ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗੀ, ਪਰਿਵਾਰ ਵਾਲ-ਵਾਲ ਹੋਇਆ ਬਚਿਆ

Sunday, Mar 26, 2023 - 05:56 PM (IST)

ਬਨੂੜ (ਗੁਰਪਾਲ) : ਸੂਬੇ ਵਿਚ ਹੋ ਰਹੀ ਬੇਮੌਸਮੀ ਬਰਸਾਤ ਕਾਰਨ ਜਿਥੇ ਕਿਸਾਨਾਂ ਦਾ ਕਰੋੜਾਂ ਰੁਪਏ ਦਾ ਘਪਲਾ ਦਾ ਨੁਕਸਾਨ ਹੋ ਗਿਆ ਹੈ, ਉਥੇ ਹੀ ਹੋ ਰਹੀ ਇਸ ਬੇਮੌਸਮੀ ਬਰਸਾਤ ਕਾਰਨ ਨੇੜਲੇ ਪਿੰਡ ਜਾਸਲੀ ਦੇ ਇਕ ਗਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗ ਗਈ ਤੇ ਪਰਿਵਾਰ ਦੇ ਵਾਲ-ਵਾਲ ਬਚ ਜਾਣ ਦਾ ਸਮਾਚਾਰ ਹੈ। ਇਸ ਡਿੱਗੇ ਹੋਏ ਕਮਰੇ ਦੀ ਛੱਤ ਨੂੰ ਦਿਖਾਉਂਦੇ ਹੋਏ ਪੀੜਤ ਜਸਵੀਰ ਸਿੰਘ ਪੁੱਤਰ ਬਿਸ਼ਨ ਦਾਸ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਹੋਈ ਬੇਮੌਸਮੀ ਬਰਸਾਤ ਕਾਰਨ ਇਕਲੌਤੇ ਕਮਰੇ ਦੀ ਛੱਤ ਡਿੱਗ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਕਮਰੇ ਦੀ ਛੱਤ ਡਿੱਗਣ ਨਾਲ ਜਿਥੇ ਪਰਿਵਾਰ ਦਾ ਵਾਲ-ਵਾਲ ਬਚਾਅ ਹੋ ਗਿਆ, ਉਥੇ ਹੀ ਕਮਰੇ ਅੰਦਰ ਪਿਆ ਖਾਣ ਪੀਣ ਤੇ ਹੋਰ ਘਰੇਲੂ ਸਮਾਨ ਖਰਾਬ ਹੋ ਗਿਆ ਹੈ। ਪੀੜਤ ਵਿਅਕਤੀ ਨੇ ਦੱਸਿਆ ਕਿ ਉਸ ਦਾ ਪਿਛਲੇ ਸਾਲ ਹੋਈਆਂ ਬਰਸਾਤਾਂ ਦੌਰਾਨ ਵੀ ਇਕ ਕਮਰੇ ਦੀ ਛੱਤ ਡਿੱਗ ਗਈ ਸੀ ਪਰ ਸੂਬਾ ਸਰਕਾਰ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਲੋਂ ਕੋਈ ਵੀ ਆਰਥਿਕ ਮਦਦ ਨਾ ਕੀਤੇ ਜਾਣ ਕਾਰਨ ਉਸ ਕਮਰੇ ਦੀ ਛੱਤ ਵੀ ਇਸੇ ਤਰ੍ਹਾਂ ਹੀ ਪਈ ਹੈ। 

ਪੀੜਤ ਪਰਿਵਾਰ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਪੁੱਜੇ ਭਾਰਤੀ ਕਿਸਾਨ ਸਿੱਧੂਪੁਰ ਦੇ ਬਲਾਕ ਮੁਹਾਲੀ ਦੇ ਪ੍ਰਧਾਨ ਤਰਲੋਚਨ ਸਿੰਘ ਨਡਿਆਲੀ ਤੇ ਜਰਨਲ ਸਕੱਤਰ ਭੁਪਿੰਦਰ ਸਿੰਘ ਨਡਿਆਲੀ ਨੇ ਪਰਿਵਾਰ ਨੇ ਸੂਬਾ ਸਰਕਾਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਪਿਛਲੇ ਸਾਲ ਦੀ ਕੋਈ ਆਰਥਿਕ ਮਦਦ ਨਾ ਕੀਤੇ ਜਾਣ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਪੀੜਤ ਪਰਿਵਾਰ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਮੁਆਵਜ਼ਾ ਦੇਣ ਦੇ ਨਾਲ ਨਾਲ ਹੋਰ ਵੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਪਰਿਵਾਰ ਆਪਣਾ ਰਹਿਣ ਬਸੇਰਾ ਬਣਾ ਸਕੇ।


Gurminder Singh

Content Editor

Related News