ਹਸਪਤਾਲ ਦੇ ਸਾਹਮਣੇ ਕੁੜੀ-ਮੁੰਡੇ ਨੇ ਖਾਧਾ ਜ਼ਹਿਰ
Friday, Nov 01, 2019 - 06:19 PM (IST)

ਮੋਗਾ (ਗੋਪੀ ਰਾਊਕੇ) : ਮੋਗਾ ਦੇ ਇਕ ਨਿੱਜੀ ਹਸਪਤਾਲ ਦੇ ਸਾਹਮਣੇ ਇਕ ਕੁੜੀ-ਮੁੰਡੇ ਨੇ ਜ਼ਹਿਰ ਨਿਗਲ ਲਿਆ, ਜਿਸ ਕਾਰਨ ਦੋਵਾਂ ਦੀ ਹਾਲਤ ਬੇਹੁਦ ਨਾਜ਼ੁਕ ਬਣੀ ਹੋਈ ਹੈ। ਪਹਿਲੀ ਨਜ਼ਰੇ ਦੇਖਣ ਨਾਲ ਮਾਮਲਾ ਪ੍ਰੇਮ ਸੰਬੰਧਾਂ ਦਾ ਲੱਗ ਰਿਹਾ ਹੈ। ਘਟਨਾ ਸਥਾਨ 'ਤੇ ਪਹੁੰਚੇ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁੜੀ ਦਾ ਵਿਆਹ ਹੋ ਚੁੱਕਾ ਹੈ ਅਤੇ ਉਸ ਦਾ ਚਾਰ ਸਾਲ ਦਾ ਬੇਟਾ ਵੀ ਹੈ। ਦੋਵਾਂ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਦੋਵਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।