ਸਚਿਨ ਜੈਨ ਦੀ ਮੌਤ ਦੇ ਰੋਸ ''ਚ ਸੈਂਕੜੇ ਲੋਕਾਂ ਨੇ ਕੱਢਿਆ ਕੈਂਡਲ ਮਾਰਚ

Thursday, Jul 22, 2021 - 02:16 AM (IST)

ਸਚਿਨ ਜੈਨ ਦੀ ਮੌਤ ਦੇ ਰੋਸ ''ਚ ਸੈਂਕੜੇ ਲੋਕਾਂ ਨੇ ਕੱਢਿਆ ਕੈਂਡਲ ਮਾਰਚ

ਜਲੰਧਰ(ਖੁਰਾਣਾ)– ਸੋਢਲ ਰੋਡ ’ਤੇ ਸਥਿਤ ਕਰਿਆਨਾ ਵਪਾਰੀ ਸਚਿਨ ਜੈਨ ਦੀ ਹੱਤਿਆ ਨੇ ਪੂਰੇ ਸ਼ਹਿਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸੋਸ਼ਲ ਮੀਡੀਆ ’ਤੇ ਤਾਂ ਸ਼ਹਿਰ ਦੀ ਕਾਨੂੰਨ ਵਿਵਸਥਾ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ, ਅੱਜ ਸ਼ਹਿਰ ਦੇ ਸੈਂਕੜੇ ਲੋਕਾਂ ਨੇ ਇਸ ਹੱਤਿਆਕਾਂਡ ਪ੍ਰਤੀ ਰੋਸ ਪ੍ਰਗਟ ਕਰਨ ਲਈ ਕਰਮਾ ਵੈੱਲਫੇਅਰ ਸੋਸਾਇਟੀ ਦੇ ਬੈਨਰ ਹੇਠ ਇਕ ਕੈਂਡਲ ਮਾਰਚ ਕੱਢਿਆ ਜੋ ਕਪੂਰਥਲਾ ਚੌਕ ਦੇ ਨੇੜੇ-ਤੇੜੇ ਹਸਪਤਾਲਾਂ ਤੱਕ ਗਿਆ।

PunjabKesari

ਕਰਮਾ ਵੈੱਲਫੇਅਰ ਸੋਸਾਇਟੀ ਦੇ ਚੀਫ ਆਰਗੇਨਾਈਜ਼ਰ ਗੋਲਡੀ ਮਰਵਾਹਾ, ਚੇਅਰਮੈਨ ਸੋਨੂੰ ਪਰਮਾਰ ਅਤੇ ਪ੍ਰਧਾਨ ਕਰਨ ਸ਼ਰਮਾ, ਬਾਵਾ ਮਰਵਾਹਾ ਦੀ ਅਗਵਾਈ ਵਿਚ ਕੱਢੇ ਇਸ ਕੈਂਡਲ ਮਾਰਚ ਦੌਰਾਨ ਲੋਕਾਂ ਨੇ ਬੈਨਰ ਫੜੇ ਹੋਏ ਸਨ, ਜਿਨ੍ਹਾਂ ’ਤੇ ਲਿਖਿਆ ਹੋਇਆ ਸੀ ਕਿ ਸਚਿਨ ਜੈਨ ਦੀ ਮੌਤ ਗੋਲੀ ਨਾਲ ਨਹੀਂ ਸਗੋਂ ਗੰਦੇ ਸਿਸਟਮ ਕਾਰਨ ਹੋਈ ਹੈ। ਇਸ ਦੌਰਾਨ ਭਾਜਪਾ ਨੇਤਾ ਸ਼ੈੱਟੀ ਗੁਰਾਇਆ, ਸੁਰੇਸ਼ ਸੇਠੀ, ਅਭੀ ਕਪੂਰ, ਸਚਿਨ ਆਦਿ ਵੀ ਹਾਜ਼ਰ ਸਨ।

PunjabKesari

ਗੋਲਡੀ ਮਰਵਾਹਾ, ਕਰਨ ਵਰਮਾ ਅਤੇ ਸੋਨੂੰ ਪਰਮਾਰ ਆਦਿ ਨੇ ਕਿਹਾ ਕਿ ਅੱਜ ਸ਼ਹਿਰ ਵਿਚ ਜੰਗਲਰਾਜ ਵਰਗੀ ਸਥਿਤੀ ਹੈ। ਗੈਂਗਸਟਰਾਂ ’ਤੇ ਕਾਰਵਾਈ ਨਾ ਹੋਣ ਕਾਰਨ ਉਨ੍ਹਾਂ ਦੇ ਹੌਸਲੇ ਬੁਲੰਦ ਹੋ ਚੁੱਕੇ ਹਨ। ਇਸ ਦੌਰਾਨ ਜ਼ਿਲਾ ਭਾਜਪਾ ਕਾਰਜਕਾਰਨੀ ਮੈਂਬਰ ਡਿੰਪੀ ਸਚਦੇਵਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ, ਜਿਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਅਸਮਾਜਿਕ ਤੱਤਾਂ ਨੂੰ ਸੱਤਾ ਧਿਰ ਦੀ ਸ਼ਹਿ ਮਿਲ ਰਹੀ ਹੈ। ਸਾਰਿਆਂ ਨੇ ਮੰਗ ਕੀਤੀ ਕਿ ਹੱਿਤਆਰਿਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਕੇ ਫਾਂਸੀ ਦਿੱਤੀ ਜਾਵੇ।

PunjabKesari


author

Bharat Thapa

Content Editor

Related News