ਤੂਫਾਨ ਰੂਪੀ ਹਨੇਰੀ ਅਤੇ ਬਾਰਿਸ਼ ਕਾਰਣ ਜਨ ਜੀਵਨ ਪ੍ਰਭਾਵਿਤ
Wednesday, Apr 07, 2021 - 12:16 AM (IST)
ਲੁਧਿਆਣਾ (ਸਲੂਜਾ)–ਸਵੇਰੇ ਤੋਂ ਲੈ ਕੇ ਸ਼ਾਮ ਢਲਣ ਤੱਕ ਲੁਧਿਆਣਾ ਵਿਚ ਬੱਦਲ ਛਾਏ ਰਹੇ ਅਤੇ ਰੁਕ-ਰੁਕ ਕੇ ਬੂੰਦਾਂ-ਬਾਦੀ ਹੁੰਦੀ ਰਹੀ ਪਰ ਰਾਤ ਦੇ 8.30 ਵਜਦੇ ਹੀ ਤੂਫਾਨ ਰੂਪੀ ਧੂੜ ਭਰੀ ਹਨੇਰੀ ਨਾਲ ਸਥਾਨਕ ਨਗਰ ਦਾ ਜਨ ਜੀਵਨ ਉਥਲ-ਪੁਥਲ ਹੋ ਕੇ ਰਹਿ ਗਿਆ।
ਜ਼ਮੀਨ ਤੋਂ ਲੈ ਕੇ ਆਸਮਾਨ ਤਕ ਧੂੜ ਹੀ ਧੂੜ ਦਾ ਪਸਾਰ ਹੋਣ ਲੱਗਾ। ਲੁਧਿਆਣਾ ਦੀ ਰਫਤਾਰ ਰੁਕ ਕੇ ਰਹਿ ਗਈ। ਧੂੜ ਭਰੇ ਤੂਫਾਨ ਦੀ ਗਤੀ ਇੰਨੀ ਤੇਜ਼ ਸੀ ਕਿ ਸੜਕ ’ਤੇ ਨਿਕਲਦੇ ਹੀ ਵਾਹਨ ਡਗਮਗਾਉਣ ਲੱਗੇ। ਚਾਰੇ ਪਾਸੇ ਹਨੇਰੀ ਦੀ ਵਜ੍ਹਾ ਨਾਲ ਕੁਝ ਦੂਰੀ ’ਤੇ ਜਾ ਰਿਹਾ ਵਿਅਕਤੀ ਨਜ਼ਰ ਆ ਰਿਹਾ ਸੀ। ਹਰ ਕੋਈ ਅੱਖਾਂ ਮਲਦਾ ਹੋਇਆ ਅੱਗੇ ਵਧਦਾ ਨਜ਼ਰ ਆਇਆ।
ਇਹ ਵੀ ਪੜ੍ਹੋ-'ਸੁਰੱਖਿਆ ਕੋਸ਼ਿਸ਼ਾਂ ਦੇ ਬਾਵਜੂਦ ਫਰਾਂਸ 'ਚ ਅੱਤਵਾਦੀ ਖਤਰਿਆਂ ਬਹੁਤ ਜ਼ਿਆਦਾ'
ਬਹੁਤ ਸਾਰੇ ਵਾਹਨਾਂ ਦੇ ਆਪਸ ਵਿਚ ਟਕਰਾਉਣ ਦੀਆਂ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ। ਦੁਕਾਨਾਂ ਦੇ ਬਾਹਰ ਲੱਗੇ ਸਾਈਨ ਬੋਰਡ ਟੁੱਟ ਕੇ ਸੜਕਾਂ ’ਤੇ ਡਿੱਗੇ। ਕਈ ਇਲਾਕਿਆਂ ਵਿਚ ਬਿਜਲੀ ਦੀਆਂ ਤਾਰਾਂ ’ਤੇ ਦਰੱਖਤਾਂ ਦੇ ਡਿੱਗਣ ਨਾਲ ਵੀ ਪਾਵਰ ਸਪਲਾਈ ਡਗਮਗਾ ਗਈ। ਬਹੁਤ ਸਾਰੇ ਇਲਾਕਿਆਂ ਵਿਚ ਪਾਵਰਕਾਮ ਵੱਲੋਂ ਤੂਫਾਨ ਦੇ ਸ਼ੁਰੂ ਹੁੰਦੇ ਹੀ ਪਾਵਰ ਸਪਲਾਈ ਨੂੰ ਪਾਵਰ ਗਰਿੱਡਾਂ ਤੋਂ ਬੰਦ ਕਰ ਦਿੱਤਾ ਗਿਆ। ਤੂਫਾਨ ਦੇ ਰੁਕਣ ਨਾਲ ਹੀ ਪਾਵਰ ਸਪਲਾਈ ਬਹਾਲ ਕਰ ਦਿੱਤੀ ਗਈ। ਬਹੁਤ ਸਾਰੇ ਇਲਾਕਿਆਂ ਵਿਚ ਤੂਫਾਨ ਦੀ ਵਜ੍ਹਾ ਨਾਲ ਠੱਪ ਪਈ ਬਿਜਲੀ ਸਪਲਾਈ ਨੂੰ ਬਹਾਲ ਕਰਨ ਦੇ ਲਈ ਬਿਜਲੀ ਮੁਲਾਜ਼ਮਾਂ ਨੂੰ ਖਾਸੀ ਮੁਸ਼ੱਕਤ ਕਰਨੀ ਪਈ। ਮੌਸਮ ਵਿਭਾਗ ਨੇ ਆਉਣ ਵਾਲੇ 24 ਘੰਟਿਆਂ ਦੌਰਾਨ ਵੀ ਲੁਧਿਆਣਾ ਅਤੇ ਨੇੜੇ ਦੇ ਇਲਾਕਿਆਂ ਵਿਚ ਧੂੜ ਭਰੀ ਹਨੇਰੀ ਅਤੇ ਬਾਰਿਸ਼ ਦੀ ਸੰਭਾਵਨਾ ਪ੍ਰਗਟ ਕੀਤੀ ਹੈ।
ਨੋਟ-ਖਬਰ ਤੁਹਾਨੂੰ ਕਿਹੋ ਜਿਹੀ ਲੱਗੀ ਇਸ ਬਾਰੇ ਸਾਨੂੰ ਕੁਮੈਂਟ ਬਾਕਸ ਵਿਚ ਆਪਣੀ ਰਾਏ ਜ਼ਰੂਰ ਦੱਸੋ।