ਹੁਸ਼ਿਆਰਪੁਰ ਦੇ ਹੋਣਹਾਰ ਵਿਨਾਇਕ ਸ਼ਰਮਾ ਨੂੰ ਆਇਆ ਇਸਰੋ ਦਾ ਸੱਦਾ

09/06/2019 1:39:27 PM

ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ)—ਅੱਜ ਸ਼ੁੱਕਰਵਾਰ-ਸ਼ਨੀਵਾਰ ਦੀ ਰਾਤ ਕਰੀਬ 2 ਵਜੇ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਬੈਂਗਲੁਰੂ 'ਚ ਇਸ ਇਤਿਹਾਸ ਪਲ ਦੇ ਗਵਾਹ ਹੁਸ਼ਿਆਰਪੁਰ ਦੇ ਤਲਵਾੜਾ ਕਸਬੇ ਦੇ ਐੱਸ.ਡੀ. ਸਰਵਹਿੱਤਕਾਰੀ ਵਿਦਿਆ ਮੰਦਰ ਸੀਨੀਅਰ ਸੈਕੇਂਡਰੀ ਸਕੂਲ 'ਚ 9ਵੀਂ ਕਲਾਸ 'ਚ ਪੜ੍ਹਨ ਵਾਲੇ ਵਿਦਿਆਰਥੀ ਵਿਨਾਇਕ ਸ਼ਰਮਾ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਚੰਦਰਯਾਨ -2 ਦੀ ਸਫਲ ਲੈਂਡਿਗ ਦੇਖਣਗੇ।

ਇਸ ਇਤਿਹਾਸਕ ਪਲ ਨੂੰ ਦੇਖਣ ਦੇ ਲਈ ਦੇਸ਼ ਤੋਂ 70 ਪ੍ਰਤਿਭਾਸ਼ਾਲੀ ਬੱਚਿਆਂ ਨੂੰ ਚੁਣਿਆ ਗਿਆ ਹੈ। ਉਸ 'ਚ ਪੰਜਾਬ 'ਚੋਂ 2 ਬੱਚਿਆਂ ਦਾ ਚੋਣ ਕੀਤੀ ਗਈ ਹੈ। ਵਿਨਾਇਕ ਸ਼ਰਮਾ ਇਸ ਇਤਿਹਾਸਕ ਪਲ ਨੂੰ ਪੀ.ਐੱਮ. ਮੋਦੀ ਦੇ ਨਾਲ ਦੇਖਣ ਦੇ ਲਈ ਕੱਲ੍ਹ ਹੀ ਬੈਂਗਲੁਰੂ ਦੇ ਲਈ ਰਵਾਨਾ ਹੋ ਗਿਆ। ਵਿਨਾਇਕ ਸ਼ਰਮਾ ਨੂੰ ਮਿਲੀ ਇਸ ਖੁਸ਼ੀ 'ਚ ਸ਼ਾਮਲ ਐਂਬੂਲੈਂਸ ਡਰਾਇਵਰ ਪਿਤਾ ਰਾਜਨ ਸ਼ਰਮਾ, ਸਰਕਾਰੀ ਸਕੂਲ 'ਚ ਅਧਿਆਪਕਾ ਮਾਂ ਮਧੂਮਤੀ ਸ਼ਮਾ ਦੇ ਨਾਲ-ਨਾਲ ਸਕੂਲ ਦੇ ਪ੍ਰਿੰਸੀਪਲ ਦੇਸ਼ਰਾਜ ਸ਼ਰਮਾ ਅਤੇ ਵਿਨਾਇਕ ਦੇ ਦੋਸਤਾਂ 'ਚ ਖੁਸ਼ੀ ਦੀ ਲਹਿਰ ਦੌੜ ਪਈ ਹੈ।

PunjabKesari
ਜ਼ਿਕਰਯੋਗ ਹੈ ਕਿ ਵਿਨਾਇਕ ਸ਼ਰਮਾ ਨੂੰ ਇਸ ਇਤਿਹਾਸਕ ਪਲ ਨੂੰ ਦੇਖਣ ਲਈ ਇਸਰੋ ਵਲੋਂ ਆਯੋਜਿਤ ਸਪੇਸ ਕ੍ਰਿਜ ਮੁਕਾਬਲੇ 'ਚ ਸਫਲ ਰਹਿਣ ਦੇ ਬਾਅਦ ਮਿਲਿਆ ਹੈ। ਇਸਰੋ ਦੇ ਵਲੋਂ ਪੂਰੇ ਦੇਸ਼ 'ਚ10 ਤੋਂ 25 ਅਗਸਤ ਦੇ 'ਚ ਕੀਤਾ ਗਿਆ ਸੀ। ਇਸ ਮੁਕਾਬਲੇ 'ਚ ਇਸਰੋ ਵਲੋਂ ਪੁੱਛੇ ਗਏ 20 'ਚੋਂ 20 ਬਲਕਿ 100 ਫੀਸਦੀ ਪ੍ਰਸ਼ਨਾਂ ਦਾ ਜਵਾਬ ਵਿਨਾਇਕ ਸ਼ਰਮਾ ਨੇ 10 ਸੈਂਕੇਡ ਦੇ ਅੰਦਰ ਦਿੱਤੇ ਸੀ। ਵਿਨਾਇਕ ਦਾ ਕਹਿਣਾ ਹੈ ਕਿ ਮੈਂ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਉਸ ਪਲ ਨੂੰ ਜੀ ਸਕਾਂਗਾ, ਜਿਸ ਦਾ ਇੰਤਜਾਰ ਪੂਰੇ ਦੇਸ਼ ਨੂੰ ਹੈ।

ਬਚਪਨ ਤੋਂ ਹੀ ਹੈ ਪੁਲਾੜ ਵਿਗਿਆਨ 'ਚ ਰੂਚੀ
ਆਪਣੇ ਮਾਤਾ-ਪਿਤਾ ਅਤੇ ਪ੍ਰਿੰਸੀਪਲ ਦੀ ਹਾਜ਼ਰੀ 'ਚ ਵਿਨਾਇਕ ਸ਼ਰਮਾ ਦਾ ਕਹਿਣਾ ਹੈ ਕਿ ਉਹ ਇਸ ਗੌਰਵਸ਼ਾਲੀ ਪਲ ਨੂੰ ਦੇਖਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਵਿਨਾਇਕ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਰੂਚੀ ਵਿਗਿਆਨ 'ਚ ਹੈ। ਉਹ ਅੱਗੇ ਚੱਲ ਕੇ ਪੁਲਾੜ ਦੇ ਖੇਤਰ 'ਚ ਕੁਝ ਕਰਨਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਬੈਂਗਲੁਰੂ ਸਥਿਤ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਕੰਟਰੋਲ 'ਚ ਇਸ ਇਤਿਹਾਸਕ ਪਲ ਦਾ ਗਵਾਹ ਬਣਨ ਦੇ ਲਈ ਭਾਰਤ ਸਰਕਾਰ ਨਾਲ ਇਸ ਬਾਬਤ ਉਨ੍ਹਾਂ ਨੂੰ ਸੱਦਾ ਮਿਲਿਆ ਹੈ। ਹੁਣ ਤਾਂ ਉਸ ਨੂੰ ਉਸ ਇਤਿਹਾਸਕ ਪਲ ਦਾ ਬੇਸਬਰੀ ਨਾਲ ਇੰਤਜ਼ਾਰ ਹੈ,ਜਦੋਂ ਚਾਂਦ ਦੀ ਸਤਿਹ ਨੂੰ ਚੰਦਰਯਾਨ ਮਿਸ਼ਨ-2 ਚੂਮੇਗਾ।
 


Shyna

Content Editor

Related News