ਪਤੀ ਤੇ ਸੱਸ ਤੋਂ ਦੁਖੀ ਵਿਆਹੁਤਾ ਨੇ ਕੀਤੀ ਖੁਦਕੁਸ਼ੀ
Monday, Mar 26, 2018 - 05:59 PM (IST)

ਜੋਧਾਂ, ਲਲਤੋਂ (ਡਾ. ਪ੍ਰਦੀਪ) : ਪੁਲਸ ਥਾਣਾ ਜੋਧਾ ਅਧੀਨ ਪੈਂਦੇ ਪਿੰਡ ਚਮਿੰਡਾ ਦੀ ਇਕ ਔਰਤ ਨੇ ਆਪਣੀ ਸੱਸ ਅਤੇ ਪਤੀ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ। ਪੁਲਸ ਥਾਣਾ ਜੋਧਾ ਵਿਖੇ ਮ੍ਰਿਤਕ ਰਾਜਪ੍ਰੀਤ ਕੌਰ ਦੀ ਮਾਤਾ ਬਲਜੀਤ ਕੌਰ ਵਾਸੀ ਮੱਲੀਪੁਰ ਨੇ ਆਪਣੇ ਬਿਆਨਾਂ ਰਾਹੀ ਦੱਸਿਆ ਕਿ ਉਸਦੀ ਲੜਕੀ ਨੂੰ ਉਸਦੇ ਪਤੀ ਤੇ ਸੱਸ ਵਲੋਂ ਕਾਫੀ ਸਮੇਂ ਤੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਜਿਸ ਕਾਰਨ ਉਸਦੀ ਲੜਕੀ ਨੇ ਖੁਦਕੁਸ਼ੀ ਕੀਤੀ।
ਪੁਲਸ ਥਾਣਾ ਜੋਧਾਂ ਵਲੋਂ ਮ੍ਰਿਤਕ ਰਾਜਪ੍ਰੀਤ ਕੌਰ (ਪਤਨੀ ਧਰਮਿੰਦਰ ਸਿੰਘ) ਦੀ ਮਾਤਾ ਅਤੇ ਭਰਾ ਦਵਿੰਦਰ ਸਿੰਘ ਵਾਸੀ ਮੁੱਲੀਪੁਰ ਦੇ ਬਿਆਨਾਂ ਦੇ ਆਧਾਰ 'ਤੇ ਕਥਿਤ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।