ਪਤੀ ਤੋਂ ਦੁਖੀ ਵਿਆਹੁਤਾ ਨੇ ਕੀਤੀ ਖੁਦਕੁਸ਼ੀ
Saturday, Jul 21, 2018 - 08:12 AM (IST)

ਜਲਾਲਾਬਾਦ (ਸੇਤੀਆ, ਜਤਿੰਦਰ) : ਉਪਮੰਡਲ ਦੇ ਪਿੰਡ ਮੁਹੰਮਦੇਵਾਲਾ 'ਚ ਪਤੀ ਤੋਂ ਪ੍ਰੇਸ਼ਾਨ ਇਕ ਵਿਆਹੁਤਾ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਮ੍ਰਿਤਕ ਜੋਗਿੰਦਰੋ ਬਾਈ ਪੁੱਤਰੀ ਪਿਆਰਾ ਸਿੰਘ ਵਾਸੀ ਫੱਤੂਵਾਲਾ ਪਿੰਡ ਮੁਹੰਮਦੇਵਾਲਾ 'ਚ ਹੁਸ਼ਿਆਰ ਸਿੰਘ ਪੁੱਤਰ ਬਲਵੰਤ ਸਿੰਘ ਨਾਲ ਵਿਆਹੀ ਹੋਈ ਸੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪਿੰਡ ਮੁਹੰਮਦੇ ਵਾਲਾ ਵਿਖੇ ਡੀ. ਐੱਸ. ਪੀ. ਅਮਰਜੀਤ ਸਿੰਘ, ਐੱਸ. ਐੱਚ. ਓ. ਭੋਲਾ ਸਿੰਘ ਅਤੇ ਏ, ਐੱਸ. ਆਈ. ਬਲਕਾਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਉਨ੍ਹਾ ਨੇ ਲਾਸ਼ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਪਤੀ ਖਿਲਾਫ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਲੜਕੀ ਦੇ ਪਿਤਾ ਪਿਆਰਾ ਸਿੰਘ ਵਾਸੀ ਫੱਤੂਵਾਲਾ ਨੇ ਦੱਸਿਆ ਕਿ ਉਸਦੀ ਲੜਕੀ ਦਾ ਵਿਆਹ ਹੁਸ਼ਿਆਰ ਸਿੰਘ ਵਾਸੀ ਮੁਹੰਮਦੇ ਵਾਲਾ ਨਾਲ ਲਗਭਗ 10 ਸਾਲ ਪਹਿਲਾਂ ਹੋਇਆ ਸੀ ਅਤੇ ਉਸਦਾ ਜਵਾਈ ਹੁਸ਼ਿਆਰ ਸਿੰਘ ਅਕਸਰ ਹੀ ਮੇਰੀ ਲੜਕੀ ਜੋਗਿੰਦਰੋ ਬਾਈ ਨਾਲ ਮਾਰਕੁੱਟ ਕਰਦਾ ਸੀ ਅਤੇ ਘਰਵਾਲੇ ਦੀ ਕੁੱਟਮਾਰ ਦਾ ਸ਼ਿਕਾਰ ਉਸਦੀ ਬੇਟੀ ਨੇ ਮਜਬੂਰਨ ਫਾਹਾ ਲੈ ਲਿਆ ਅਤੇ ਉਸਦੀ ਮੌਤ ਹੋ ਗਈ।