪੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਮਿੰਟਾਂ ’ਚ ਉਜਾੜ ਕੇ ਰੱਖ ਦਿੱਤਾ ਪਰਿਵਾਰ, ਮਾਂ-ਪੁੱਤ ਦੀ ਇਕੱਠਿਆਂ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News