ਦਰਿਆ ਨੇ ਖੇਤਾਂ ''ਚ ਵਿਛਾਈ ਰੇਤ, ਬੀਮਾਰ ਪਿਤਾ ਦੀ ਮਦਦ ਨੂੰ ਬੱਚੇ ਦੀ ਅਪੀਲ ''ਤੇ ਇੰਝ ਪਹੁੰਚੇ ਸੈਂਕੜੇ ਟਰੈਕਟਰ
Saturday, Sep 02, 2023 - 04:47 PM (IST)
ਮਾਨਸਾ- ਹੜ੍ਹ ਦੀ ਮਾਰ ਝਲ ਚੁਕੇ ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਸਰਦੂਲਗੜ੍ਹ ਦੇ ਕਈ ਪਿੰਡਾਂ ਵਿਚ ਉਫ਼ਾਨ ਆਏ। ਦਰਿਆ ਨੇ ਜ਼ਮੀਨਾਂ ਨੂੰ ਮਾਰੂਥਲ ਬਣਾ ਦਿੱਤਾ। ਜਿਸ ਜਗ੍ਹਾ ਘੱਗਰ ਦਰਿਆ ਦਾ ਪਾਣੀ 10 ਫੁੱਟ ਤੱਕ ਭਰ ਗਿਆ ਸੀ, ਉਨ੍ਹਾਂ ਪਿੰਡਾਂ ਦੇ ਖੇਤਾਂ ਵਿਚ 6 ਫੁੱਟ ਤੱਕ ਰੇਤ ਜਮ੍ਹਾ ਹੋ ਗਈ ਸੀ। ਪਿੰਡ ਰੋੜਕੀ ਵਿਚ 8ਵੀਂ ਦੇ ਵਿਦਿਆਰਥੀ ਰਾਜਿੰਦਰ ਸਿੰਘ ਦੇ ਪਿਤਾ ਦੀ 3 ਏਕੜ ਜ਼ਮੀਨ 'ਤੇ ਵੀ ਰੇਤ ਜਮ੍ਹਾ ਸੀ। ਪਿਤਾ ਬੀਮਾਰ ਹੋਣ ਕਾਰਨ ਉਨ੍ਹਾਂ ਤੋਂ ਖੇਤੀ ਨਹੀਂ ਹੋ ਸਕਦੀ ਅਤੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਜ਼ਮੀਨ ਠੇਕੇ 'ਤੇ ਦਿੰਦੇ ਹਨ।
ਇਕ ਏਕੜ ਜ਼ਮੀਨ ਵਿਚ ਜਮ੍ਹਾ 6 ਫੁੱਟ ਰੇਤ ਨੂੰ ਹਟਾਉਣ ਵਿਚ 70 ਹਜ਼ਾਰ ਰੁਪਏ ਦਾ ਖ਼ਰਚਾ ਆਉਂਦਾ ਹੈ। ਇੰਨਾ ਖ਼ਰਚਾ ਚੁੱਕਣਾ ਪਰਿਵਾਰ ਲਈ ਸੰਭਵ ਨਹੀਂ ਸੀ। ਰਾਜਿੰਦਰ ਨੇ ਆਪਣੇ ਖੇਤ ਦੀ ਤਸਵੀਰ ਅਤੇ ਵਿਵਸਥਾ ਸੋਸ਼ਲ ਮੀਡੀਆ 'ਤੇ ਪਾਈ ਅਤੇ ਮਦਦ ਦੀ ਅਪੀਲ ਕੀਤੀ। ਅਗਲੇ ਹੀ ਦਿਨ ਕਈ ਟਰੈਕਟਰ ਉਸ ਦੇ ਖੇਤ ਵਿਚ ਚਲੇ ਗਏ। ਰਾਜਿੰਦਰ ਦੀ ਪਹਿਲ ਮੁਹਿੰਮ ਬਣ ਗਈ ਹੈ। ਕਿਸਾਨਾਂ ਦੀ ਮਦਦ ਵਿਚ ਕਈ ਲੋਕ ਅੱਗੇ ਆਏ ਹਨ।
ਇਹ ਵੀ ਪੜ੍ਹੋ- ਡਾਲਰਾਂ ਦੀ ਚਮਕ ਦੀ ਦੀਵਾਨੀ ਹੋਈ ਨੌਜਵਾਨ ਪੀੜ੍ਹੀ, ਕਾਨਟਰੈਕਟ ਮੈਰਿਜ 'ਚ ਲੁੱਟੀ ਜਾ ਰਹੀ ਜਵਾਨੀ, ਜਾਣੋ ਕਿਵੇਂ
ਪੰਜਾਬੀ ਬੋਲੀ ਬਚਾਓ ਫਰੰਟ ਵੀ ਕਿਸਾਨਾਂ ਦੀ ਮਦਦ ਕਰ ਰਹੀ ਹੈ। ਪੰਜਾਬ ਅਤੇ ਹਰਿਆਣਾ ਤੋਂ ਸੈਂਕੜੇ ਟਰੈਕਟਰ ਅਤੇ ਜੇ. ਸੀ. ਬੀ. ਪ੍ਰਭਾਵਿਤ ਪਿੰਡਾਂ ਵਿਚ ਪਹੁੰਚ ਕੇ ਦੋ ਹਫ਼ਤਿਆਂ ਤੋਂ ਰੇਤ ਚੁੱਕ ਰਹੇ ਹਨ। ਪਿੰਡ ਰੋੜਕੀ ਵਿਚ 100 ਟਰੈਕਟਰ ਅਤੇ 15 ਜੇ. ਸੀ. ਬੀ. ਰੇਤ ਚੁੱਕਣ ਵਿਚ ਲੱਗੇ ਹੋਏ ਹਨ। ਬਠਿੰਡਾ ਦੇ ਪਿੰਡ ਬੰਦੀ ਰੁਲਦੂ ਸਿੰਘ ਵਾਲਾ ਵਿਚ ਵੀ 50 ਟਰੈਕਟਰ ਪਹੁੰਚੇ ਹਨ।
ਇਹ ਵੀ ਪੜ੍ਹੋ- ਕਰਮਾਂ ਦੀ ਖੇਡ! ਚਾਹੁੰਦਿਆਂ ਵੀ ਦੁਬਈ ਤੋਂ ਪਰਤ ਨਾ ਸਕਿਆ ਨੌਜਵਾਨ, ਹੁਣ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ