ਹੁਸ਼ਿਆਰਪੁਰ ਵਿਖੇ ਡਿਊਟੀ ਦੌਰਾਨ ਏ. ਐੱਸ. ਆਈ. ਦੀ ਗੋਲ਼ੀ ਲੱਗਣ ਨਾਲ ਮੌਤ

Saturday, Nov 06, 2021 - 10:46 AM (IST)

ਹੁਸ਼ਿਆਰਪੁਰ ਵਿਖੇ ਡਿਊਟੀ ਦੌਰਾਨ ਏ. ਐੱਸ. ਆਈ. ਦੀ ਗੋਲ਼ੀ ਲੱਗਣ ਨਾਲ ਮੌਤ

ਹੁਸ਼ਿਆਰਪੁਰ (ਅਮਰੀਕ)— ਹੁਸ਼ਿਆਰਪੁਰ ਪੁਲਸ ’ਚ ਤਾਇਨਾਤ ਬਤੌਰ ਏ. ਐੱਸ. ਆਈ. ਦੀ ਗੋਲ਼ੀ ਲੱਗਣ ਨਾਲ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਬਤੌਰ ਏ. ਐੱਸ. ਆਈ. ਡਿਊਟੀ ਦੌਰਾਨ ਆਪਣੀ ਸੇਵਾ ਨਿਭਾਅ ਰਿਹਾ ਸੀ ਕਿ ਆਪਣੀ ਪਿਸੌਤਲ ਸਾਫ਼ ਕਰਦੇ ਸਮੇਂ ਉਸ ਤੋਂ ਅਚਾਨਕ ਗੋਲ਼ੀ ਚੱਲ ਗਈ। ਇਸ ਦੌਰਾਨ ਏ. ਐੱਸ. ਆਈ. ਦੀ ਮੌਕੇ ’ਤੇ ਹੀ ਮੌਤ ਹੋ ਗਈ। 

PunjabKesari

ਫਿਲਹਾਲ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਜਦਕਿ ਮਾਮਲੇ ਦੀ ਜਾਂਚ ਉਪਰੰਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ। ਗੋਲ਼ੀ ਲੱਗਣ ਨਾਲ ਮੌਤ ਦੇ ਮੂੰਹ ’ਚ ਗਏ ਏ. ਐੱਸ. ਆਈ. ਦੀ ਪਛਾਣ ਗੁਰਮੀਤ ਸਿੰਘ ਵਜੋਂ ਹੋਈ ਹੈ, ਜੋਕਿ ਚਾਰ ਦਿਨ ਪਹਿਲਾਂ ਛੁੱਟੀ ਕੱਟਣ ਤੋਂ ਬਾਅਦ ਬੀਤੇ ਦਿਨ ਡਿਊਟੀ ’ਤੇ ਵਾਪਸ ਆਇਆ ਸੀ।

ਇਹ ਵੀ ਪੜ੍ਹੋ: ਤਿਉਹਾਰ ਵਾਲੇ ਦਿਨ ਘਰ ’ਚ ਛਾਇਆ ਮਾਤਮ, ਮਹਿਤਪੁਰ ਵਿਖੇ ਗੋਲ਼ੀਆਂ ਮਾਰ ਕੇ ਨੌਜਵਾਨ ਦਾ ਕਤਲ

PunjabKesari

ਇਸ ਦੌਰਾਨ ਗੱਡੀ ’ਚ ਬੈਠਦੇ ਹੋਏ ਆਪਣੀ ਪਿਸਤੌਲ ਨੂੰ ਸਾਫ਼ ਕਰਨ ਲੱਗਾ ਕਿ ਗੋਲ਼ੀ ਚੱਲ ਗਈ, ਜਿਸ ਨਾਲ ਗੁਰਮੀਤ ਸਿੰਘ ਦੀ ਮੌਤ ਹੋ ਗਈ। ਪਰਿਵਾਰ ਦੇ ਬਿਆਨਾਂ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ: ਫਗਵਾੜਾ ਵਿਖੇ ਵਿਸ਼ਵਕਰਮਾ ਮੰਦਰ ’ਚ ਨਤਮਸਤਕ ਹੋਏ CM ਚੰਨੀ, 2 ਕਰੋੜ ਦੇਣ ਦਾ ਕੀਤਾ ਐਲਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News