ਹੁਸ਼ਿਆਰਪੁਰ ਪਾਵਰਕਾਮ ਦੀ ਨਵੀਂ ਪਹਿਲ, ਹੁਣ ਵਟਸਐਪ ਰਾਹੀਂ ਹੱਲ ਹੋਣਗੀਆਂ ਸਮੱਸਿਆਵਾਂ

06/16/2020 6:13:39 PM

ਹੁਸ਼ਿਆਰਪੁਰ (ਮਿਸ਼ਰਾ)— ਹੁਸ਼ਿਆਰਪੁਰ ਸ਼ਹਿਰ ਹੀ ਨਹੀਂ ਸਗੋਂ ਜ਼ਿਲ੍ਹੇ ਦੇ ਤਮਾਮ ਕਸਬਿਆਂ ਅਤੇ ਪਿੰਡਾਂ ਦੇ ਬਿਜਲੀ ਉਪਭੋਗਤਾਵਾਂ ਦੀਆਂ ਸਮੱਸਿਆਵਾਂ ਨੂੰ ਹਲ ਕਰਨ ਲਈ ਹੁਸ਼ਿਆਰਪੁਰ ਪਾਵਰਕਾਮ ਸਰਕਲ ਨੇ ਜ਼ਿਲ੍ਹਾ ਹੈੱਡ ਕੁਆਰਟਰ ਸਪਲਾਈ ਨਾਂ 'ਤੇ ਇਕ ਵਸਟਐਪ ਗਰੁੱਪ ਬਣਾਇਆ ਹੈ। ਇਹ ਵਟਸਐਪ ਗਰੁੱਪ ਬਿਜਲੀ ਖਪਤਕਾਰਾਂ ਅਤੇ ਕਿਸਾਨਾਂ 'ਚ ਕਾਫ਼ੀ ਲੋਕ ਪ੍ਰਸਿੱਧ ਹੋ ਰਿਹਾ ਹੈ। ਪਾਵਰਕਾਮ ਨੇ ਹੁਸ਼ਿਆਰਪੁਰ ਸ਼ਹਿਰ ਦੇ ਨਾਲ-ਨਾਲ ਸਰਕਲ ਦੇ ਅਧੀਨ ਆਉਂਦੇ ਸਾਰੇ 6 ਡਿਵੀਜ਼ਨਾਂ ਹੁਸ਼ਿਆਰਪੁਰ, ਮਾਹਿਲਪੁਰ, ਦਸੂਹਾ, ਮੁਕੇਰੀਆਂ, ਸਬ ਅਰਬਨ ਅਤੇ ਭੋਗਪੁਰ ਦੇ ਪ੍ਰਮੁੱਖ ਲੋਕਾਂ ਦੇ ਨਾਲ-ਨਾਲ ਪਿੰਡ ਦੇ ਕਿਸਾਨਾਂ ਅਤੇ ਪੰਚ-ਸਰਪੰਚਾਂ ਨੂੰ ਵੀ ਗਰੁੱਪ 'ਚ ਸ਼ਾਮਲ ਕੀਤਾ ਹੋਇਆ ਹੈ।

ਘਰ ਬੈਠੇ ਹੀ ਲੋਕਾਂ ਨੂੰ ਮਿਲਣ ਲੱਗਾ ਹੈ ਸਮੱਸਿਆਵਾਂ ਦਾ ਹੱਲ
ਪਾਵਰਕਾਮ ਦੇ ਵਟਸਐਪ ਗਰੁੱਪ ਜ਼ਿਲ੍ਹਾ ਹੈੱਡ ਕੁਆਰਟਰ ਜ਼ਰੀਏ ਕਿਸੇ ਵੀ ਲਾਈਨ 'ਚ ਫਾਲਟ ਆਉਣ 'ਤੇ ਪਾਵਰਕਾਮ ਦੇ ਅਧਿਕਾਰੀ ਵੱਲੋਂ ਜਾਣਕਾਰੀ ਦੇ ਦਿੱਤੀ ਜਾਂਦੀ ਹੈ ਕਿ ਫਾਲਟ ਨੂੰ ਦੂਰ ਕਰਨ 'ਚ ਕਿੰਨਾ ਸਮਾਂ ਲੱਗੇਗਾ। ਇਹ ਹੀ ਨਹੀਂ ਜਿੱਥੇ ਗੜਬੜੀ ਲੱਗਦੀ ਹੈ ਤਾਂ ਕੰਜ਼ਿਊਮਰ ਖ਼ੁਦ ਗਰੁੱਪ 'ਚ ਆਪਣੀ ਸਮੱਸਿਆ ਦੱਸ ਦਿੰਦੇ ਹਨ ਤਾਂ ਉਸੇ ਸਮੇਂ ਉਪਭੋਗਤਾਵਾਂ ਨੂੰ ਇਸ ਗੱਲ ਦੀ ਚਿੰਤਾ ਨਹੀਂ ਸਤਾਉਂਦੀ ਹੈ ਕਿ ਪਤਾ ਨਹੀਂ ਬਿਜਲੀ ਕਦੋਂ ਅਤੇ ਕਿੰਨੀ ਦੇਰ ਤੱਕ ਆਵੇਗੀ। ਇਸ ਤਰ੍ਹਾਂ ਹੁਸ਼ਿਆਰਪੁਰ ਪਾਵਰਕਾਮ ਵੱਲੋਂ ਕੀਤੀ ਗਈ ਇਸ ਨਵੀਂ ਪਹਿਲ ਨਾਲ ਹੁਣ ਪਾਵਰਕਾਮ ਦੇ ਗਰੁੱਪ ਨਾਲ ਜੁੜੇ ਬਿਜਲੀ ਉਪਭੋਗਤਾਵਾਂ ਅਤੇ ਕਿਸਾਨਾਂ ਨੂੰ ਘਰ ਬੈਠੇ ਜਿੱਥੇ ਇਕ ਪਲੇਟਫਾਰਮ 'ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਮਿਲ ਰਿਹਾ ਹੈ, ਉਥੇ ਹੀ ਸਾਰਿਆਂ ਵੱਲੋਂ ਇਸ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ।

 

ਇਹ ਵੀ ਪੜ੍ਹੋ :ਨਸ਼ੇ ਦੇ ਦੈਂਤ ਦੇ ਨਿਗਲੇ ਇਕੋ ਪਰਿਵਾਰ ਦੇ 3 ਨੌਜਵਾਨ, ਉਜੜਿਆ ਹੱਸਦਾ-ਵੱਸਦਾ ਘਰ (ਤਸਵੀਰਾਂ)

PunjabKesari

ਸਾਡਾ ਮਕਸਦ ਹਰ ਬਿਜਲੀ ਉਪਭੋਗਤਾਵਾਂ ਨੂੰ ਗਰੁੱਪ ਨਾਲ ਜੋੜਨਾ ਹੈ: ਇੰਜੀਨੀਅਰ ਖਾਂਬਾ
ਸੰਪਰਕ ਕਰਨ 'ਤੇ ਹੁਸ਼ਿਆਰਪੁਰ ਪਾਵਰਕਾਮ ਸਰਕਲ ਦੇ ਡਿਪਟੀ ਚੀਫ ਇੰਜੀਨੀਅਰ ਪੀ.ਐੱਸ. ਖਾਂਬਾ ਨੇ ਦੱਸਿਆ ਕਿ ਫਿਲਹਾਲ ਵਟਸਐਪ ਗਰੁੱਪ 'ਚ ਪ੍ਰਮੁੱਖ ਬਿਜਲੀ ਖਪਤਕਾਰਾਂ ਨੂੰ ਹੀ ਜੋੜਿਆ ਗਿਆ ਹੈ ਪਰ ਅਸੀਂ ਇਸ ਦੀ ਸਹੂਲਤ ਨੂੰ ਹਰ ਬਿਜਲੀ ਉਪਭੋਗਤਾਵਾਂ ਤੱਕ ਪਹੁੰਚ ਬਣਾਉਣ ਦੀ ਦਿਸ਼ਾ 'ਚ ਕੰਮ ਕਰ ਰਹੇ ਹਨ। ਸਾਡੀ ਕੋਸ਼ਿਸ਼ ਹੈ ਕਿ ਹਰ ਬਿਜਲੀ ਉਪਭੋਗਤਾਵਾਂ ਦੇ ਨਾਲ ਇਸ ਗਰੁੱਪ ਦਾ ਸਿੱਧਾ ਸੰਪਰਕ ਕਾਇਮ ਹੋ ਜਾਵੇ ਤਾਂਕਿ ਲੋਕਾਂ ਨੂੰ ਪਾਵਰਕਾਮ ਵੱਲੋਂ ਚੱਲ ਰਹੀ ਸੁਧਾਰ ਪ੍ਰਕਿਰਿਆ ਦੇ ਨਾਲ-ਨਾਲ ਉਨ੍ਹਾਂ ਦੀ ਹਰ ਸਮੱਸਿਆ ਦਾ ਤੈਅ ਸਮੇਂ ਦੇ ਅੰਦਰ ਹੀ ਹੱਲ ਕਰ ਦਿੱਤਾ ਜਾਵੇ। ਇਸ ਗਰੁੱਪ ਦਾ ਉਦੇਸ਼ ਲੋਕਾਂ ਦੀਆਂ ਸਹੂਲਤਾਂ ਸਬੰਧੀ ਅਪਡੇਟ ਰੱਖਣਾ ਵੀ ਹੈ। ਇਸ ਲਈ ਪਾਵਰਕਾਮ ਇਸ ਵਟਸਐਪ ਗਰੁੱਪ 'ਚ ਵੱਧ ਤੋਂ ਵੱਧ ਲੋਕਾਂ ਨੂੰ ਜੋੜਿਆ ਜਾ ਰਿਹਾ ਹੈ ਤਾਂਕਿ ਉਹ ਇਸ ਦਾ ਲਾਭ ਉਠਾ ਸਕੇ।

ਇਹ ਵੀ ਪੜ੍ਹੋ ਜਲੰਧਰ 'ਚ 'ਕੋਰੋਨਾ' ਨੇ ਲਈ ਇਕ ਹੋਰ ਮਰੀਜ਼ ਦੀ ਜਾਨ, ਕੁੱਲ ਮੌਤਾਂ ਦਾ ਅੰਕੜਾ 13 ਤੱਕ ਪੁੱਜਾ


shivani attri

Content Editor

Related News