ਫਲਾਂ ਦੇ ਵਧੇ ਭਾਅ, ਗਾਹਕ ਤੇ ਦੁਕਾਨਦਾਰ ਦੋਵੇਂ ਪ੍ਰੇਸ਼ਾਨ (ਵੀਡੀਓ)

10/12/2018 3:11:35 PM

ਹੁਸ਼ਿਆਰਪੁਰ (ਅਮਰੀਕ) - ਸਰਾਧਾਂ ਤੋਂ ਬਾਅਦ ਨੌਰਾਤੇ ਫਿਰ ਦੁਸਹਿਰਾ ਤੇ ਉਸ ਤੋਂ ਬਾਅਦ ਕਰਵਾਚੌਥ ਦਾ ਵਰਤ ਆ ਰਿਹਾ ਹੈ। ਤਿਉਹਾਰਾਂ ਦੇ ਮੱਦੇਨਜ਼ਰ ਅੱਜ ਕੱਲ ਫਲਾਂ ਦੇ ਭਾਅ ਆਸਮਾਨ ਨੂੰ ਛੂਹ ਰਹੇ ਹਨ। ਆਲਮ ਇਹ ਹੈ ਕਿ ਫਲਾਂ ਦੇ ਭਾਅ ਵੱਧਣ ਕਾਰਨ ਆਮ ਆਦਮੀ ਇਸ ਨੂੰ ਖਰੀਦਣ ਲਈ ਕਈ ਵਾਰ ਸੋਚ ਰਿਹਾ ਹੈ। ਨੌਰਾਤਿਆਂ 'ਚ ਫਲਾਂ ਦੀ ਖਪਤ ਵੱਧਣ ਕਰਕੇ 70-80 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਮਿਲਣ ਵਾਲੇ ਸੇਬ ਹੁਣ 150 ਰੁਪਏ ਕਿਲੋ ਵਿਕ ਰਹੇ ਹਨ। ਦੁਕਾਨਦਾਰਾਂ ਮੁਤਾਬਕ ਆਉਣ ਵਾਲੇ ਦਿਨਾਂ 'ਚ ਫਲਾਂ ਦੇ ਰੇਟ ਹੋਰ ਵਧਣ ਦੀ ਉਮੀਦ ਹੈ। ਫਲਾਂ ਦੇ ਭਾਅ ਵੱਧਣ ਕਾਰਨ ਇਸ ਦੀ ਕਮਾਈ ਅਤੇ ਵਿਕਰੀ ਦੋਵੇਂ ਘੱਟ ਗਏ ਹਨ, ਜਿਸ ਕਾਰਨ ਗਾਹਕ ਪ੍ਰੇਸ਼ਾਨ ਹੋ ਰਹੇ ਹਨ।

ਦੱਸ ਦੇਈਏ ਕਿ ਨੌਰਾਤਿਆਂ 'ਚ ਵਰਤ ਰੱਖਣ ਵਾਲਿਆਂ ਨੇ ਫਲਾਂ ਦੇ ਸਹਾਰੇ ਗੁਜ਼ਾਰਾ ਕਰਨਾ ਹੁੰਦਾ ਹੈ ਅਤੇ ਅਜਿਹੇ 'ਚ ਫਲਾਂ ਦੇ ਵਧੇ ਭਾਅ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


Related News