ਗਰਮ ਹਵਾਵਾਂ ਅਤੇ ਲੂ ਨੇ ਕੱਢੇ ਲੋਕਾਂ ਦੇ ਵੱਟ, ਪਾਰਾ 43 ਡਿਗਰੀ ਤੋਂ ਪਾਰ, ਲੋਕ ਹੋਣ ਲੱਗੇ ਬੀਮਾਰ

05/17/2022 10:04:23 AM

ਤਰਨਤਾਰਨ (ਰਮਨ ਚਾਵਲਾ)- ਦਿਨ-ਬ-ਦਿਨ ਵੱਧ ਰਹੀ ਗਰਮੀ ਦੌਰਾਨ ਸੂਰਜ ਦੇਵਤਾ ਨੇ ਆਪਣਾ ਰੂਪ ਵਿਖਾਉਂਦੇ ਹੋਏ ਲੋਕਾਂ ਨੂੰ ਜਿੱਥੇ ਘਰਾਂ ’ਚ ਬੰਦ ਹੋਣ ਲਈ ਮਜ਼ਬੂਰ ਕਰ ਦਿੱਤਾ, ਉੱਥੇ ਚੱਲ ਰਹੀਆਂ ਗਰਮ ਹਵਾਵਾਂ ਨੇ ਕਾਰੋਬਾਰੀਆਂ ਨੂੰ ਕਈ ਮੁਸ਼ਕਲਾਂ ’ਚ ਪਾ ਦਿੱਤਾ ਹੈ। ਮਈ ਮਹੀਨੇ ਦੌਰਾਨ ਤਾਪਮਾਨ 43 ਡਿਗਰੀ ਤੋਂ ਪਾਰ ਹੋਣ ਨਾਲ ਲੋਕਾਂ ਦੀ ਤੌਬਾ ਕਰਵਾ ਦਿੱਤੀ ਹੈ। ਇਸ ਵੱਧ ਰਹੀ ਗਰਮੀ ਕਾਰਨ ਜਿੱਥੇ ਬਜ਼ੁਰਗਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਬੱਚਿਆਂ ਦਾ ਗਰਮੀ ਦੌਰਾਨ ਕਾਫੀ ਮੰਦਾ ਹਾਲ ਹੁੰਦਾ ਨਜ਼ਰ ਆ ਰਿਹਾ ਹੈ। ਗਰਮੀ ਤੋਂ ਰਾਹਤ ਪਾਉਣ ਲਈ ਬੱਚੇ ਖਾਣ-ਪੀਣ ਵਾਲੀਆਂ ਠੰਡੀਆਂ ਵਸਤੂਆਂ ਅਤੇ ਵਾਰ-ਵਾਰ ਨਹਾਉਂਦੇ ਦਿਖਾਈ ਦੇ ਰਹੇ ਹੈ। 

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਅੰਮ੍ਰਿਤਸਰ ਜ਼ਿਲ੍ਹੇ ’ਚ ਨਸ਼ੇ ਦੀ ਓਵਰਡੋਜ਼ ਨੇ 2 ਮਾਵਾਂ ਦੀਆਂ ਕੁੱਖਾਂ ਕੀਤੀਆਂ ਸੁੰਨੀਆਂ

ਜ਼ਿਕਰਯੋਗ ਹੈ ਕਿ ਪਿਛਲੇ 11 ਸਾਲਾਂ ਦੇ ਟੁੱਟੇ ਰਿਕਾਰਡ ਨਾਲ ਲੋਕ ਬੀਮਾਰ ਹੋਣੇ ਸ਼ੁਰੂ ਹੋ ਗਏ ਹਨ। ਬਿਜਲੀ ਦੀ ਖਪਤ ’ਚ ਹੋਇਆ 45 ਫੀਸਦੀ ਵਾਧਾ-ਪਿਛਲੇ ਕੁਝ ਦਿਨਾਂ ਦੌਰਾਨ ਤਾਪਮਾਨ ’ਚ ਲਗਾਤਾਰ ਵਾਧਾ ਹੋਣ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਪਮਾਨ 43 ਡਿਗਰੀ ਤੋਂ ਪਾਰ ਹੋਣ ਨਾਲ ਲੋਕਾਂ ਵਲੋਂ ਗਰਮੀ ਤੋਂ ਰਾਹਤ ਪਾਉਣ ਲਈ ਏਅਰ ਕੰਡੀਸ਼ਨਰ, ਕੂਲਰਾਂ, ਪੱਖਿਆਂ ਦੀ ਵਰਤੋਂ ’ਚ ਲਗਾਤਾਰ ਵਾਧਾ ਸ਼ੁਰੂ ਹੋ ਗਿਆ ਹੈ। ਘਰਾਂ, ਦੁਕਾਨਾਂ, ਦਫਤਰਾਂ ’ਚ ਜਿੱਥੇ ਇਨ੍ਹਾਂ ਬਿਜਲੀ ਨਾਲ ਚੱਲਣ ਵਾਲੇ ਯੰਤਰਾਂ ਦੀ ਵਰਤੋਂ ’ਚ ਤੇਜ਼ੀ ਆਉਣੀ ਸ਼ੁਰੂ ਹੋਈ ਹੈ, ਜਿਸ ਨਾਲ ਕਰੀਬ 45 ਫੀਸਦੀ ਬਿਜਲੀ ਦੀ ਵਰਤੋਂ ’ਚ ਵਾਧਾ ਹੋ ਚੁੱਕਾ ਹੈ।

ਪੜ੍ਹੋ ਇਹ ਵੀ ਖ਼ਬਰ: ਦੋਸਤ ਦੇ ਘਰ ਗਏ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ, ਘਰ ’ਚ ਪਿਆ ਚੀਕ-ਚਿਹਾੜਾ

ਹੀਟ ਸਟ੍ਰੋਕ ਬੱਚਿਆਂ ਲਈ ਖਤਰਾ-ਤਾਪਮਾਨ ਦੇ ਵਧਣ ਨਾਲ ਜਿੱਥੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਉਲਟੀ, ਡਾਈਹੀਰੀਆ, ਢਿੱਡ ਇਨਫੈਕਸ਼ਨ, ਟਾਈਫਾਈਡ, ਪੀਲੀਆ ਆਦਿ ਬੀਮਾਰੀਆਂ ਨੇ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਮੁੱਖ ਕਾਰਨ ਬਾਜ਼ਾਰਾਂ ’ਚ ਵਿਕਣ ਵਾਲੀਆਂ ਘਟੀਆ ਕਿਸਮ ਦੀਆਂ ਵਸਤੂਆਂ ਦੀ ਵਰਤੋਂ ਕਰਨਾ ਮੰਨਿਆ ਜਾ ਰਿਹਾ ਹੈ। ਘਟੀਆ ਕਿਸਮ ਦੇ ਮਟੀਰੀਅਲ ਨਾਲ ਤਿਆਰ ਕੀਤੀ ਗਈ ਬਰਫ, ਰੰਗ, ਸਕਰੀਨ ਆਦਿ ਤੋਂ ਇਲਾਵਾ ਨਾ ਪੀਣ ਯੋਗ ਪਾਣੀ ਨੇ ਕਈਆਂ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ।

ਪੜ੍ਹੋ ਇਹ ਵੀ ਖ਼ਬਰ: ਪੱਟੀ ’ਚ ਰੂਹ ਕੰਬਾਊ ਵਾਰਦਾਤ, ਪੇਕੇ ਰਹਿ ਰਹੀ ਪਤਨੀ ਦਾ ਕਤਲ ਕਰਨ ਮਗਰੋਂ ਪਤੀ ਨੇ ਕੀਤੀ ਖ਼ੁਦਕੁਸ਼ੀ

ਇਸ ਸਬਧੀ ਜਾਣਕਾਰੀ ਦਿੰਦੇ ਹੋਏ ਰੰਧਾਵਾ ਕਲੀਨਿਕ ਦੇ ਮਾਲਕ ਅਤੇ ਬੱਚਿਆਂ ਦੇ ਮਾਹਿਰ ਡਾ. ਸੁਪ੍ਰਿਯਾ ਰੰਧਾਵਾ ਨੇ ਦੱਸਿਆ ਕਿ ਅੱਤ ਦੀ ਪੈ ਰਹੀ ਗਰਮੀ ਅਤੇ ਚੱਲ ਰਹੀ ਗਰਮ ਹਵਾ ਤੋਂ ਬੱਚਿਆਂ ਨੂੰ ਬਚਾਉਣਾ ਚਾਹੀਦਾ ਹੈ। ਹੀਟ ਸਟ੍ਰੋਕ (ਲੂ ਲੱਗਣਾ) ਬੱਚਿਆਂ ਲਈ ਖਤਰਾ ਬਣ ਸਕਦੀ ਹੈ, ਜਿਸ ਕਾਰਨ ਤੇਜ਼ ਗਰਮੀ ਕਾਰਨ ਬੱਚਿਆਂ ਨੂੰ ਚੱਕਰ ਆਉਣਾ, ਉਲਟੀ ਆਉਣਾ, ਤੇਜ਼ ਬੁਖ਼ਾਰ, ਦੇਖਣ ’ਚ ਪ੍ਰੇਸ਼ਾਨੀ, ਬੇਹੋਸ਼ੀ ਆਉਣਾ, ਸਰੀਰ ’ਚ ਪਸੀਨਾ ਨਾ ਆਉਣਾ, ਬੀ.ਪੀ ਘੱਟ ਹੋਣਾ ਆਦਿ ਲੱਛਣ ਸਾਹਮਣੇ ਆ ਸਕਦੇ ਹਨ। ਇਸ ਤੋਂ ਬੱਚਣ ਲਈ ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਧੁੱਪ ’ਚ ਜਾਣ ਤੋਂ ਗੁਰੇਜ਼ ਕਰਨ ਦੀ ਲੋੜ ਹੈ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦੀ ਧੌਣ ਵੱਢ ਕੀਤਾ ਕਤਲ

ਧੁੱਪ ’ਚ ਚਮੜੀ ਹੋ ਰਹੀ ਕਾਲੀ-ਚਮੜੀ ਰੋਗਾਂ ਦੇ ਮਾਹਿਰ ਡਾਕਟਰ ਐੱਸ.ਐੱਸ ਮਾਨ ਨੇ ਦੱਸਿਆ ਕਿ ਧੁੱਪ ਰਾਹੀਂ ਅਲਟਰਾ ਵਾਈਲਟ ਕਿਰਨਾਂ ਨਾਲ ਚਮੜੀ ਦੀ ਉਪਰਲੀ ਪਰਤ ਖਰਾਬ ਹੋਣ ਕਾਰਨ ਕਾਲੀ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਸ ਤੋਂ ਸਾਨੂੰ ਬਚਾਅ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਚਣ ਲਈ ਧੁੱਪ ’ਚ ਬਾਹਰ ਨਹੀਂ ਜਾਣਾ ਚਾਹੀਦਾ ਅਤੇ ਚਮੜੀ ਰੋਗਾਂ ਦੇ ਮਾਹਿਰ ਡਾਕਟਰ ਨਾਲ ਸੰਪਰਕ ਕਰਦੇ ਹੋਏ ਕੀਮਤੀ ਸਰੀਰ ਦੀ ਚਮੜੀ ਨੂੰ ਖ਼ਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ।


rajwinder kaur

Content Editor

Related News