PSPCL ਦੀ ਵੱਡੀ ਕਾਰਵਾਈ, ਬਿਜਲੀ ਚੋਰੀ ਕਰਨ 'ਤੇ ਹੋਟਲ ਨੂੰ ਲਾਇਆ 15 ਲੱਖ ਤੋਂ ਵੱਧ ਜੁਰਮਾਨਾ
Wednesday, Jul 06, 2022 - 09:29 PM (IST)
ਅੰਮ੍ਰਿਤਸਰ : ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਰਾਜ 'ਚ ਬਿਜਲੀ ਚੋਰੀ ਨੂੰ ਠੱਲ੍ਹ ਪਾਉਣ ਸਬੰਧੀ ਦਿੱਤੇ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਸੰਚਾਲਨ ਬਾਰਡਰ ਜ਼ੋਨ ਦੇ ਮੁੱਖ ਇੰਜੀਨੀਅਰ ਦੀਆਂ ਹਦਾਇਤਾਂ ਮੁਤਾਬਕ ਹਲਕਾ ਸ਼ਹਿਰੀ ਅੰਮ੍ਰਿਤਸਰ ਵਿਖੇ ਬਿਜਲੀ ਚੋਰੀ ਦੀ ਚੈਕਿੰਗ ਦੌਰਾਨ ਹੋਟਲ ਭਾਰਤ ਲੌਜ, ਜੋ ਸਰਹੱਦੀ ਕੰਪਲੈਕਸ ਜੀ.ਟੀ. ਰੋਡ ਅੰਮ੍ਰਿਤਸਰ ਵਿਖੇ ਚੱਲ ਰਿਹਾ ਹੈ, ਕੁਨੈਕਸ਼ਨ ਬਿਜਲੀ ਚੋਰੀ ਕਰਦਾ ਫੜਿਆ ਗਿਆ, ਜੋ ਕਿ ਯੈਲੋ ਫੇਜ਼ ਦੇ ਸੀ.ਟੀ. ਦੀ ਤਾਰ ਜੋ ਕਿ ਮੀਟਰ ਨੂੰ ਜਾ ਰਹੀ ਸੀ, ਦੇ ਟਰਮੀਨਲ 'ਤੇ ਪੀ.ਵੀ.ਸੀ. ਟੇਪ ਲਗਾ ਕੇ ਬਿਜਲੀ ਦੇ ਮੀਟਰ ਦੀ ਅਸਲ ਖਪਤ ਨੂੰ ਰਿਕਾਰਡ ਕਰਨ ਤੋਂ ਰੋਕਦਿਆਂ ਬਿਜਲੀ ਚੋਰੀ ਕਰ ਰਿਹਾ ਸੀ।
ਖ਼ਬਰ ਇਹ ਵੀ : ਕੱਲ੍ਹ ਵਿਆਹ ਕਰਵਾਉਣਗੇ CM ਮਾਨ, ਉਥੇ ਸਾਬਕਾ ਮੰਤਰੀ ਆਸ਼ੂ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ, ਪੜ੍ਹੋ TOP 10
ਉਕਤ ਹੋਟਲ ਦੀ ਬਿਜਲੀ ਚੋਰੀ ਦਾ ਕੇਸ ਡਿਸਟ੍ਰੀਬਿਊਸ਼ਨ ਵਿੰਗ ਦੇ ਅਧਿਕਾਰੀਆਂ ਅਤੇ ਇਨਫੋਰਸਮੈਂਟ ਦੀ ਟੀਮ ਵੱਲੋਂ ਸਾਂਝੇ ਤੌਰ 'ਤੇ ਚੈਕਿੰਗ ਦੌਰਾਨ ਫੜਿਆ ਗਿਆ। ਚੈਕਿੰਗ ਦੌਰਾਨ ਸੈਕਸ਼ਨ 40 ਕਿਲੋਵਾਟ ਲੋਡ ਦੇ ਮੁਤਾਬਕ ਮੌਕੇ 'ਤੇ 38.659 ਕਿਲੋਵਾਟ ਲੋਡ ਚੱਲਦਾ ਪਾਇਆ ਗਿਆ। ਮੌਕੇ 'ਤੇ ਹੋਟਲ ਨੂੰ ਬਿਜਲੀ ਚੋਰੀ ਕਰਨ 'ਤੇ 15.82 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਅਤੇ ਮੌਕੇ 'ਤੇ ਹੀ ਬਿਜਲੀ ਦਾ ਕੁਨੈਕਸ਼ਨ ਕਟਵਾ ਦਿੱਤਾ ਗਿਆ। ਬਿਜਲੀ ਚੋਰੀ ਦਾ ਕੇਸ ਐਂਟੀ ਪਾਵਰ ਥੈਫਟ ਵੇਰਕਾ ਵਿਖੇ ਦਰਜ ਕਰਵਾ ਦਿੱਤਾ ਗਿਆ ਹੈ ਤਾਂ ਜੋ ਉਕਤ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਸਮੱਗਲਰਾਂ ਨੂੰ ਛੱਡਣ ਦੇ ਮਾਮਲੇ 'ਚ DSP ਲਖਬੀਰ ਸਿੰਘ 10 ਲੱਖ ਰੁਪਏ ਰਿਸ਼ਵਤ ਸਮੇਤ ਗ੍ਰਿਫ਼ਤਾਰ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ