ਨਹੀਂ ਵੇਖੇ ਜਾਂਦੇ ਰਿਤਿਕ ਦੀ ਮਾਂ ਦੇ ਹੰਝੂ, UP ਤੋਂ ਪਰਿਵਾਰ ਦੇ ਆਉਣ ’ਤੇ ਭਲਕੇ ਕੀਤਾ ਜਾਵੇਗਾ ਸਸਕਾਰ (ਵੀਡੀਓ)

Monday, May 23, 2022 - 09:43 PM (IST)

ਗੜ੍ਹਦੀਵਾਲਾ/ਹੁਸ਼ਿਆਰਪੁਰ (ਵਰਿੰਦਰ ਪੰਡਿਤ) : ਗੜ੍ਹਦੀਵਾਲਾ ਦੇ ਨੇੜਲੇ ਪਿੰਡ ਖਿਆਲਾ ਬੁਲੰਦਾ ਵਿਖੇ ਪ੍ਰਵਾਸੀ ਮਜ਼ਦੂਰ ਦਾ ਇਕ 6 ਸਾਲਾ ਬੱਚਾ ਜਿਸ ਦੀ ਟਿਊਬਵੈੱਲ ਦੇ ਬੋਰ ’ਚ ਡਿੱਗਣ ਨਾਲ ਮੌਤ ਹੋ ਗਈ ਸੀ, ਦਾ ਅੰਤਿਮ ਸੰਸਕਾਰ 24 ਮਈ ਨੂੰ ਯੂ. ਪੀ. ਤੋਂ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਆਉਣ 'ਤੇ ਖਿਆਲਾ ਬੁਲੰਦਾ ਦੇ ਸ਼ਮਸ਼ਾਨਘਾਟ 'ਚ ਕੀਤਾ ਜਾਵੇਗਾ। ਪੁਲਸ ਪ੍ਰਸ਼ਾਸਨ ਵੱਲੋਂ ਪਹਿਲਾਂ ਅੱਜ 4 ਵਜੇ ਦੇ ਕਰੀਬ ਸਸਕਾਰ ਲਈ ਕਿਹਾ ਜਾ ਰਿਹਾ ਸੀ ਪਰ ਮ੍ਰਿਤਕ ਬੱਚੇ ਦੇ ਰਿਸ਼ਤੇਦਾਰਾਂ ਦੇ ਟਾਈਮ ਨਾਲ ਨਾ ਪਹੁੰਚ ਸਕਣ ਕਰਕੇ ਬੱਚੇ ਦਾ ਸਸਕਾਰ ਹੁਣ 24 ਮਈ ਨੂੰ ਸਵੇਰੇ 10 ਵਜੇ ਦੇ ਕਰੀਬ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਸ਼੍ਰੀ ਕ੍ਰਿਸ਼ਨ ਜਨਮ ਭੂਮੀ ਤੇ ਈਦਗਾਹ ਮਸਜਿਦ ਵਿਵਾਦ 'ਚ ਹੁਣ ਇਲਾਹਾਬਾਦ ਹਾਈ ਕੋਰਟ ਜਾਏਗਾ ਯੂਨਾਈਟਿਡ ਹਿੰਦੂ ਫਰੰਟ

ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਪਿੰਡ ਧੂਰੀਆਂ ਅੱਡਾ ਵਿਖੇ ਝੁੱਗੀਆਂ ਬਣਾ ਕੇ ਰਹਿ ਰਹੇ ਕੁਝ ਪ੍ਰਵਾਸੀ ਪਰਿਵਾਰ ਮਜ਼ਦੂਰੀ ਕਰਨ ਲਈ ਪਿੰਡ ਖਿਆਲਾ ਬੁਲੰਦਾ ਆਏ ਹੋਏ ਸਨ। ਇਨ੍ਹਾਂ ਦੇ ਨਾਲ ਹੀ ਇਕ ਬੱਚਾ ਰਿਤਿਕ ਪੁੱਤਰ ਰਜਿੰਦਰ ਸਿੰਘ ਵਾਸੀ ਸੇਖੋਪੁਰ ਖਾਸ ਜ਼ਿਲ੍ਹਾ ਮੁਰਾਦਾਬਾਦ ਯੂ.ਪੀ. ਹਾਲ ਵਾਸੀ ਅੱਡਾ ਧੂਰੀਆਂ ਤੋਂ ਆਇਆ ਹੋਇਆ ਸੀ ਅਤੇ ਕੰਮ ਕਰਦੇ ਆਪਣੇ ਪਰਿਵਾਰਕ ਮੈਬਰਾਂ ਨਾਲ ਦਰੱਖਤਾਂ ਹੇਠ ਬੈਠਾ ਹੋਇਆ ਸੀ। ਇਸੇ ਦੌਰਾਨ ਇਸ ਬੱਚੇ ਨੂੰ ਕੁੱਤੇ ਪੈ ਗਏ ਤੇ ਇਹ ਬੱਚਾ ਨਾਲ ਲੱਗਦੇ ਖੇਤਾਂ 'ਚ ਆਪਣੇ ਬਚਾ ਲਈ ਜ਼ਮੀਨ ਤੋਂ ਕਰੀਬ 2-3 ਫੁੱਟ ਉੱਚੇ ਖਾਲੀ ਬੋਰ 'ਤੇ ਚੜ੍ਹ ਗਿਆ ਤੇ ਬੋਰੀ ਸਮੇਤ ਬੋਰ ’ਚ ਡਿੱਗ ਪਿਆ।

ਇਹ ਵੀ ਪੜ੍ਹੋ : Online Fraud: ਕ੍ਰੈਡਿਟ ਕਾਰਡ ਰਾਹੀਂ ਘਰ ਬੈਠੇ ਵੱਜੀ 85 ਹਜ਼ਾਰ ਦੀ ਠੱਗੀ

ਇਸ ਬੱਚੇ ਦਾ ਸਵੇਰੇ 10 ਵਜੇ ਕਰੀਬ ਬੋਰ ਵਿੱਚ ਡਿੱਗਣ ਦਾ ਪਤਾ ਲੱਗਦਿਆਂ ਹੀ ਬਾਬਾ ਦੀਪ ਸਿੰਘ ਸੇਵਾ ਦਲ ਸੁਸਾਇਟੀ ਗੜ੍ਹਦੀਵਾਲਾ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਜੱਟਾਂ ਤੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਪ੍ਰਸ਼ਾਸਨ ਤੇ ਰਾਹਤ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਬੱਚੇ ਨੂੰ ਬਾਹਰ ਕੱਢਣ ਲਈ ਉਪਰਾਲੇ ਸ਼ੁਰੂ ਕੀਤੇ ਅਤੇ ਕਰੀਬ 8 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਬੱਚੇ ਨੂੰ ਬਾਹਰ ਕੱਢਿਆ ਗਿਆ ਪਰ ਹਸਪਤਾਲ ਵਿਖੇ ਇਹ ਬੱਚਾ ਜ਼ਿੰਦਗੀ ਦੀ ਜੰਗ ਹਾਰ ਗਿਆ।


author

Mukesh

Content Editor

Related News