ਮਾਹਿਲਪੁਰ ਵਿਖੇ ਚਾਚੇ ਨੇ ਰੋਲੀ ਭਤੀਜੀ ਦੀ ਪੱਤ, ਜਦ ਹੋਈ 5 ਮਹੀਨਿਆਂ ਦੀ ਗਰਭਵਤੀ ਤਾਂ ਇੰਝ ਖੁੱਲ੍ਹਿਆ ਭੇਤ

Saturday, Oct 30, 2021 - 04:45 PM (IST)

ਮਾਹਿਲਪੁਰ ਵਿਖੇ ਚਾਚੇ ਨੇ ਰੋਲੀ ਭਤੀਜੀ ਦੀ ਪੱਤ, ਜਦ ਹੋਈ 5 ਮਹੀਨਿਆਂ ਦੀ ਗਰਭਵਤੀ ਤਾਂ ਇੰਝ ਖੁੱਲ੍ਹਿਆ ਭੇਤ

ਮਾਹਿਲਪੁਰ (ਅਗਨੀਹੋਤਰੀ)- ਥਾਣਾ ਮਾਹਿਲਪੁਰ ਅਧੀਨ ਪੈਂਦੇ ਇਕ ਪਿੰਡ ਵਿਚ ਚਾਚੇ ਵੱਲੋਂ ਆਪਣੀ ਭਤੀਜੀ ਨਾਲ ਹੀ ਡਰਾ ਧਮਕਾ ਕੇ ਧੀ ਦੇ ਬਰਾਬਰ ਭਤੀਜੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਦਾ ਪਤਾ ਉਸ ਸਮੇਂ ਲੱਗਾ ਜਦੋਂ ਭਤੀਜੀ ਪੰਜ ਮਹੀਨਿਆਂ ਦੀ ਗਰਭਵਤੀ ਹੋ ਗਈ। ਥਾਣਾ ਮਾਹਿਲਪੁਰ ਦੀ ਪੁਲਸ ਨੇ ਕਾਨੂੰਨ ਦੀ ਧਾਰਾ 376, 506, ਪਾਸਕੋ ਐਕਟ ਐਕਟ 2012 ਦੀ ਧਾਰਾ 4 ਅਧੀਨ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਫੈਸਟੀਵਲ ਸੀਜ਼ਨ ਦੌਰਾਨ ਐਕਸ਼ਨ 'ਚ ਜਲੰਧਰ ਪੁਲਸ ਕਮਿਸ਼ਨਰ: ਅਨਫਿੱਟ ਮੁਲਾਜ਼ਮਾਂ ਦਾ ਹੋਵੇਗਾ ਤਬਾਦਲਾ

ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮਾਹਿਲਪੁਰ ਦੇ ਇਕ ਪਿੰਡ ਦੀ ਇਕ ਨਾਬਾਲਗ ਕੁੜੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦੀ ਮਾਤਾ ਹੁਸ਼ਿਆਰਪੁਰ ਦੀ ਇਕ ਫ਼ੈਕਟਰੀ ਵਿਚ ਕੰਮ ਕਰਦੀ ਹੈ ਅਤੇ ਸਵੇਰੇ ਪੰਜ ਵਜੇ ਹੀ ਕੰਮ ’ਤੇ ਚਲੀ ਜਾਂਦੀ ਹੈ। ਉਸ ਨੇ ਦੱਸਿਆ ਕਿ ਫ਼ਰਵਰੀ 2021 ਵਿਚ ਜਦੋਂ ਉਸ ਦੀ ਮਾਤਾ ਆਪਣੇ ਕੰਮ ’ਤੇ ਚਲੀ ਗਈ ਤਾਂ ਉਹ ਘਰ ਵਿਚ ਸੁੱਤੀ ਪਈ ਸੀ ਤਾਂ ਉਸ ਦਾ ਚਾਚਾ ਘਰ ਆਇਆ ਅਤੇ ਉਸ ਨਾਲ ਅਸ਼ਲਲੀਲ ਹਰਕਤਾਂ ਕਰਨ ਲੱਗ ਪਿਆ। ਉਸ ਨੇ ਦੱਸਿਆ ਕਿ ਉਥੇ ਉਸ ਨੂੰ ਡਰਾ ਧਮਕਾ ਕੇ ਉਸ ਨੇ ਜਬਰ-ਜ਼ਿਨਾਹ ਕੀਤਾ। 

ਇਹ ਵੀ ਪੜ੍ਹੋ: ਟਾਈਟਲਰ ਦੀ ਨਿਯੁਕਤੀ ’ਤੇ ਸੁਨੀਲ ਜਾਖੜ ਵੱਲੋਂ ਚੁੱਕੇ ਸਵਾਲਾਂ ਦਾ ਜਵਾਬ ਦੇਵੇ ਪੰਜਾਬ ਸਰਕਾਰ: ਦਲਜੀਤ ਚੀਮਾ

ਉਸ ਨੇ ਦੱਸਿਆ ਕਿ ਅੱਠ ਦਸ ਦਿਨ ਬਾਅਦ ਫ਼ਿਰ ਉਸ ਦੀ ਮਾਤਾ ਦੇ ਜਾਣ ਤੋਂ ਬਾਅਦ ਘਰ ਆਇਆ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਉਸ ਨੇ ਦੱਸਿਆ ਕਿ ਉਸ ਤੋਂ ਬਾਅਦ ਉਸ ਨੂੰ ਮਾਹਵਾਰੀ ਆਉਣੀ ਬੰਦ ਹੋ ਗਈ ਪਰ ਉਹ ਆਪਣੀ ਮਾਂ ਕੋਲੋਂ ਇਹ ਗੱਲ ਲੁਕਾਉਂਦੀ ਰਹੀ। ਉਸ ਨੇ ਦੱਸਿਆ ਕਿ ਹੁਣ ਜਦੋਂ ਉਸ ਦੀ ਮਾਤਾ ਨੇ ਉਸ ਦੇ ਟੈਸਟ ਕਰਵਾਏ ਤਾਂ ਉਹ ਪੰਜ ਮਹੀਨੇ ਦੀ ਗਰਭਵਤੀ ਸੀ। ਥਾਣਾ ਮਾਹਿਲਪੁਰ ਦੀ ਪੁਲਸ ਨੇ ਕਥਿਤ ਦੋਸ਼ੀ ਜਸਵੀਰ ਸਿੰਘ ਪੁੱਤਰ ਸੰਤੋਖ਼ ਸਿੰਘ ਵਾਸੀ ਮਜਾਰਾ ਡੀਂਗਰੀਆਂ ਵਿਰੁੱਧ ਕੇਸ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News