ਜਲੰਧਰ ਦੇ ਗਲਾਸੀ ਜੰਕਸ਼ਨ ਹੋਟਲ ਸਮੇਤ ਇਨ੍ਹਾਂ ਮਸ਼ਹੂਰ ਹੋਟਲਾਂ ਦੇ ਕੱਟੇ ਗਏ ਚਲਾਨ

Thursday, Aug 10, 2017 - 07:01 PM (IST)

ਜਲੰਧਰ ਦੇ ਗਲਾਸੀ ਜੰਕਸ਼ਨ ਹੋਟਲ ਸਮੇਤ ਇਨ੍ਹਾਂ ਮਸ਼ਹੂਰ ਹੋਟਲਾਂ ਦੇ ਕੱਟੇ ਗਏ ਚਲਾਨ

ਜਲੰਧਰ— ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਅਤੇ ਟ੍ਰੈਫਿਕ ਪੁਲਸ ਨੇ ਬੁੱਧਵਾਰ ਨੂੰ ਏ. ਡੀ. ਸੀ. ਦੇ ਆਦੇਸ਼ਾਂ 'ਤੇ ਗੈਰ-ਕਾਨੂੰਨੀ ਪਾਰਕਿੰਗ ਖਿਲਾਫ ਮੁਹਿੰਮ ਚਲਾਈ। ਤਹਿਬਾਜ਼ਾਰੀ ਵਿਭਾਗ ਦੇ ਸੁਪਰਡੈਂਟ ਮਨਦੀਪ ਸਿੰਘ ਨੇ ਦੱਸਿਆ ਕਿ ਦੁਪਹਿਰ ਕਰੀਬ 12.15 ਵਜੇ ਨਿਗਮ ਦੀ ਟੀਮ ਸਭ ਤੋਂ ਪਹਿਲਾਂ ਹੋਟਲ ਕਮਲ ਪੈਲੇਸ ਪਹੁੰਚੀ। ਇਥੇ ਹੋਟਲ ਦੇ ਬਾਹਰ ਗੈਰ-ਕਾਨੂੰਨੀ ਰੂਪ ਨਾਲ ਵਾਰਨ ਪਾਰਕ ਕੀਤੇ ਗਏ ਸਨ। ਇਸ 'ਤੇ ਹੋਟਲ ਦਾ ਚਲਾਨ ਕੀਤਾ ਗਿਆ। ਦਰਅਸਲ ਹੋਟਲ ਕਮਲ ਪੈਲੇਸ ਦੇ ਕੋਲ ਪਾਰਕਿੰਗ ਹੀ ਨਹੀਂ ਹੈ, ਜਿਸ ਕਾਰਨ ਲੋਕਾਂ ਨੂੰ ਮਜਬੂਰੀ 'ਚ ਸੜਕ 'ਤੇ ਹੀ ਵਾਹਨ ਖੜ੍ਹੇ ਕਰਨੇ ਪੈਂਦੇ ਹਨ। ਇਸ ਤੋਂ ਬਾਅਦ ਟੀਮ ਕੋਰਟ ਕੰਪਲੈਕਸ ਪਹੁੰਚੀ। ਇਥੇ ਰੱਸੀ ਲਗਾ ਕੇ ਗੈਰ-ਕਾਨੂੰਨੀ ਰੂਪ ਨਾਲ ਪਾਰਕਿੰਗ ਕਰਕੇ ਪੈਸੇ ਵਸੂਲ ਕੀਤੇ ਜਾ ਰਹੇ ਸਨ। ਇਸ 'ਤੇ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਗਿਆ ਕਿ ਨਿਗਮ ਦੀ ਜ਼ਮੀਨ 'ਤੇ ਪੈਸੇ ਨਹੀਂ ਵਸੂਲੇ ਜਾ ਸਕਦੇ। ਇਸ 'ਤੇ ਪਾਰਕਿੰਗ ਚਲਾਉਣ ਵਾਲੇ ਨੇ ਇਕ ਦਿਨ ਦਾ ਸਮਾਂ ਮੰਗਿਆ। ਉਥੇ ਹੀ ਹੋਟਲ ਪ੍ਰੈਸੀਡੈਂਟ ਨਿਊ ਕੋਰਟ ਦੇ ਬਾਹਰ ਵੀ ਗੈਰ-ਕਾਨੂੰਨੀ ਢੰਗ ਨਾਲ ਪਾਰਕਿੰਗ ਕੀਤੀ ਗਈ ਸੀ। ਇਸ 'ਤੇ ਹੋਟਲ ਦਾ ਚਲਾਨ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਟੀਮ ਨੂੰ ਗਲਾਸੀ ਜੰਕਸ਼ਨ ਦੇ ਬਾਹਰ ਵੀ ਗੈਰ-ਕਾਨੂੰਨੀ ਪਾਰਕਿੰਗ ਮਿਲੀ। ਇਸ ਕਰਕੇ ਇਸ ਦਾ ਵੀ ਚਲਾਨ ਕੀਤਾ ਗਿਆ। 
ਤਹਿਬਾਜ਼ਾਰੀ ਵਿਭਾਗ ਦੇ ਸੁਪਰਡੈਂਟ ਮਨਦੀਪ ਸਿੰਘ ਨੇ ਦੱਸਿਆ ਕਿ ਸਿਰਫ ਹੋਟਲ ਪ੍ਰੈਸੀਡੈਂਟ ਦੇ ਬਾਹਰ ਹੀ ਨਿਗਮ ਨੇ ਪਾਰਕਿੰਗ ਦਾ ਠੇਕਾ ਦਿੱਤਾ ਹੈ। ਇਸ ਤੋਂ ਇਲਾਵਾ ਪੂਰੇ ਸ਼ਹਿਰ 'ਚ ਕਿਤੇ ਵੀ ਨਿਗਮ ਦੀ ਪਾਰਕਿੰਗ ਦਾ ਠੇਕਾ ਨਹੀਂ ਦਿੱਤਾ ਗਿਆ ਹੈ। ਜਿਹੜੇ ਠੇਕੇਦਾਰਾਂ ਦਾ ਠੇਕਾ ਖਥਮ ਹੋ ਗਿਆ ਹੈ, ਉਹ ਵੀ ਪਾਰਕਿੰਗ ਨਹੀਂ ਚਲਾ ਸਕਦੇ। ਜੇਕਰ ਕੋਈ ਅਜਿਹਾ ਕਰ ਰਿਹਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।


Related News