ਪਤੀ ਦੀ ਕੁੱਟਮਾਰ ਤੋਂ ਦੁਖੀ ਪਤਨੀ ਨੇ ਐੱਸ.ਐੱਸ.ਪੀ. ਦਫ਼ਤਰ ਲਾਈ ਇਨਸਾਫ਼ ਦੀ ਗੁਹਾਰ

Friday, Oct 23, 2020 - 06:03 PM (IST)

ਪਤੀ ਦੀ ਕੁੱਟਮਾਰ ਤੋਂ ਦੁਖੀ ਪਤਨੀ ਨੇ ਐੱਸ.ਐੱਸ.ਪੀ. ਦਫ਼ਤਰ ਲਾਈ ਇਨਸਾਫ਼ ਦੀ ਗੁਹਾਰ

ਬਠਿੰਡਾ (ਕੁਨਾਲ ਬਾਂਸਲ): ਅੱਜ ਬਠਿੰਡਾ ਐੱਸ.ਐੱਸ.ਪੀ. ਦਫਤਰ 'ਚ ਇਕ ਦੁਖੀ ਜਨਾਨੀ ਵਲੋਂ ਸਿਰ ਪਟਕ ਪਟਕ ਕੇ ਅਧਿਕਾਰੀਆਂ ਨੂੰ ਲਗਾਈ ਇਨਸਾਫ਼ ਦੀ ਗੁਹਾਰ ਲਗਾਈ ਗਈ। ਜਾਣਕਾਰੀ ਮੁਤਾਬਕ ਬਠਿੰਡਾ ਦੇ ਐੱਸ.ਐੱਸ.ਪੀ ਦਫ਼ਤਰ ਪਹੁੰਚੀ ਨਿਸ਼ਾ ਨਾਂ ਦੀ ਕੁੜੀ ਨੇ ਰੋਂਦੇ ਹੋਏ ਦੱਸਿਆ ਕਿ ਮੇਰਾ 8 ਸਾਲਾਂ ਤੋਂ ਆਪਣੇ ਸਹੁਰੇ ਵਾਲਿਆਂ ਨਾਲ ਝਗੜਾ ਚੱਲ ਰਿਹਾ ਹੈ, ਜਿਸ ਦਾ ਕੇਸ ਵੀ ਚੱਲਿਆ ਮੇਰੇ ਪਤੀ ਦੇ ਕਹਿਣ 'ਤੇ ਮੈ ਉਨ੍ਹਾਂ ਨਾਲ ਰਾਜ਼ੀਨਾਮਾ ਕਰ ਲਿਆ। ਮੇਰੇ 2 ਛੋਟੇ-ਛੋਟੇ ਬੱਚੇ ਹਨ ਪਰ ਮੇਰਾ ਪਤੀ ਮੇਰੇ ਨਾਲ ਫ਼ਿਰ ਹੱਥੋਪਾਈ ਕਰਨ ਲੱਗਾ। ਮੈਂ ਇਸ ਦੇ ਬਾਰੇ 'ਚ ਕਈ ਵਾਰ ਥਾਣਾ ਵਰਧਮਾਨ ਚੌਕੀ 'ਚ ਅਰਜ਼ੀ ਦਿੱਤੀ ਪਰ ਮੇਰੀ ਕੋਈ ਵੀ ਸੁਣਵਾਈ ਨਹੀਂ ਹੋਈ। ਹੁਣ ਮੈਂ ਕਿੱਥੇ ਜਾਵਾਂ ਮੇਰੀ ਕਿਤੇ ਸੁਣਵਾਈ ਨਹੀਂ ਹੋ ਰਹੀ। ਮੈਨੂੰ ਕੋਈ ਇਨਸਾਫ਼ ਨਹੀਂ ਦੇ ਰਿਹਾ। 

ਇਹ ਵੀ ਪੜ੍ਹੋ:  ਰਾਣਾ ਕਤਲ ਕਾਂਡ 'ਚ ਨਵਾਂ ਮੋੜ, ਇਸ ਗੈਂਗਸਟਰ ਗਰੁੱਪ ਨੇ ਫੇਸਬੁੱਕ 'ਤੇ ਲਈ ਜ਼ਿੰਮੇਵਾਰੀ

ਜਨਾਨੀ ਦਾ ਕਹਿਣਾ ਹੈ ਕਿ ਅੱਜ ਜਦੋਂ ਮੈਂ ਐੱਸ.ਐੱਸ.ਪੀ. ਸਾਬ੍ਹ ਨੂੰ ਮਿਲਣ ਆਈ ਤਾਂ ਉਹ ਮੈਨੂੰ ਉਹ ਕਹਿ ਰਹੇ ਸਨ ਕਿ ਸਹੁਰੇ ਜਾਣ ਦਾ ਤੁਹਾਡਾ ਕੋਈ ਹੱਕ ਨਹੀਂ ਹੈ ਉਲਟਾ ਤੁਹਾਡੇ 'ਤੇ ਹੀ ਕਾਰਵਾਈ ਕੀਤੀ ਜਾਵੇਗੀ।
ਜਦੋਂ ਇਸ ਸਬੰਧੀ ਐੱਸ.ਐੱਸ.ਪੀ. ਭੁਪਿੰਦਰ ਸਿੰਘ ਵਿਰਕ ਨੇ ਜਾਣਕਾਰੀ ਲਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਕੁੜੀ ਦਾ ਆਪਣੇ ਸਹੁਰੇ ਵਾਲਿਆਂ ਨਾਲ ਝਗੜਾ ਚੱਲ ਰਿਹਾ ਹੈ ਅਤੇ ਮੇਰੇ ਕੋਲ ਆਈ ਸੀ ਤੇ ਕਹਿ ਰਹੀ ਸੀ ਕਿ ਮੈਨੂੰ ਮੇਰੇ ਸਹੁਰੇ ਵਾਲੇ ਆਪਣੇ ਘਰ 'ਚ ਵੜਨ ਨਹੀਂ ਦਿੰਦੇ ਪਹਿਲੇ ਵੀ ਇਹ ਕੁੜੀ ਇੱਥੇ ਆਈ ਸੀ, ਜਿਸ ਦੀ ਅਰਜ਼ੀ ਡੀ.ਐੱਸ.ਪੀ. ਸਿਟੀ ਵਨ ਨੂੰ ਮਾਰਕ ਕੀਤੀ ਗਈ ਸੀ, ਜਿਸ 'ਚ ਨਿਕਲ ਕੇ ਆਇਆ ਸੀ ਕਿ ਇਸ ਕੁੜੀ ਦੇ ਪਤੀ ਅਤੇ ਇਸ ਨੂੰ ਉਸ ਦੇ ਸਹੁਰੇ ਵਾਲਿਆਂ ਨੇ ਬੇਦਖ਼ਲ ਕੀਤਾ ਹੋਇਆ ਹੈ। ਇਹ ਦੋਵੇਂ ਵੱਖ ਰਹਿੰਦੇ ਸਨ। ਇਨ੍ਹਾਂ ਦਾ ਆਪਸ 'ਚ ਝਗੜਾ ਚੱਲ ਰਿਹਾ ਹੈ। 

ਇਹ ਵੀ ਪੜ੍ਹੋ:  ਦੁਖ਼ਦ ਖ਼ਬਰ: ਦੋ ਭੈਣਾਂ ਦੇ ਇਕਲੌਤੇ ਭਰਾ ਦੀ ਕੈਨੇਡਾ 'ਚ ਹੋਈ ਮੌਤ, ਸਦਮੇ 'ਚ ਪਰਿਵਾਰ


author

Shyna

Content Editor

Related News