ਬੰਦ ਇਕਾਈਆਂ ਨੂੰ ਔਸਤਨ ਬਿੱਲ ਕਿਵੇਂ ਭੇਜ ਸਕਦਾ ਹੈ ਪਾਵਰਕਾਮ

Thursday, Apr 09, 2020 - 02:01 AM (IST)

ਬੰਦ ਇਕਾਈਆਂ ਨੂੰ ਔਸਤਨ ਬਿੱਲ ਕਿਵੇਂ ਭੇਜ ਸਕਦਾ ਹੈ ਪਾਵਰਕਾਮ

ਖੰਨਾ, (ਕਮਲ, ਸ਼ਾਹੀ, ਸੁਖਵਿੰਦਰ ਕੌਰ)- ਪੰਜਾਬ ਸਰਕਾਰ ਨੇ ਆਪਣੇ 7 ਅਪ੍ਰੈਲ ਦੇ ਹੁਕਮ ’ਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਦੇ ਚੇਅਰਮੈਨ ਨੂੰ ਸਾਰੇ ਪ੍ਰਕਾਰ ਦੇ ਖਪਤਕਾਰਾਂ, ਜਿਨ੍ਹਾਂ ’ਚ ਉਦਯੋਗਿਕ, ਕਮਰਸ਼ੀਅਲ ਅਤੇ ਘਰੇਲੂ ਖਪਤਕਾਰ ਸ਼ਾਮਲ ਹਨ, ਨੂੰ ਬਿਜਲੀ ਭੁਗਤਾਨ ’ਚ ਭਾਰੀ ਛੋਟ ਦੇਣ ਦਾ ਐਲਾਨ ਕੀਤਾ ਹੈ, ਉੱਥੇ ਇਸ ਆਦੇਸ਼ ’ਚ ਨਿਰਦੇਸ਼ ਦਿੱਤੇ ਗਏ ਹਨ ਕਿ ਕਿਸੇ ਵੀ ਖਪਤਕਾਰ ਦੇ ਕੰਪਲੈਕਸ ’ਚ ਜਾ ਕੇ ਮੀਟਰ ਰੀਡਿੰਗ ਨਾ ਲਈ ਜਾਵੇ । ਇਨ੍ਹਾਂ ਹੁਕਮਾਂ ’ਚ ਪੂਰਾ ਉਦਯੋਗ ਸ਼ਸ਼ੋਪੰਜ ’ਚ ਆ ਗਿਆ ਹੈ ਕਿ ਇਕ ਪਾਸੇ ਉਦਯੋਗ ਅਤੇ ਕਮਰਸ਼ੀਅਲ ਸੰਸਥਾਨ ਬੰਦ ਪਏ ਹਨ ਅਤੇ ਉਨ੍ਹਾਂ ਦੇ ਸੰਸਥਾਨਾਂ ਦੀ ਬਿਜਲੀ ਦੀ ਖਪਤ ਨਾਂਹ ਦੇ ਬਰਾਬਰ ਹੈ, ਪਰ ਉਨ੍ਹਾਂ ਨੂੰ ਜਦੋਂ ਪਿਛਲੇ ਦਿਨਾਂ ਦੇ ਯੂਨਿਟ ਖਪਤ ਦੇ ਆਧਾਰ ’ਤੇ ਔਸਤਨ ਬਿੱਲ ਭੇਜੇ ਜਾਣਗੇ ਤਾਂ ਬਿਨਾਂ ਬਿਜਲੀ ਦੀ ਖਪਤ ਦੇ ਉਨ੍ਹਾਂ ਨੂੰ ਭਾਰੀ ਰਕਮ ਚੁਕਾਉਣੀ ਪਵੇਗੀ। ਇਸ ਸਬੰਧੀ ਜੈਨ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਨਾਲ ਸੰਪਰਕ ਕਰਨ ’ਤੇ ਪਾਵਰਕਾਮ ਦੇ ਅਧਿਕਾਰੀਆਂ ਨੇ ਕੋਈ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ। ਪਾਵਰਕਾਮ ਦਾ ਇਕ ਅਧਿਕਾਰੀ ਆ ਕੇ ਜੇਕਰ ਮੀਟਰ ਰੀਡਿੰਗ ਲੈ ਲੈਂਦਾ ਹੈ ਤਾਂ ਉਸ ਦੀ ਬਿਨਾਂ ਸੰਕੋਚ ਇਜਾਜ਼ਤ ਦਿੱਤੀ ਜਾ ਸਕਦੀ ਹੈ ਕਿਉਂਕਿ ਸਾਰੇ ਉਦਯੋਗਾਂ ਦੇ ਮੀਟਰ ਫੈਕਟਰੀਆਂ ਦੇ ਮੇਨ ਗੇਟ ’ਤੇ ਹੀ ਲੱਗੇ ਹੁੰਦੇ ਹਨ, ਜਿਸਦੇ ਨਾਲ ਮੀਟਰ ਰੀਡਰ ਨੂੰ ਉਦਯੋਗਾਂ ਦੇ ਅੰਦਰ ਜਾਣ ਦੀ ਜ਼ਰੂਰਤ ਵੀ ਨਹੀਂ ਹੋਵੇਗੀ ।

ਉੱਧਰ ਸਮਾਲ ਸਕੇਲ ਸਟੀਲ ਰੀ-ਰੋਲਰਜ਼ ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਬਿਨਾਂ ਬਿਜਲੀ ਖਪਤ ਦੇ ਔਸਤ ਦੇ ਆਧਾਰ ’ਤੇ ਅੱਗੇ ਬਿੱਲ ਭੇਜਣ ਦਾ ਫੈਸਲਾ ਬਿਨਾਂ ਸੋਚੇ ਸਮਝੇ ਲਿਆ ਗਿਆ ਜਾਪਦਾ ਹੈ ਅਤੇ ਇਸ ਨੂੰ ਵਾਪਸ ਲਿਆ ਜਾਵੇ।


author

Bharat Thapa

Content Editor

Related News