ਭਾਜਪਾ ਦਾ ਨਿਤੀਸ਼ ’ਤੇ ਤੰਜ, ਕਿਹਾ-ਜੋ ਮੀਟਿੰਗ ਫਾਈਨਲ ਨਹੀਂ ਕਰ ਸਕੇ, ਉਹ PM ਕੈਂਡੀਡੇਟ ਕਿਵੇਂ ਫਾਈਨਲ ਕਰਨਗੇ

06/08/2023 4:23:45 PM

ਜਲੰਧਰ (ਵਿਸ਼ੇਸ਼) : ਜਨਤਾ ਦਲ ਯੂਨਾਈਟਿਡ ਦੇ ਨੇਤਾ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਲੋਂ ਵਿਰੋਧੀ ਧਿਰ ਨੂੰ ਇਕੱਠਾ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਪਰ ਭਾਜਪਾ ਨੇ ਨਿਤੀਸ਼ ਕੁਮਾਰ ਦੇ ਇਨ੍ਹਾਂ ਯਤਨਾਂ ’ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਵਿਰੋਧੀ ਧਿਰ ਦੀ ਏਕਤਾ ਲਈ ਨਿਤੀਸ਼ ਕੁਮਾਰ ਵਲੋਂ 12 ਜੂਨ ਨੂੰ ਇਕ ਮੀਟਿੰਗ ਰੱਖੀ ਗਈ ਸੀ, ਜੋ ਰੱਦ ਹੋ ਗਈ ਹੈ ਅਤੇ ਇਸ ਦੇ ਲਈ ਨਵੀਂ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ। ਨਿਤੀਸ਼ ਕੁਮਾਰ ਦੇ ਇਨ੍ਹਾਂ ਯਤਨਾਂ ’ਤੇ ਤੰਜ ਕਸਦੇ ਹੋਏ ਭਾਜਪਾ ਜਨਰਲ ਸਕੱਤਰ ਅਤੇ ਬਿਹਾਰ ਦੇ ਇੰਚਾਰਜ ਵਿਨੋਦ ਤਾਵੜੇ ਨੇ ਕਿਹਾ ਕਿ ਜੋ ਪਾਰਟੀ ਆਪਸ ’ਚ ਮੀਟਿੰਗ ਕਰਨ ਲਈ ਤਰੀਕ ਫਾਈਨਲ ਨਹੀਂ ਕਰ ਸਕਦੀ, ਉਹ ਸਾਂਝੀ ਨੀਤੀ ਬਣਾ ਕੇ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ ਕਿਵੇਂ ਤੈਅ ਕਰੇਗੀ। ਇਸ ਮਾਮਲੇ ’ਚ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਆਪਸ ’ਚ ਵੰਡੀਆਂ ਹੋਈਆਂ ਹਨ।

ਇਹ ਵੀ ਪੜ੍ਹੋ : ਅਮਰੀਕਾ ਹੀ ਨਹੀਂ, ਸਗੋਂ ਦੁਨੀਆ ਭਰ ਦੇ ਪ੍ਰਵਾਸੀ ਭਾਰਤੀ ਰਾਹੁਲ ਗਾਂਧੀ ਦੀ ‘ਭਾਰਤ ਜੋੜੋ’ ਯਾਤਰਾ ਤੋਂ ਪ੍ਰਭਾਵਿਤ : ਗਿਲਜੀਆਂ

ਅਸੀਂ ਖੁਦ ਚਾਹੁੰਦੇ ਹਾਂ ਕਿ ਇਕ ਜ਼ਿੰਮੇਵਾਰ ਵਿਰੋਧੀ ਧਿਰ ਬਣੇ ਪਰ ਮੌਜੂਦਾ ਸਮੇਂ ਜੋ ਵਿਰੋਧੀ ਧਿਰ ਹੈ, ਉਹ ਅਜੀਬ ਕਿਸਮ ਦਾ ਹੈ, ਜਿਸ ਵਿਚ ਅੱਧੇ ਨੇਤਾ ਤਾਂ ਅਗਵਾਈ ਲਈ ਕੋਸ਼ਿਸ਼ਾਂ ’ਚ ਜੁਟੇ ਹਨ, ਜਦਕਿ ਅੱਧੇ ਆਪਸ ’ਚ ਭਿੜ ਰਹੇ ਹਨ। ਦੂਜੇ ਪਾਸੇ ਨਿਤੀਸ਼ ਕੁਮਾਰ ਦਾ ਕਹਿਣਾ ਹੈ ਕਿ 12 ਜੂਨ ਦੀ ਬੈਠਕ ਇਸ ਲਈ ਰੱਦ ਕੀਤੀ ਗਈ ਹੈ ਕਿ ਉਸ ਦਿਨ ਡੀ. ਐੱਮ. ਕੇ. ਅਤੇ ਕਾਂਗਰਸ ਦੇ ਨੇਤਾਵਾਂ ਸ਼ਡਿਊਲ ਬਿਜੀ਼ ਹੈ। ਹੁਣ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਜੂਨ ਦੇ ਆਖਰੀ ਹਫਤੇ ’ਚ ਇਹ ਮੀਟਿੰਗ ਹੋ ਸਕਦੀ ਹੈ। 23 ਜੂਨ ਨੂੰ ਬੈਠਕ ਹੋਣ ਦੀ ਵੀ ਚਰਚਾ ਹੈ।

ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਵੱਲੋਂ ਕੂੜਾ ਚੁੱਕਣ ਵਾਲੇ ਤੋਂ 4000 ਰੁਪਏ ਰਿਸ਼ਵਤ ਲੈਂਦਾ ਸੈਨੇਟਰੀ ਇੰਸਪੈਕਟਰ ਕਾਬੂ     

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News