ਗਰੀਬ ਪਰਿਵਾਰ 'ਤੇ ਕਹਿਰ ਬਣ ਕੇ ਵਰ੍ਹਿਆ ਮੀਂਹ, 2 ਬੱਚਿਆਂ ਸਮੇਤ 3 ਜ਼ਖਮੀ (ਵੀਡੀਓ)

Friday, Jul 12, 2019 - 03:51 PM (IST)

ਹੁਸ਼ਿਆਰਪੁਰ (ਅਮਰੀਕ ਕੁਮਾਰ) : ਹੁਸ਼ਿਆਰਪੁਰ ਦੇ ਪਿੰਡ ਹਰਦੋਖਾਨਪੁਰ ਵਿਚ ਇਕ ਗਰੀਬ ਪਰਿਵਾਰ 'ਤੇ ਮੀਂਹ ਕਹਿਰ ਬਣ ਵਰ੍ਹਿਆ। ਦਰਅਸਲ ਮੀਂਹ ਕਾਰਨ ਇਸ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ ਤੇ ਇਸ ਹਾਦਸੇ 'ਚ 2 ਛੋਟੇ ਬੱਚਿਆਂ ਸਮੇਤ ਇਕ ਮਹਿਲਾ ਜ਼ਖਮੀ ਹੋ ਗਈ, ਜਿਨ੍ਹਾਂ ਨੂੰ ਜ਼ੇਰੇ ਇਲਾਜ ਹਸਪਤਾਲ ਦਾਖਲ ਕਰਵਾਇਆ ਗਿਆ। ਪਿੰਡ ਵਾਸੀ ਤੇ ਪਿੰਡ ਦੇ ਸਾਬਕਾ ਸਰਪੰਚ ਬਰਵਿੰਦਰ ਬਿੱਟੂ ਨੇ ਇਸ ਪਰਿਵਾਰ ਨਾਲ ਵਾਪਰੇ ਹਾਦਸੇ ਲਈ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਗ੍ਰਾਮ ਆਵਾਸ ਯੋਜਨਾ ਤਹਿਤ ਪੱਕਾ ਮਕਾਉਣ ਬਣਾਉਣ ਲਈ ਇਸ ਪਰਿਵਾਰ ਦਾ ਨਾਂ ਲਿਸਟ 'ਚ ਸ਼ਾਮਲ ਕੀਤਾ ਗਿਆ ਸੀ ਪਰ ਪ੍ਰਸ਼ਾਸਨਿਕ ਅਧਿਕਾਰੀ ਇਨ੍ਹਾਂ ਦਾ ਨਾਂ ਲਿਸਟ 'ਚੋਂ ਇਹ ਕਹਿ ਕੇ ਹਰ ਵਾਰ ਕੱਟ ਦਿੰਦੇ ਸਨ ਕਿ ਇਹ ਪਰਿਵਾਰ ਗਰੀਬੀ ਰੇਖਾ 'ਚ ਨਹੀਂ ਆਉਂਦਾ ਜਦ ਕਿ ਮਕਾਨ ਦੀ ਹਾਲਤ ਬੇਹੱਦ ਖਸਤਾ ਸੀ।

PunjabKesari

ਇਸ ਮਾਮਲੇ ਨੇ ਜਿਥੇ ਪ੍ਰਸ਼ਾਸਨ ਅਧਿਕਾਰੀਆਂ ਦੀ ਕਾਰਗੁਜ਼ਾਰੀ ਨੂੰ ਸਵਾਲਾਂ ਦੇ ਘੇਰੇ 'ਚ ਖੜ੍ਹਾ ਕਰ ਦਿੱਤਾ ਹੈ, ਉਥੇ ਹੀ ਇਹ ਸੱਚ ਵੀ ਸਾਹਮਣੇ ਲਿਆਂਦਾ ਹੈ ਕਿ ਕੁਝ ਅਧਿਕਾਰੀਆਂ ਦੀ ਅਣਗਿਹਲੀ ਕਾਰਨ ਕਈ ਜ਼ਰੂਰਤਮੰਦ ਲੋਕ ਸਰਕਾਰ ਵਲੋਂ ਦਿੱਤੀਆਂ ਜਾਂਦੀਆਂ ਸੁਵਿਧਾਵਾਂ ਤੋਂ ਵਾਂਝੇ ਰਹਿ ਜਾਂਦੇ ਹਨ।


author

cherry

Content Editor

Related News