ਪਤੀ ਤੇ ਦਿਓਰ ਤੋਂ ਦੁਖੀ ਵਿਆਹੁਤਾ ਨੇ ਕੀਤੀ ਖੁਦਕੁਸ਼ੀ
Tuesday, Nov 05, 2019 - 05:42 PM (IST)

ਦਸੂਹਾ (ਝਾਵਰ) : ਥਾਣਾ ਦਸੂਹਾ ਦੇ ਪਿੰਡ ਹਰਦੋਨੇਕਨਾਮਾਂ ਵਿਖੇ ਇਸ ਪਿੰਡ ਦੀ ਵਿਆਹੁਤਾ ਲੜਕੀ ਕੁਲਵਿੰਦਰ ਕੌਰ ਨੇ ਪਤੀ ਕੁਲਵੀਰ ਸਿੰਘ ਅਤੇ ਦਿਓਰ ਵੱਲੋ ਤੰਗ ਪ੍ਰੇਸ਼ਾਨ ਕਰਨ ਦੇ ਚੱਲਦੇ ਕੋਈ ਜ਼ਹਿਰੀਲੀ ਚੀਜ਼ ਨਿਕਲ ਲਈ, ਜਿਸ ਕਾਰਨ ਉਸ ਦੀ ਮੌਤ ਹੋ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਸੁਖਪਾਲ ਸਿੰਘ ਵਾਸੀ ਹਰਦੋਨੇਕਨਾਮਾਂ ਨੇ ਦਸੂਹਾ ਪੁਲਸ ਨੂੰ ਬਿਆਨ ਵਿਚ ਦੱਸਿਆ ਕਿ ਮੇਰੀ ਲੜਕੀ ਦਾ ਪਤੀ ਕੁਲਵੀਰ ਸਿੰਘ ਅਤੇ ਦਿਉਰ ਹਰਦੀਪ ਸਿੰਘ ਉਸ ਨੂੰ ਬਹੁਤ ਤੰਗ ਪ੍ਰੇਸ਼ਾਨ ਅਤੇ ਮਾਰ ਕੁਟਾਈ ਵੀ ਕਰਦੇ ਸਨ । ਜਿਸ ਨੇ ਤੰਗ ਪ੍ਰੇਸ਼ਾਨ ਹੋ ਕੇ ਘਰ ਵਿਚ ਪਈ ਕੋਈ ਜ਼ਹਿਰੀਲੀ ਚੀਜ਼ ਖਾ ਲਈ ਅਤੇ ਉਸ ਦੀ ਮੌਤ ਹੋ ਗਈ।
ਥਾਣਾ ਮੁਖੀ ਯਾਦਵਿੰਦਰ ਸਿੰਘ ਬਰਾੜ ਤੇ ਜਾਂਚ ਅਧਿਕਾਰੀ ਏ. ਐੱਸ. ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਸੁਖਪਾਲ ਸਿੰਘ ਦੇ ਬਿਆਨ ਦੇ ਅਧਾਰ 'ਤੇ ਕੁਲਵੀਰ ਸਿੰਘ ਤੇ ਦਿਓਰ ਹਰਦੀਪ ਸਿੰਘ ਵਿਰੁੱਧ ਧਾਰਾ 306, 34 ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ।