ਐੱਸ. ਜੀ. ਪੀ. ਸੀ. ਦੇ ਲੋਕ ਗੁਰੂ ਨਹੀਂ, ਵੋਟਰਾਂ ਨੂੰ ਖੁਸ਼ ਕਰਨ ''ਚ ਲੱਗੇ : ਫੂਲਕਾ
Monday, Jan 07, 2019 - 02:49 PM (IST)

ਚੰਡੀਗੜ੍ਹ : ਸੀਨੀਅਰ ਐਡਵੋਕੇਟ ਐੱਚ. ਐੱਸ. ਫੂਲਕਾ ਨੇ ਕਿਹਾ ਕਿ ਉਹ ਐੱਸ. ਜੀ. ਪੀ. ਨੂੰ ਸਿਆਸੀ ਦਖਲ-ਅੰਦਾਜ਼ੀ ਤੋਂ ਮੁਕਤ ਕਰਾਉਣਗੇ ਅਤੇ ਇਸ ਦੇ ਲਈ ਉਨ੍ਹਾਂ ਲੋਕਾਂ ਨੂੰ ਅੱਗੇ ਲੈ ਕੇ ਆਉਣਗੇ, ਜੋ ਕਿ ਸਚਮੁੱਚ ਸੇਵਾ ਭਾਵ ਰੱਖਦੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਐੱਸ. ਜੀ. ਪੀ. ਸੀ. ਦੇ ਲੋਕ ਗੁਰੂ ਨੂੰ ਖੁਸ਼ ਕਰਨ ਦੀ ਬਜਾਏ ਵੋਟਰਾਂ ਨੂੰ ਖੁਸ਼ ਕਰਨ 'ਚ ਲੱਗੇ ਹੋਏ ਹਨ, ਜੋ ਕਿ ਸਰਾਸਰ ਗਲਤ ਹੈ। ਐੱਚ. ਐੱਸ. ਫੂਲਕਾ ਵਲੋਂ ਲੋਕ ਸਭਾ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਸਿਆਸੀ ਪਾਰਟੀ 'ਚ ਸ਼ਾਮਲ ਨਹੀਂ ਹੋਣਗੇ ਅਤੇ ਨਾ ਹੀ ਚੋਣਾਂ ਲੜਨਗੇ। ਉਨ੍ਹਾਂ ਕਿਹਾ ਕਿ ਜੋ ਲੋਕ ਤਨ, ਮਨ ਨਾਲ ਗੁਰੂ ਦੀ ਸੇਵਾ ਕਰ ਸਕਦੇ ਹਨ, ਉਹ ਪ੍ਰਬੰਧ ਵੀ ਚੰਗੀ ਤਰ੍ਹਾਂ ਸੰਭਾਲ ਸਕਦੇ ਹਨ। ਫੂਲਕਾ ਨੇ ਕਿਹਾ ਕਿ ਇਸ ਦੇ ਲਈ ਨੌਜਵਾਨਾਂ ਨੂੰ ਅੱਗੇ ਲਿਆਂਦਾ ਜਾਵੇਗਾ।